M1 ਚਿੱਪ ਨਾਲ ਨਵਾਂ Apple iMac ਭਾਰਤ 'ਚ ਲਾਂਚ, ਜਾਣੋਂ ਕੀਮਤ
Wednesday, Apr 21, 2021 - 12:55 AM (IST)
ਗੈਜੇਟ ਡੈਸਕ-ਐਪਲ ਵੱਲ਼ੋਂ ਐਪਲ ਸਪ੍ਰਿੰਗ ਲੋਡੇਡ ਈਵੈਂਟ 'ਚ ਆਲ ਨਿਊ iMac 2021 ਲਾਈਨ-ਅਪ ਦਾ ਐਲਾਨ ਕਰ ਦਿੱਤਾ ਗਿਆ ਹੈ। ਨਿਊ ਆਲ-ਇਨ-ਵਨ ਐਪਲ ਕੰਪਿਊਟਰ ਨੂੰ ਸਾਲ 2012 ਤੋਂ ਬਾਅਦ ਇਕ ਵਾਰ ਫਿਰ ਨਵੇਂ ਡਿਜ਼ਾਈਨ ਨਾਲ ਪੇਸ਼ ਕੀਤਾ ਗਿਆ ਹੈ। ਇਹ ਮਸ਼ੀਨ ਮੈਕਬੁੱਕ ਏਅਰ ਅਤੇ ਮੈਕਬੁੱਕ ਪ੍ਰੋ ਸੀਰੀਜ਼ ਨੂੰ ਪਾਵਰਫੁਲ ਐਪਲ ਐੱਮ1 ਪ੍ਰੋਸੈਸਰ ਨਾਲ ਜੁਆਇਨ ਕਰੇਗਾ। ਨਵੇਂ ਐਪਲ ਆਈਮੈਕ ਦੀ ਸ਼ੁਰੂਆਤੀ ਕੀਮਤ 1,299 ਡਾਲਰ ਹੋਵੇਗੀ।
ਇਹ ਵੀ ਪੜ੍ਹੋ-ਪਾਵਰਫੁਲ M1 ਚਿੱਪ ਅਤੇ 5G ਦੀ ਸਪੋਰਟ ਨਾਲ ਐਪਲ ਨੇ ਲਾਂਚ ਕੀਤਾ ਨਵਾਂ iPad Pro
ਇਹ ਚਾਰ ਕਲਰ ਆਪਸ਼ਨ 'ਚ ਵਿਕਰੀ ਲਈ ਉਪਲੱਬਧ ਹੋਵੇਗ। ਇਹ ਮਈ ਦੇ ਦੂਜੇ ਹਾਫ 'ਚ ਵਿਕਰੀ ਲਈ ਉਪਲੱਬਧ ਹੋਵੇਗਾ। New Apple iMac (M1 Chip) ਦੀ ਭਾਰਤ 'ਚ ਸ਼ੁਰੂਆਤੀ ਕੀਮਤ 1,19,000 ਰੁਪਏ ਹੈ। ਇਹ 8ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ਼ ਵੈਰੀਐਂਟ ਦੀ ਕੀਮਤ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ 8ਜੀ.ਬੀ. ਰੈਮ ਅਤੇ 256ਜੀ.ਬੀ. ਸਟੋਰੇਜ਼ ਵੈਰੀਐਂਟ ਦੀ ਕੀਮਤ 1,39,000 ਰੁਪਏ ਹੈ ਅਤੇ 8ਜੀ.ਬੀ.ਰੈਮ+512 ਜੀ.ਬੀ. ਸਟੋਰੇਜ਼ ਵੈਰੀਐਂਟ ਦੀ ਕੀਮਤ 1,59,900 ਰੁਪਏ ਹੈ।
