iPhone 11 ਤੋਂ ਵੀ ਮਹਿੰਗੀ ਹੈ ਇਹ ਗੇਮਿੰਗ T-shirt, ਜਾਣੋ ਕੀਮਤ

12/12/2019 12:33:58 AM

ਗੈਜੇਟ ਡੈਸਕ—ਅੱਜ ਕੱਲ ਇਕ ਕਾਲੇ ਰੰਗ ਦੀ ਟੀ-ਸ਼ਰਟ ਦੀ ਬਹੁਤ ਚਰਚਾ ਹੋ ਰਹੀ ਹੈ। ਇਹ ਟੀ-ਸ਼ਰਟ ਗੇਮਿੰਗ ਅਤੇ ਟੈੱਕ ਦੁਨੀਆ 'ਚ ਇਸ ਲਈ ਹਾਟ ਟਾਪਿਕ ਬਣਿਆ ਹੋਇਆ ਹੈ ਕਿ ਕਿਉਂਕਿ ਇਸ ਦੀ ਕੀਮਤ ਆਈਫੋਨ 11 ਤੋਂ ਵੀ ਜ਼ਿਆਦਾ ਹੈ। ਮੰਨੇ-ਪ੍ਰਮੰਨੇ ਫੈਸ਼ਨ ਹਾਊਸ ਅਤੇ ਲਗਜ਼ਰੀ ਰਿਟੇਲ ਕੰਪਨੀ Louis Vuitton ਨੇ ਮਸ਼ਹੂਰ ਗੇਮ league of legends ਦੇ ਇਕ ਕੈਰੇਕਟਰ ਨਾਲ ਪ੍ਰੇਰਿਤ ਹੋ ਕੇ ਇਸ ਟੀ-ਸ਼ਰਟ ਨੂੰ ਡਿਜ਼ਾਈਨ ਕੀਤਾ ਹੈ। ਇਸ ਦੀ ਕੀਮਤ 865 ਡਾਲਰ (ਕਰੀਬ 61,240 ਰੁਪਏ) ਹੈ।

ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਆਮ ਜਿਹੀ ਦਿਖਣ ਵਾਲੀ ਇਸ ਕਾਲੀ ਟੀ-ਸ਼ਰਟ ਨੂੰ ਇੰਨੀ ਮਹਿੰਗੀ ਕੌਣ ਖਰੀਦੇਗਾ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਆਊਟ-ਆਫ-ਸਟਾਕ ਹੋ ਚੁੱਕੀ ਹੈ। ਕੰਪਨੀ ਨੇ ਇਸ ਟੀ-ਸ਼ਰਟ ਦੇ ਬਾਰੇ 'ਚ ਗੱਲ ਕਰਦੇ ਹੋਏ ਕਿਹਾ ਕਿ ਇਸ ਬਲੈਕ ਸ਼ਰਟ ਸਲੀਵ ਟੀ-ਸ਼ਰਟ ਨੂੰ ਲੀਗ ਆਫ ਲੈਜੰਡਸ ਦੇ ਚੈਂਪੀਅਨ ਕਿਆਨਾ ਦੀ ਖਾਸ ਪ੍ਰੈੱਸਟੀਜ਼ ਸਕਿਨ ਨਾਲ ਪ੍ਰਿੰਟ ਕੀਤਾ ਗਿਆ ਹੈ ਜੋ Nicolas Ghesquière ਦੇ ਕ੍ਰਿਏਸ਼ਨ ਨਾਲ ਪ੍ਰੇਰਿਤ ਹੈ।

