Samsung Galaxy Folder 2 ਐਂਡਰਾਇਡ ਫਲਿੱਪ ਫੋਨ ਹੋਇਆ ਲਾਂਚ, ਜਾਣੋ ਕੀਮਤ

Friday, Jun 23, 2017 - 11:44 AM (IST)

Samsung Galaxy Folder 2 ਐਂਡਰਾਇਡ ਫਲਿੱਪ ਫੋਨ ਹੋਇਆ ਲਾਂਚ, ਜਾਣੋ ਕੀਮਤ

ਜਲੰਧਰ- ਸੈਮਸੰਗ ਜਲਦ ਹੀ ਆਪਣਾ ਨਵਾਂ ਫਲਿੱਪ ਫੋਨ ਲਾਂਚ ਕਰਨ ਵਾਲਾ ਹੈ। ਇਸ ਤੋਂ ਇਲਾਵਾ ਇਸ ਫਲਿੱਪ ਫੋਨ ਨੂੰ ਕਈ ਬੈਂਚਮਾਰਕ ਸਾਈਟਸ 'ਤੇ ਮਾਡਲ ਨੰਬਰ SM-G1650 ਦੇ ਨਾਂ ਤੋਂ ਵੀ ਦੇਖਿਆ ਗਿਆ ਸੀ ਅਤੇ ਹੁਣ ਇਸ ਫੋਨ ਨੂੰ ਸਾਊਥ ਕੋਰੀਆ ਦੇ ਬਾਜ਼ਾਰ 'ਚ ਪੇਸ਼ ਕਰ ਦਿੱਤਾ ਗਿਆ ਹੈ। ਸਮਾਰਟਫੋਨ ਨੂੰ ਇਸ ਬਾਜ਼ਾਰ 'ਚ ਸੈਮਸੰਗ ਗਲੈਕਸੀ ਫੋਲਡਰ 2 ਨਾਂ ਤੋਂ ਪੇਸ਼ ਕੀਤਾ ਗਿਆ ਹੈ। ਹੁਣ ਇਹ ਸਮਾਰਟਫੋਨ ਕਦੋਂ ਤੱਕ ਦਸਤਕ ਦਿੰਦਾ ਹੈ।
ਇਹ ਸਮਾਰਟਫੋਨ ਐਂਡਰਾਇਡ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ 'ਚ ਤੁਹਾਨੂੰ ਇਕ ਫਲਿੱਪ ਫੋਨ ਦੇ ਆਨੰਦ ਅਤੇ ਇਕ ਸਮਾਰਟਫੋਨ ਦੇ ਫੀਚਰ ਮਿਲਣਗੇ। ਇਨ੍ਹਾਂ ਦੋਵਾਂ ਦਾ ਮਿਸ਼ਰਣ ਹੋਵੇਗਾ। ਇਸ ਸਮਾਰਟਫੋਨ ਨੂੰ ਦੋ ਵੱਖ-ਵੱਖ ਵੇਰੀਅੰਟਸ 'ਚ ਪੇਸ਼ ਕੀਤਾ ਗਿਆ ਹੈ। ਇਕ ਵੇਰੀਅੰਟ LTE ਵਰਜਨ ਹੈ ਅਤੇ ਦੂਜਾ 3ਜੀ ਕਨੈਕਟੀਵਿਟੀ ਨੂੰ ਸਪੋਰਟ ਕਰਦਾ ਹੈ। ਇਸ ਸਮਾਰਟਫੋਨ ਦੀ ਕੀਮਤ 297,000 WON ਹੈ ਮਤਲਬ ਭਾਰਤੀ ਰੁਪਇਆ 'ਚ ਇਸ ਦੀ ਕੀਮਤ 17,000 ਦੇ ਕਰੀਬ ਹੋ ਜਾਂਦੀ ਹੈ। ਇਹ ਸਮਾਰਟਫੋਨ ਤੁਹਾਨੂੰ ਦੋ ਰੰਗਾਂ 'ਚ ਮਿਲ ਜਾਵੇਗਾ। ਬਲੈਕ ਅਤੇ ਬਰਗੰਡੀ 'ਚ ਤੁਸੀਂ ਇਸ ਨੂੰ ਲੈ ਸਕਦੇ ਹੋ।
ਜੇਕਰ ਇਸ ਐਂਡਰਾਇਡ ਫੋਨ ਦੇ ਸਪੇਕਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 3.8 ਇੰਚ ਦੀ ਡਿਸਪਲੇ ਅਤੇ ਫਲਿੱਪ ਹੋਣ ਦੇ ਚਲਦੇ ਇਕ ਕੀਪੈਡ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਕੈਮਰਾ, ਟੈਕਸਟ, ਕਨਟੈਕਟਸ ਅਤੇ ਹੋਰ ਫੰਕਸ਼ਨ ਲਈ ਫਿਜ਼ੀਕਲ ਬਟਵ ਵੀ ਮੌਜੂਦ ਹੈ। ਇਸ ਤੋਂ ਇਲਾਵਾ ਤੁਹਾਨੂੰ ਇਸ 'ਚ ਇਕ ਸੋਸ਼ਲ ਐਪ ਵੀ ਮਿਲ ਰਿਹਾ ਹੈ। ਹੋਰ ਸਪੇਕਸ ਦੀ ਗੱਲ ਕਰੀਏ ਤਾਂ ਇਸ 'ਚ 1.4GHz ਦਾ ਕਵਾਡ-ਕੋਰ ਪ੍ਰੋਸੈਸਰ 2 ਜੀ. ਬੀ. ਦੀ ਰੈਮ ਅਤੇ 16 ਜੀ. ਬੀ. ਦੀ ਇੰਟਰਨਲ ਸਟੋਰੇਜ ਮਿਲ ਰਹੀ ਹੈ, ਜਿਸ ਨੂੰ ਤੁਸੀਂ ਮਾਈਕ੍ਰੋ ਐੱਸ. ਡੀ. ਕਾਰਡ ਦੀ ਸਹਾਇਤਾ ਤੋਂ 256 ਜੀ. ਬੀ. ਤੱਕ ਵਧਾ ਵੀ ਸਕਦੇ ਹੋ। ਫੋਨ 'ਚ ਇਕ 8 ਮੈਗਾਪਿਕਸਲ ਦਾ ਰਿਅਰ ਕੈਮਰਾ LED ਫਲੈਸ਼ ਨਾਲ ਦਿੱਤਾ ਗਿਆ ਹੈ ਅਤੇ ਇਸ 'ਚ ਇਕ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਮੌਜੂਦ ਹੈ। ਇਸ 'ਚ 1950 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਹੈ।


Related News