ਨਵੇਂ ਐਪਲ ਆਈਮੈਕ 'ਚ ਇਕ ਬਿਲਕੁਲ ਨਵਾਂ ਡਿਜ਼ਾਈਨ ਮਿਲੇਗਾ ਜੋ ਕਾਫੀ ਪਤਲੇ ਫ੍ਰੇਮ ਨਾਲ ਆਵੇਗਾ। ਇਸ ਨਾਲ ਆਈਮੈਕ ਦਾ ਲਾਈਵੇਟ ਹੋਵੇਗਾ। ਇਸ ਦੇ ਫਰੰਟ ਸਰਫੇਸ 'ਚ ਇਕ ਸਿੰਗਲ ਸ਼ੀਟ ਗਲਾਸ ਮਿਲੇਗਾ। ਇਸ ਦੇ ਨਾਲ ਹੀ ਕੰਪਨੀ ਮੈਜ਼ਿਕ ਕੀਬੋਰਡ ਵੀ ਆਫਰ ਕਰ ਰਹੀ ਹੈ ਜੋ ਕਿ TouchID ਨੂੰ ਵੀ ਸਪੋਰਟ ਕਰਦਾ ਹੈ। ਨਵਾਂ ਐਪਲ ਆਈਮੈਕ ਕਈ ਵੈਰੀਐਂਟਸ 'ਚ ਉਪਲੱਬਧ ਹੋਵੇਗਾ। ਇਸ 'ਚ ਇਕ 4.5 ਡਿਸਪੇਲਅ ਨਾਲ ਹੋਰ ਫੀਚਰਸ ਦਾ ਸਪੋਰਟ ਮਿਲੇਗਾ। ਨਾਲ ਹੀ ਇਕ ਬ੍ਰਾਂਡ ਨਿਊ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵਾਂ ਮਾਈਕ੍ਰੋਫੋਨ ਅਤੇ ਪਾਵਰਫੁਲ ਨਿਊ ਸਪੀਕਰਸ ਦਿੱਤੇ ਗਏ ਹਨ।
ਇਹ ਵੀ ਪੜ੍ਹੋ-ਹੁਣ ਇਨ੍ਹਾਂ ਐਪਸ ਰਾਹੀਂ ਘਰ ਬੈਠੇ ਹੀ ਮਿਲੇਗੀ ਸ਼ਰਾਬ
ਕੁਨੈਕਟੀਵਿਟੀ
iMac macOS Big Sur ਨਾਲ ਆਵੇਗਾ। ਐਪਲ ਦੇ ਦਾਅਵੇ ਮੁਤਾਬਕ ਨਵਾਂ Apple iMac 85 ਫੀਸਦੀ ਵਧੇਰੇ ਤੇਜ਼ ਹੋਵੇਗਾ। ਇਸ ਦਾ GPU ਪਰਫਾਰਮੈਂਸ ਪਹਿਲੇ ਦੇ ਮੁਕਾਬਲੇ ਦੋਗੁਣਾ ਤੇਜ਼ ਹੋਵੇਗਾ। ਨਵੇਂ iMac 'ਚ ਪਹਿਲੇ ਦੇ ਮੁਕਾਬਲੇ ਫਾਸਟ ਫੋਟੋ ਅਤੇ ਵੀਡੀਓ ਐਡੀਟਿੰਗ ਕੀਤੀ ਜਾ ਸਕੇਗੀ। iMac iPhone ਅਤੇ iPad ਐਪ ਵਰਗੇ Headspace ਅਤੇ ਗੇਮ ਵਰਗੇ ਸਕਾਈ ਨੂੰ ਸਪੋਰਟ ਕਰੇਗਾ। ਇਸ 'ਚ 4 USB C ਪੋਰਟ ਨਾਲ ਇਕ ਨਵਾਂ ਪਾਵਰ ਕੁਨੈਕਟਰ ਦਿੱਤਾ ਜਾਵੇਗਾ। iMac ਟੱਚ ਆਈ.ਡੀ. ਅਤੇ Apple’s magic mouse ਅਤੇ magic trackpad ਸਪੋਰਟ ਨਾਲ ਆਵੇਗਾ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।