Nokia 9 ਨਾਲ ਜੁੜੀਆਂ ਤਸਵੀਰਾਂ ਅਤੇ ਸਪੈਕਸੀਫਿਕੇਸ਼ਨ ਹੋਏ ਲੀਕ

Monday, May 22, 2017 - 12:34 PM (IST)

Nokia 9 ਨਾਲ ਜੁੜੀਆਂ ਤਸਵੀਰਾਂ ਅਤੇ ਸਪੈਕਸੀਫਿਕੇਸ਼ਨ ਹੋਏ ਲੀਕ

ਜਲੰਧਰ-ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਨੋਕੀਆ 9 ਇਕ ਵਾਰ ਫਿਰ ਤੋਂ ਨਵੇਂ ਲੀਕ ਨੂੰ ਲੈ ਕੇ ਹੈਂਡਲਾਈਨਜ਼ ''ਚ ਹੈ। ਹਾਲ ਹੀ ''ਚ ਆਈ ਖਬਰ ਦੇ ਅਨੁਸਾਰ ਨੋਕੀਆ 9 ਹਾਈ ਐਂਡ ਵੇਰਿਅੰਟ ''ਚ ਲਾਂਚ ਹੋਣ ਵਾਲਾ ਹੈ। ਨਵੇਂ ਡਿਵਾਇਸ ਨੂੰ frandroid.com ਦੀ ਸਾਈਟ ''ਤੇ ਦੇਖਿਆ ਗਿਆ ਹੈ। ਜਿਸ ਤੋਂ ਇਸ ਨਵੇਂ ਸਮਾਰਟਫੋਨ ਦਾ ਫੀਚਰਸ ਅਤੇ ਡਿਜ਼ਾਇੰਨ ਦੇ ਬਾਰੇ ਪਤਾ ਲੱਗਿਆ ਹੈ। ਹਾਂਲਾਕਿ ਕੰਪਨੀ ਦੇ ਅਨੁਸਾਰ ਇਸ ਗੱਲ ਨੂੰ ਲੈ ਕੇ ਹੁਣ ਤੱਕ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਸ ਨਵੇਂ ਸਮਾਰਟਫੋਨ ਨੂੰ ਕਦੋਂ ਤੱਕ ਲਾਂਚ ਕੀਤਾ ਜਾਵੇਗਾ।

ਲੀਕ ਹੋਈਆ ਤਸਵੀਰਾਂ ''ਤੇ ਧਿਆਨ ਦੇਈਏ ਤਾਂ ਇਹ ਨਵਾਂ ਸਮਾਰਟਫੋਨ ਐਲੂਮੀਨੀਅਮ ਬਾਡੀ ਤੋਂ ਬਣਿਆ ਹੋਇਆ ਹੈ। ਇਸ ਦੇ ਇਲਾਵਾ ਇਮੇਜ਼ ਤੋਂ ਪਤਾ ਲੱਗਦਾ ਹੈ ਕਿ ਸਮਾਰਟਫੋਨ ''ਚ ਸਪੀਕਰ ਅਤੇ ਮਾਈਕ੍ਰੋਫੋਨ ਦੇ ਨਾਲ ਟਾਈਪ-ਸੀ ਪੋਰਟ ਅਤੇ ਨਾਲ ਹੀ ਨਾਲ 3.5mm ਹੈਂਡ ਫੋਨ ਜੈਕ ਵੀ ਮੌਜ਼ੂਦ ਹੋਣਗੇ ਨਾਲ ਹੀ ਸਮਾਰਟਫੋਨ ''ਚ 5.27 ਇੰਚ ਦੀ (1440*2560)QHD ਡਿਸਪਲੇ ਦਿੱਤੀ ਜਾ ਸਕਦੀ ਹੈ। ਇਸ ਦੇ ਇਲਾਵਾ ਫੋਨ ''ਚ ਸਨੈਪਡ੍ਰੈਗਨ 835 ਚਿਪਸੈਟ ਵੀ ਦਿੱਤਾ ਜਾ ਸਕਦਾ ਹੈ।

ਖਬਰਾਂ ਦਾ ਗੱਲ ਕਰੀਏ ਨੋਕੀਆ 9 ਸਮਾਰਟਫੋਨ 4GB ਰੈਮ ਅਤੇ 64GB ਇੰਨਬਿਲਟ ਸਟੋਰੇਜ਼ ਨਾਲ ਲੈਸ ਹੋ ਸਕਦੀ ਹੈ। ਇਸ ਦੇ ਇਲਾਵਾ ਖਬਰ ਹੈ ਕਿ ਸਮਾਰਟਫੋਨ ਨੂੰ  6GB ਰੈਮ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਨਾਲ ਹੀ ਸਮਾਰਟਫੋਨ ਐਂਡਰਾਈਡ 7.1.1 ਨਾਗਟ ''ਤੇ ਕੰਮ ਕਰਦਾ ਹੈ। 

ਇਸ ਦੇ ਇਲਾਵਾ ਤਸਵੀਰਾਂ ''ਚ ਫੋਨ ਨੂੰ 13 ਮੈਗਾਪਿਕਸਲ ਦੇ ਡਿਊਲ ਕੈਮਰਾ ਸੈਟਅਪ ਦੇ ਨਾਲ ਦਿਖਾਇਆ ਗਿਆ ਹੈ ਨਾਲ ਹੀ ਡਿਊਲ LED ਫਲੈਸ਼ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਖਬਰਾਂ ''ਚ ਇਹ ਲੇਜ਼ਰ ਆਟੋਫੋਕਸ ਸਪੋਟ ਦੇ ਨਾਲ ਆਵੇਗਾ। ਫੋਨ ਕੁਵਿੱਕ ਚਾਰਜ 3.0 ਫਾਸਟ ਚਾਰਜਰ ਦੇ ਨਾਲ ਮਿਲਣ ਵਾਲਾ ਹੈ।


Related News