Lava Z93 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

Thursday, Aug 22, 2019 - 06:16 PM (IST)

Lava Z93 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਭਾਰਤੀ ਕੰਪਨੀ ਲਾਵਾ ਨੇ ਭਾਰਤ ’ਚ ਇਕ ਨਵਾਂ ਬਜਟ ਸੈਂਟ੍ਰਿਕ ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦਾ ਨਾਂ Lava Z93 ਹੈ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ 7,999 ਰੁਪਏ ਰੱਖੀ ਹੈ ਅਤੇ ਇਹ ਚਾਰਕੋਲ ਬਲਿਊ ਤੇ ਰਾਇਲ ਬਲਿਊ ਰੰਗਾਂ ’ਚ ਉਪਲੱਬਧ ਹੋਵੇਗਾ। ਕੰਪਨੀ ਨੇ ਆਪਣੇ ਇਸ ਨਵੇਂ ਸਮਾਰਟਫੋਨ ’ਤੇ ਇਕ ਖਾਸ ਜਿਓ ਆਫਰ ਪੇਸ਼ ਕੀਤਾ ਹੈ। ਇਸ ਦੇ ਨਾਲ Lava Z93 ਸਮਾਰਟਫੋਨ ਦੀ ਖਰੀਦ ’ਤੇ ਗਾਹਕਾਂ ਨੂੰ 50 ਜੀ.ਬੀ. ਵਾਧੂ ਡਾਟਾ ਦੇ ਨਾਲ 1200 ਰੁਪਏ ਦਾ ਕੈਸ਼ਬੈਕ ਮਿਲੇਗਾ। ਗਾਹਕਾਂ ਨੂੰ ਪਹਿਲੇ ਰਿਚਾਰਜ ’ਤੇ ਮਾਈ ਜਿਓ ਐਪ ’ਚ 50 ਰੁਪਏ ਦੇ 24 ਕੈਸ਼ਬੈਕ ਵਾਊਚਰ ਮਿਲਣਗੇ। ਇਸ ਤੋਂ ਇਲਾਵਾ ਗਾਹਕਾਂ ਨੂੰ 198 ਰੁਪਏ ਅਤੇ 299 ਰੁਪਏ ਦੇ ਪ੍ਰੀਪੇਡ ਪਲਾਨ ਦੇ ਰਿਚਾਰਜ ’ਤੇ ਵਾਧੂ 50 ਜੀ.ਬੀ. ਡਾਟਾ ਮਿਲੇਗਾ। 

Lava Z93 ਸਮਾਰਟਫੋਨ ਦੀ ਖਾਸੀਅਤ ਇਸ ਦਾ ਨਵਾਂ ਸਮਾਰਟ ਏ.ਆਈ. ਗੇਮਿੰਗ ਮੋਡ ਹੈ ਜੋ ਯੂਜ਼ਰਜ਼ ਨੂੰ ਬਿਹਤਰ ਗ੍ਰਾਫਿਕ ਦੇ ਨਾਲ ਗ੍ਰਾਫਿਕ-ਈਵੈਂਟ ਗੇਮ ਖੇਡਣ ਦੀ ਮਨਜ਼ੂਰੀ ਦਿੰਦਾ ਹੈ। ਕੰਪਨੀ ਨੇ ਲੋਕਪ੍ਰਿਅ ਗੇਮਜ਼ ਜਿਵੇਂ Asphalt ਅਤੇ Modern Combat ਦੇ ਗੇਮਿੰਗ ਅਨੁਭਵ ਨੂੰ ਵਧਾਉਣ ਲਈ Gameloft ਦੇ ਨਾਲ ਸਾਂਝੇਦਾਰੀ ਕੀਤੀ ਹੈ।

ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ’ਚ 6.22 ਇੰਚ ਦੀ ਐੱਚ.ਡੀ. ਪਲੱਸ ਡਿਊਡ੍ਰੋਪ ਨੌਚ ਡਿਸਪਲੇਅ ਹੈ। ਇਸ ਦਾ ਸਕਰੀਨ ਰੈਜ਼ੋਲਿਊਸ਼ਨ 1520x720 ਪਿਕਸਲ ਹੈ। ਇਹ ਡਿਵਾਈਸ 2.0GHz ਆਕਟਾ-ਕੋਰ ਮੀਡੀਆਟੈੱਕ ਹੇਲੀਓ ਪੀ22 ਪ੍ਰੋਸੈਸਰ ’ਤੇ ਚੱਲਦਾ ਹੈ। ਫੋਨ ’ਚ 3 ਜੀ.ਬੀ. ਰੈਮ+32 ਜੀ.ਬੀ. ਇੰਟਰਨਲ ਸਟੋਰੇਜ ਦੀ ਸੁਵਿਧਾ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਵੀ ਜਾ ਸਕਦਾ ਹੈ। ਇਹ ਫੋਨ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ ਜਿਸ ਵਿਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਹੈ। ਫਰੰਟ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਸੈਂਸਰ ਹੈ। ਕੈਮਰਾ ਏ.ਆਈ. ਸਟੂਡੀਓ ਮੋਡ ਨਾਲ ਲੈਸ ਹੈ ਜੋ 6 ਵੱਖ-ਵੱਖ ਕੈਮਰਾ ਮੋਡ ’ਚ ਇਮੇਜ ਕੈਪਚਰ ਕਰਦਾ ਹੈ। 

ਲਾਵਾ ਦਾ ਇਹ ਫੋਨ ਐਂਡਰਾਇਡ 9.0 ਪਾਈ ’ਤੇ ਚੱਲਦਾ ਹੈ ਅਤੇ ਇਸ ਵਿਚ 10 ਵਾਟ ਚਾਰਜਿੰਗ ਸਪੋਰਟ ਦੇ ਨਾਲ 3500mAh ਦੀ ਬੈਟਰੀ ਹੈ। ਫੋਨ ਫੇਸ ਅਨਲਾਕ ਫੀਚਰ ਅਤੇ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ।


Related News