ਕੰਪਨੀ ਨੂੰ ਫੈਂਸ ਦੇ ਕ੍ਰੇਜ਼ ਦਾ ਸੀ ਅੰਦਾਜ਼ਾ
ਆਈਫੋਨ 11 ਦੀ ਸ਼ੁਰੂਆਤੀ ਕੀਮਤ 699 ਡਾਲਰ (49,460 ਰੁਪਏ) ਹੈ। ਸ਼ੁਰੂਆਤ 'ਚ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਇਕ ਟੀ-ਸ਼ਰਟ ਲਈ 865 ਡਾਲਰ ਦੀ ਕੀਮਤ ਇਸ ਨੂੰ ਕਾਫੀ ਮਹਿੰਗਾ ਬਣਾਉਂਦੀ ਹੈ ਪਰ Louis Vuitton ਨੇ ਇਸ ਟੀ-ਸ਼ਰਟ ਦੀ ਮਸ਼ਹੂਰਤਾ ਦਾ ਸਹੀ ਅੰਦਾਜ਼ਾ ਲੱਗਾਉਂਦੇ ਹੋਏ ਲੀਗ ਆਫ ਲੈਜੰਡਸ ਗੇਮ ਦੇ ਫੈਂਸ ਲਈ ਇਸ ਨੂੰ ਪੇਸ਼ ਕੀਤਾ। ਕੰਪਨੀ ਇਸ ਗੱਲ ਨੂੰ ਸਮਝ ਰਹੀ ਸੀ ਕਿ ਇਸ ਗੇਮ ਦੇ ਫੈਂਸ ਇਸ ਸਪੈਸ਼ਲ ਟੀ-ਸ਼ਰਟ ਲਈ 865 ਡਾਲਰ ਖਰਚ ਕਰਨ 'ਚ ਦੋ ਵਾਰੀ ਨਹੀਂ ਸੋਚਨਗੇ।

3000 ਡਾਲਰ ਦੀ ਜੈਕੇਟ ਲਿਆਉਣ ਦੀ ਤਿਆਰੀ
ਇਹ ਬ੍ਰੈਂਡ 3000 ਡਾਲਰ ਦੀ ਕੀਮਤ ਵਾਲੇ ਜੈਕੇਟ ਅਤੇ 2000 ਡਾਲਰ ਦੀ ਕੀਮਤ 'ਚ ਆਉਣ ਵਾਲੇ ਜਾਗਰਸ ਜਿਵੇ ਮਹਿੰਗੇ ਕੱਪੜਿਆਂ ਨੂੰ ਡਿਜ਼ਾਈਨ ਕਰਨ ਦੇ ਨਾਲ ਹੀ ਸਕਿਨਸ ਅਤੇ ਟਰਾਫੀ ਕੇਸ ਵੀ ਡਿਜ਼ਾਈਨ ਕਰ ਰਹੀ ਹੈ। ਇਸ 'ਚ ਮਜ਼ੇਦਾਰ ਗੱਲ ਇਹ ਹੈ ਕਿ ਜਾਗਰਸ ਅਤੇ ਜੈਕੇਟਸ ਦਾ ਇਸ ਗੇਮ ਨਾਲ ਕੋਈ ਖਾਸ ਲੈਣ-ਦੇਣ ਨਹੀਂ ਹੈ।

ਅਗਲੇ ਸਾਲ ਐਂਡ੍ਰਾਇਡ ਅਤੇ ਆਈ.ਓ.ਐੱਸ. 'ਤੇ ਆਵੇਗੀ ਗੇਮ
ਗੇਮ ਦੇ ਬਾਰੇ 'ਚ ਗੱਲ ਕਰਦੇ ਹੋਏ ਡਿਵੈੱਲਪਰ Riot Games ਨੇ ਕਨਫਰਮ ਕੀਤਾ ਹੈ ਕਿ ਅਗਲੇ ਸਾਲ ਗੇਮ ਦੇ 10 ਸਾਲ ਪੂਰੇ ਹੋਣ ਦੇ ਮੌਕੇ 'ਤੇ ਇਸ ਨੂੰ iOS ਅਤੇ ਐਂਡ੍ਰਾਇਡ ਲਈ ਰੋਲਆਊਟ ਕੀਤਾ ਜਾਵੇਗਾ। ਇਸ ਗੇਮ ਦਾ ਨਾਂ  'League of Legends: Wild Rift' ਹੋਵੇਗਾ ਅਤੇ ਇਸ ਨੂੰ ਗੇਮਿੰਗ ਕੰਸੋਲ ਲਈ ਵੀ ਪੇਸ਼ ਕੀਤਾ ਜਾਵੇਗਾ।


Karan Kumar

Content Editor

Related News