ਲਾਵਾ ਨੇ ਲਾਂਚ ਕੀਤਾ 5-ਇੰਚ ਡਿਸਪਲੇ ਵਾਲਾ ਸਮਾਰਟਫੋਨ, ਕੀਮਤ 4,549 ਰੁਪਏ
Thursday, Jun 02, 2016 - 05:59 PM (IST)
ਜਲੰਧਰ— ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ ਆਪਣੀ ਏ ਸੀਰੀਜ਼ ਦੇ ਤਹਿਤ ਏ82 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ, ਨਾਲ ਹੀ ਇਸ ਨੂੰ ਐਕਸਕਲੂਜ਼ਿਵ ਤੌਰ ''ਤੇ ਟਾਟਾ ਗਰੁੱਪ ਦੀ ਨਵੀਂ ਈ-ਕਾਮਰਸ ਵੈੱਬਸਾਈਟ ਟਾਟਾ ਕਲਿੱਕ ਡਾਟ ਕਾਮ (tataclicq) ''ਤੇ 4,549 ਰੁਪਏ ਦੀ ਕੀਮਤ ''ਚ ਉਪਲੱਬਧ ਕੀਤਾ ਗਿਆ ਹੈ।
ਇਸ ਸਮਾਰਟਫੋਨ ਦੇ ਫੀਚਰਜ਼-
ਡਿਸਪਲੇ- ਇਸ ਸਮਾਰਟਫੋਨ ''ਚ 5-ਇੰਚ ਦੀ TFT FWVGA 480x854 ਪਿਕਸਲ ਰੈਜ਼ੋਲਿਊਸ਼ਨ ''ਤੇ ਚੱਲਣ ਵਾਲੀ ਡਿਸਪਲੇ ਦਿੱਤੀ ਗਈ ਹੈ ਜੋ 196ppi ਪਿਕਸਲ ਡੇਂਸਿਟੀ ''ਤੇ ਕੰਮ ਕਰਦੀ ਹੈ।
ਪ੍ਰੋਸੈਸਰ- ਇਸ ਵਿਚ 1.2 ਗੀਗਾਹਰਟਜ਼ ''ਤੇ ਕੰਮ ਕਰਨ ਵਾਲਾ ਕਵਾਡ-ਕੋਰ ਪ੍ਰੋਸੈਸਰ ਸ਼ਾਮਲ ਹੈ।
ਮੈਮਰੀ- ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਡਿਜ਼ਾਈਨ- ਇਸ ਸਮਾਰਟਫੋਨ ਨੂੰ 144x72.7x9mm ਸਾਈਜ਼ ਦਾ ਬਣਾਇਆ ਗਿਆ ਹੈ।
ਕੈਮਰਾ- ਇਸ ਵਿਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ।
ਬੈਟਰੀ- ਇਸ ਵਿਚ 2,000 ਐੱਮ.ਏ.ਐੱਚ. ਪਾਵਰ ਦੀ ਬੈਟਰੀ ਦਿੱਤੀ ਗਈ ਹੈ।
ਹੋਰ ਫੀਚਰਜ਼-
ਹੋਰ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਊਲ ਸਿਮ 3ਜੀ ਸਮਾਰਟਫੋਨ ''ਚ ਜੀ.ਪੀ.ਐੱਸ., ਬਲੂਟੁਥ, ਵਾਈ-ਫਾਈ ਅਤੇ ਮਾਈਕ੍ਰੋ ਯੂ.ਐੱਸ.ਬੀ. 2.0 ਪੋਰਟ ਮੌਜੂਦ ਹੈ।
