ਸਿਰਫ਼ 20 ਹਜ਼ਾਰ ਰੁਪਏ ''ਚ ਲਾਂਚ ਹੋਇਆ ਦੋ ਸਕਰੀਨਾਂ ਵਾਲਾ ਫੋਨ, ਮਿਲੇਗਾ ਪ੍ਰੀਮੀਅਮ ਡਿਜ਼ਾਈਨ

Saturday, Oct 05, 2024 - 07:04 PM (IST)

ਸਿਰਫ਼ 20 ਹਜ਼ਾਰ ਰੁਪਏ ''ਚ ਲਾਂਚ ਹੋਇਆ ਦੋ ਸਕਰੀਨਾਂ ਵਾਲਾ ਫੋਨ, ਮਿਲੇਗਾ ਪ੍ਰੀਮੀਅਮ ਡਿਜ਼ਾਈਨ

ਗੈਜੇਟ ਡੈਸਕ- Lava Agni 3 ਭਾਰਤ 'ਚ ਲਾਂਚ ਹੋ ਗਿਆ ਹੈ। ਕੰਪਨੀ ਇਸ ਫੋਨ ਨੂੰ ਪਿਛਲੇ ਕਈ ਦਿਨਾਂ ਤੋਂ ਟੀਜ਼ ਕਰ ਰਹੀ ਸੀ। ਇਸ ਵਿਚ ਮੇਨ ਡਿਸਪਲੇਅ ਤੋਂ ਇਲਾਵਾ ਬ੍ਰਾਂਡ ਨੇ ਸੈਕੇਂਡਰੀ ਡਿਸਪਲੇਅ ਵੀ ਦਿੱਤੀ ਗਈ ਹੈ। ਲਾਵਾ ਨੇ ਇਸ ਫੋਨ ਨੂੰ ਜਿਸ ਬਜਟ 'ਚ ਲਾਂਚ ਕੀਤਾ ਹੈ, ਉਸ ਬਜਟ 'ਚ ਅਜਿਹਾ ਫੀਚਰ ਮਿਲਣਾ ਵੱਡੀ ਗੱਲ ਹੈ। ਕੰਪਨੀ ਨੇ ਇਸ ਨੂੰ Agni 2 ਦੇ ਸਕਸੈਸਰ ਦੇ ਰੂਪ 'ਚ ਲਾਂਚ ਕੀਤਾ ਹੈ, ਜੋ ਪਿਛਲੇ ਸਾਲ ਆਇਆ ਸੀ। ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ, ਐਮੋਲੇਡ ਡਿਸਪਲੇਅ, ਦਮਦਾਰ ਪ੍ਰੋਸੈਸਰ ਅਤੇ ਦੂਜੇ ਫੀਚਰਜ਼ ਮਿਲਦੇ ਹਨ। ਆਓ ਜਾਣਦੇ ਹਾਂ ਇਸ ਦੀ ਕੀਮਤ ਅਤੇ ਦੂਜੀ ਡਿਸਪਲੇਅ।

Lava Agni 3 ਦੀ ਕੀਮਤ

ਲਾਵਾ ਨੇ ਇਸ ਫੋਨ ਨੂੰ ਦੋ ਕੰਫੀਗ੍ਰੇਸ਼ਨ 'ਚ ਲਾਂਚ ਕੀਤਾ ਹੈ। ਇਸ ਦੇ 8GB RAM + 128GB ਸਟੋਰੇਜ ਵੇਰੀਐਂਟ ਦੀ ਕੀਮਤ 20,999 ਰੁਪਏ ਹੈ। ਇਸ ਵੇਰੀਐਂਟ ਦੇ ਨਾਲ ਕੰਪਨੀ ਚਾਰਜਰ ਨਹੀਂ ਦੇਵੇਗੀ। ਜੇਕਰ ਤੁਸੀਂ ਚਾਰਜਰ ਦੇ ਨਾਲ ਇਸ ਨੂੰ ਖਰੀਦਦੇ ਹੋ ਤਾਂ ਇਸ ਦੀ ਕੀਮਤ 22,999 ਰੁਪਏ ਹੋ ਜਾਵੇਗੀ। ਫੋਨ ਦੇ ਨਾਲ 66 ਵਾਟ ਦਾ ਚਾਰਜਰ ਮਿਲੇਗਾ। 

ਉਥੇ ਹੀ ਇਸ ਦੇ 8GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ 24,999 ਰੁਪਏ ਹੈ। ਇਸ ਦੇ ਨਾਲ ਤੁਹਾਨੂੰ ਚਾਰਜਰ ਮਿਲੇਗਾ। ਸਮਾਰਟਫੋਨ ਨੂੰ ਤੁਸੀਂ ਐਮਾਜ਼ੋਨ ਤੋਂ 499 ਰੁਪਏ 'ਚ ਪ੍ਰੀ-ਆਰਡਰ ਕਰ ਸਕਦੇ ਹੋ। ਇਸ ਦੀ ਸੇਲ 9 ਅਕਤੂਬਰ ਤੋਂ ਹੋਵੇਗੀ। ਪ੍ਰੀ-ਆਰਡਰ ਕਰਨ ਵਾਲੇ ਯੂਜ਼ਰਜ਼ 8 ਅਕਤੂਬਰ ਤੋਂ ਇਸ ਨੂੰ ਖਰੀਦ ਸਕਣਗੇ। 

ਫੀਚਰਜ਼

Lava Agni 3 'ਚ ਡਿਊਲ ਡਿਸਪਲੇਅ ਮਿਲਦੀ ਹੈ। ਫੋਨ 'ਚ 6.78 ਇੰਚ ਦੀ ਐਮੋਲੇਡ ਮੇਨ ਡਿਸਪਲੇਅ ਅਤੇ 1.78 ਇੰਚ ਐਮੋਲੇਡ ਡਿਸਪਲੇਅ ਮਿਲਦੀ ਹੈ। ਸਮਾਰਟਫੋਨ MediaTek Dimensity 7300X ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਵਿਚ ਤੁਹਾਨੂੰ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਿਲੇਗੀ। 

ਸਮਾਰਟਫੋਨ 50MP + 8MP + 8MP ਦੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਆਏਗਾ। ਉਥੇ ਹੀ ਫਰੰਟ 'ਚ ਕੰਪਨੀ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦੇਵੇਗੀ। ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 66 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿਚ ਐਂਡਰਾਇਡ 14 ਮਿਲਦਾ ਹੈ ਪਰ ਕੰਪਨੀ ਇਸ ਨੂੰ ਤਿੰਨ ਮੇਜਰ ਅਪਡੇਟ ਅਤੇ 4 ਸਾਲਾਂ ਦਾ ਸਕਿਓਰਿਟੀ ਅਪਡੇਟ ਦੇਵੇਗੀ। 


author

Rakesh

Content Editor

Related News