ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਏ Le Pro 3 ਤੇ Le S3 ਸਮਾਰਟਫੋਨ
Thursday, Oct 20, 2016 - 05:04 PM (IST)

ਜਲੰਧਰ- ਲੇਈਕੋ ਨੇ ਅਧਿਕਾਰਤ ਤੌਰ ''ਤੇ ਅਮਰੀਕਾ ''ਚ ਐਂਟਰੀ ਕਰ ਲਈ ਹੈ ਅਤੇ ਕਈ ਨਵੇਂ ਪ੍ਰਾਡਕਟ ਵੀ ਲਾਂਚ ਕਰ ਦਿੱਤੇ ਹਨ। ਕੰਪਨੀ ਨੇ ਬੁੱਧਵਾਰ ਨੂੰ ਸਾਨ ਫ੍ਰਾਂਸਿਸਕੋ ''ਚ ਆਯੋਜਿਤ ਇਕ ਇਵੈਂਟ ''ਚ ਅਮਰੀਕਾ ''ਚ ਲਾਂਚ ਹੋਣ ਵਾਲੇ ਆਪਣੇ ਸਾਰੇ ਪ੍ਰਾਡਕਟ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ''ਚ ਤਿੰਨ ਮੁੱਖ ਪ੍ਰਾਡਕਟ ਲੇ ਪ੍ਰੋ 3 ਜਿਸ ਦੀ ਕੀਮਤ 399 ਡਾਲਰ (ਕਰੀਬ 26,700 ਰੁਪਏ) ਲੇ ਐੱਸ3 ਜਿਸ ਦੀ ਕੀਮਤ 249 ਡਾਲਰ (ਕਰੀਬ 16,700 ਰੁਪਏ) ਅਤੇ ਯੂ.ਮੈਕਸ 85 4ਕੇ ਟੈਲੀਵਿਜ਼ਨ ਜਿਸ ਦੀ ਕੀਮਤ 4,999 ਡਾਲਰ (ਕਰੀਬ 3,34,000 ਰੁਪਏ) ਹੈ।
ਹਾਲਾਂਕਿ ਅਜਿਹਾ ਲੱਗਦਾ ਹੈ ਕਿ ਲੇਈਕੋ ਆਪਣੇ ਹਾਰਡਵੇਅਰ ਰਾਹੀਂ ਜ਼ਿਆਦਾ ਗਾਹਕਾਂ ਨੂੰ ਸਟ੍ਰੀਮਿੰਗ ਸਰਵਿਸਿਜ਼ ਅਤੇ ਵੈਲਿਊ-ਐਡਿਡ ਫੀਚਰ (ਈਕੋਪਾਸ) ਲਈ ਆਕਰਸ਼ਿਤ ਕਰਨਾ ਚਾਹੁੰਦੀ ਹੈ। ਲੇਈਕੋ ਸਮਾਰਟਫੋਨ ਖਰੀਦਣ ਵਾਲੇ ਗਾਹਕਾਂ ਨੂੰ ਤਿੰਨ ਮਹੀਨੇ ਦਾ ਮੁਫਤ ਸਬਸਕ੍ਰਿਪਸ਼ਨ ਮਿਲੇਗਾ ਜਦੋਂਕਿ ਲੇਈਕੋ ਟੀ.ਵੀ. ਇਕ ਸਾਲ ਦੇ ਈਕੋਪਾਸ ਸਬਸਕ੍ਰਿਪਸ਼ਨ ਦੇ ਨਾਲ ਆਉਂਦਾ ਹੈ। ਕੰਪਨੀ ਫੋਨ ''ਤੇ ਦੋ ਅਨਲਿਮਟਿਡ ਮੂਵੀ, ਲੇਮਾਲ ''ਤੇ ਐਕਸਕਲੂਜ਼ਿਵ ਸੇਲ ਅਤੇ ਲੇ-ਐਪ ਦੇ ਐਡ-ਆਨ ਕੰਟੈਟ ਪਾਰਟਨਰ ਦੇ ਨਾਲ ਡਿਸਕਾਊਂਟ ਆਫਰ ਵੀ ਦੇ ਰਹੀ ਹੈ। ਇਹ ਡਿਵਾਈਸ 2 ਨਵੰਬਰ ਤੋਂ ਲੇਮਾਲ ਡਾਟ ਕਾਮ ''ਤੇ ਫਲੈਸ਼ ਸੇਲ ਰਾਹੀਂ ਉਪਲੱਬਧ ਹੋਣਗੇ।
ਲੇ ਪ੍ਰੋ 3 ਸਮਾਰਟਫੋਨ ਨੂੰ ਪਿਛਲੇ ਮਹੀਨੇ ਚੀਨ ''ਚ ਲਾਂਚ ਕੀਤਾ ਗਿਆ ਸੀ। ਇਸ ਫੋਨ ''ਚ 5.5-ਇੰਚ ਫੁੱਲ ਐੱਚ.ਡੀ. ਡਿਸਪਲੇ, ਕਵਾਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ, 4ਜੀ.ਬੀ. ਰੈਮ, 64ਜੀ.ਬੀ. ਸਟੋਰੇਜ ਅਤੇ 4070 ਐੱਮ.ਏ.ਐੱਚ. ਦੀ ਬੈਟਰੀ ਹੈ। ਇਹ ਫੋਨ ਗ੍ਰੇ ਅਤੇ ਗੋਲਡ ਕਲਰ ਵੇਰੀਅੰਟ ''ਚ ਮਿਲੇਗਾ। ਇਸ ਫੋਨ ''ਚ 16 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।