ਇਹ ਘਰੇਲੂ ਕੰਪਨੀ ਲਿਆ ਰਹੀ 5ਜੀ ਫੋਨ, ਦੀਵਾਲੀ ਤੋਂ ਬਾਅਦ ਹੋਵੇਗਾ ਲਾਂਚ

Sunday, Oct 31, 2021 - 04:36 PM (IST)

ਇਹ ਘਰੇਲੂ ਕੰਪਨੀ ਲਿਆ ਰਹੀ 5ਜੀ ਫੋਨ, ਦੀਵਾਲੀ ਤੋਂ ਬਾਅਦ ਹੋਵੇਗਾ ਲਾਂਚ

ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਰੋਜ਼ ਨਵੇਂ-ਨਵੇਂ ਸਮਾਰਟਫੋਨ ਲਾਂਚ ਹੋ ਰਹੇ ਹਨ ਪਰ ਇਸ ਲਿਸਟ ’ਚ ਘਰੇਲੂ ਕੰਪਨੀਆਂ ਦੇ ਨਾਂ ਨਹੀਂ ਹਨ। ਪਿਛਲੇ 6 ਮਹੀਨਿਆਂ ’ਚ ਭਾਰਤ ’ਚ ਜ਼ਿਆਦਾਤਰ ਫੋਨ 5ਜੀ ਨੈੱਟਵਰਕ ਨਾਲ ਲਾਂਚ ਹੋਏ ਹਨ ਪਰ ਇਕ ਹੀ ਫੋਨ ਘਰੇਲੂ ਕੰਪਨੀ ਦਾ ਨਹੀਂ ਹੈ। ਹੁਣ ਖਬਰ ਹੈ ਕਿ ਘਰੇਲੂ ਕੰਪਨੀ ਲਾਵਾ ਅਗਲੇ ਮਹੀਨੇ ਆਪਣਾ ਪਹਿਲਾ 5ਜੀ ਸਮਾਰਟਫੋਨ ਪੇਸ਼ ਕਰਨ ਵਾਲੀ ਹੈ। ਲਾਵਾ ਦੇ ਪਹਿਲੇ 5ਜੀ ਫੋਨ ਨੂੰ Lava Agni 5G ਨਾਂ ਨਾਲ ਪੇਸ਼ ਕੀਤਾ ਜਾਵੇਗਾ। 

ਲਾਵਾ ਨੇ Lava Agni 5G ਨੂੰ ਲੈ ਕੇ ਟੀਜ਼ਰ ਵੀ ਜਾਰੀ ਕੀਤੇ ਗਏ ਹਨ ਜਿਸ ਮੁਤਾਬਕ, Lava Agni 5G ਦੀ ਲਾਂਚਿੰਗ 9 ਨਵੰਬਰ ਨੂੰ ਇਕ ਵਰਚੁਅਲ ਈਵੈਂਟ ’ਚ ਹੋਵੇਗੀ। ਈਵੈਂਟ ਦਾ ਆਯੋਜਨ ਦੁਪਹਰ 12 ਵਜੇ ਹੋਵੇਗਾ। ਫੋਨ ਦੇ ਫੀਚਰਜ਼ ਬਾਰੇ ਕੰਪਨੀ ਨੇ ਕੁਝ ਖਾਸ ਜਾਣਕਾਰੀ ਨਹੀਂ ਦਿੱਤੀ ਪਰ ਟੀਜ਼ਰ ਮੁਤਾਬਕ, Lava Agni 5G ਨੂੰ ਪੰਚਹੋਲ ਡਿਸਪਲੇਅ ਨਾਲ ਪੇਸ਼ ਕੀਤਾ ਜਾਵੇਗਾ ਜਿਸ ਦਾ ਰਿਫ੍ਰੈਸ਼ ਰੇਟ 90Hz ਹੋਵੇਗਾ। 

Lava Agni 5G ’ਚ ਮੀਡੀਆਟੈੱਕ ਡਾਈਮੈਂਸਿਟੀ 810 5ਜੀ ਪ੍ਰੋਸੈਸਰ ਮਿਲੇਗਾ ਜੋ ਕਿ ਇਕ ਆਕਟਾ-ਕੋਰ ਪ੍ਰੋਸੈਸਰ ਹੋਵੇਗਾ। ਫੋਨ ’ਚ 5000mAh ਦੀ ਬੈਟਰੀ ਮਿਲੇਗੀ ਜਿਸ ਦੇ ਨਾਲ ਫਾਸਟ ਚਾਰਜਿੰਗ ਵੀ ਹੋਵੇਗੀ। ਚਾਰਜਿੰਗ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ। ਫੋਨ ’ਚ 3.5mm ਦਾ ਹੈੱਡਫੋਨ ਜੈੱਕ ਵੀ ਮਿਲੇਗਾ। 

Lava Agni 5G ਨੂੰ ਐਂਡਰਾਇਡ 11 ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਨ ’ਚ ਗੇਮਿੰਗ ਮੋਡ ਵੀ ਮਿਲ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ Lava Agni 5G ਨੂੰ ਟ੍ਰਿਪਲ ਰੀਅਰ ਕੈਮਰੇ ਨਾਲ ਲਾਂਚ ਕੀਤਾ ਜਾਵੇਗਾ ਜਿਸ ਵਿਚ ਪ੍ਰਾਈਮਰੀ ਲੈੱਜ਼ 64 ਮੈਗਾਪਿਕਸਲ ਦਾ ਹੋਵੇਗਾ। ਕੈਮਰੇ ਨਾਲ ਐੱਲ.ਈ.ਡੀ. ਲਾਈਟ ਹੋਵੇਗੀ। ਫੋਨ ਨੂੰ ਸਿੰਗਲ ਬਲੂ ਕਲਰ ’ਚ ਪੇਸ਼ ਕੀਤਾ ਜਾਵੇਗਾ। Lava Agni 5G ਦੀ ਕੀਮਤ 19,999 ਰੁਪਏ ਹੋ ਸਕਦੀ ਹੈ। 


author

Rakesh

Content Editor

Related News