ਲਾਂਚ ਹੋਇਆ Dell ਦਾ ਨਵਾਂ ਕ੍ਰੋਮਬੁੱਕ 5190 ਲੈਪਟਾਪ
Tuesday, Jan 30, 2018 - 02:02 AM (IST)

ਜਲੰਧਰ—ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਡੈੱਲ ਨੇ ਆਪਣੀ ਕ੍ਰੋਮਬੁੱਕ 5000 ਸੀਰੀਜ਼ ਤਹਿਤ ਨਵਾਂ ਲੈਪਟਾਪ ਲਾਂਚ ਕਰ ਦਿੱਤਾ ਹੈ। ਇਹ ਨਵਾਂ ਲੈਪਟਾਪ ਕ੍ਰੋਮਬੁੱਕ 5190 ਦੇ ਨਾਂ ਤੋਂ ਹੈ। ਇਸ ਲੈਪਟਾਪ ਦੀ ਸ਼ੁਰੂਆਤੀ ਕੀਮਤ 289 ਡਾਲਰ ਯਾਨੀ ਲਗਭਗ 18,400 ਰੁਪਏ ਹੈ ਅਤੇ ਇਸ ਦੀ ਵਿਕਰੀ ਫਰਵਰੀ ਤੋਂ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਲੈਪਟਾਪ ਖਾਸਤੌਰ 'ਤੇ ਸਟੂਡੈਂਟ ਨੂੰ ਧਿਆਨ 'ਚ ਰੱਖਦੇ ਹੋਏ ਡਿਜਾਈਨ ਕੀਤਾ ਗਿਆ ਹੈ।
ਫੀਚਰਸ
ਇਸ ਲੈਪਟਾਪ ਦੀ ਡਿਸਪਲੇਅ 11.6 ਇੰਚ ਦੀ ਐੱਚ.ਡੀ. ਆਈ.ਪੀ.ਐੱਸ., ਪ੍ਰੋਸੈਸਰ ਇੰਟੈਲ ਸੇਲੇਰਾਨ ਕਵਾਡ-ਕੋਰ ਅਤੇ ਆਪਰੇਟਿੰਗ ਸਿਸਟਮ ਗੂਗਲ ਕਰੋਮ ਨੂੰ ਸ਼ਾਮਲ ਕੀਤਾ ਗਿਆ ਹੈ। ਉੱਥੇ ਇਸ 'ਚ ਵਾਈ-ਫਾਈ, ਬਲੁਟੂੱਥ, ਯੂ.ਐੱਸ.ਬੀ. ਟਾਈਪ-ਸੀ ਅਤੇ ਯੂ.ਐੱਸ.ਬੀ. ਪੋਰਟ, ਹੈੱਡਫੋਨ ਜੈੱਕ ਅਤੇ ਐੱਸ.ਡੀ. ਕਾਰਡ ਰੀਡਰ ਆਦਿ ਹੋਣਗੇ। ਉੱਥੇ ਜੇਕਰ ਤੁਸੀਂ ਸਕਰੀਨ 'ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਕੰਪਨੀ ਇਸ ਦੇ ਨਾਲ EMR ਪੈੱਨ ਵੀ ਦੇ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਇਸ ਲੈਪਟਾਪ ਦੇ ਸਟੋਰੇਜ ਆਪਨਸ਼ੰਸ ਦੀ ਫਿਲਹਾਲ ਕੰਪਨੀ ਨੇ ਜਾਣਕਾਰੀ ਨਹੀਂ ਦਿੱਤੀ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ 4ਜੀ.ਬੀ. LPDDR 4 ਰੈਮ ਅਤੇ 32GB EMMC ਇੰਟਰਨਲ ਸਟੋਰੇਜ ਨਾਲ ਲੈੱਸ ਹੋ ਸਕਦਾ ਹੈ।