Whatsapp ਨੂੰ ਟੱਕਰ ਦੇਵੇਗੀ Google ਦੀ Allo ਐਪ, ਸ਼ਾਮਿਲ ਕੀਤੇ ਇਹ ਖਾਸ ਫੀਚਰਸ
Saturday, May 06, 2017 - 12:37 PM (IST)

ਜਲੰਧਰ- ਗੂਗਲ ਨੇ ਪਿਛਲੇ ਸਾਲ ਸਮਾਰਟ ਮੈਸੇਜਿੰਗ ਐਪ ਐਲੋ ਅਤੇ ਵੀਡੀਓ ਚੈਟਿੰਗ ਐਪ ਡੁਓ ਨੂੰ ਲਾਂਚ ਕੀਤਾ ਗਿਆ ਸੀ। ਇਸ ਐਪ ਦੀ ਸਿੱਧੀ ਟੱਕਰ ਫੇਮਸ ਮੈਸੇਜਿੰਗ ਐਪ ਵਾਟਸਐਪ ਅਤੇ ਫੇਸਬੁੱਕ ਮੈਸੇਂਜਰ ਨਾਲ ਹੈ। ਇਸ ਕਾਰਨ ਥੋੜ੍ਹੇ-ਥੋੜ੍ਹੇ ਸਮੇਂ ''ਚ ਗੂਗਲ ਆਪਣੇ ਐਲੋ ਐਪ ''ਚ ਨਵੇਂ-ਨਵੇਂ ਅਪਡੇਟ ਜਾਰੀ ਕਰਦੀ ਰਹਿੰਦੀ ਹੈ। ਜਿਸ ਕਰਕੇ ਹੁਣ ਕੰਪਨੀ ਨੇ ਐਲੋ ''ਚ ਆਈ. ਓ.ਐੱਸ ਅਤੇ ਐਂਡ੍ਰਾਇਡ ਐਪ ਯੂਜ਼ਰਸ ਲਈ ਨਵੇਂ ਫੀਚਰਸ ਪੇਸ਼ ਕੀਤੇ ਹਨ।
ਗੂਗਲ ਐਲੋ ''ਚ ਕੰਪਨੀ ਨੇ Incognito ਮੋਡ ਨੂੰ ਪੇਸ਼ ਕੀਤਾ ਹੈ। ਇਸ ਮੋਡ ਨੂੰ ਗਰੁਪ ਚੈਟ ''ਚ ਵੀ ਇਸਤੇਮਾਲ ਕੀਤਾ ਜਾ ਸਕੇਗਾ। ਇਸ ਤੋਂ ਪਹਿਲਾਂ Incognito ਮੋਡ ਦੋ ਦਿਨ ਦੀ ਚੈਟ ਲਈ ਲਿਮਟਿਡ ਸੀ। Incognito ਮੋਡ ਤੋਂ ਬਾਅਦ ਸਾਰੀਆਂ ਚੈਟਸ ਐਂਡ-ਟੂ-ਐਂਡ ਐਨਕ੍ਰਿਪਟਿਡ ਹੋਣਗੀਆਂ। ਇਸ ਤੋਂ ਇਲਾਵਾ Incognito ਮੋਡ ਲਾਂਚ ਸਕ੍ਰੀਨ ਤੋਂ ਲੁਕਾਏ ਗਏ ਮੈਸੇਜਸ ਦੀ ਸੂਚਨਾ ਵੀ ਲੁਕੋਗੇ ਰੱਖੇਗਾ। ਗੂਗਲ ਐਲੋ Incognito ਮੋਡ ਯੂਜ਼ਰਸ ਨੂੰ ਉਨ੍ਹਾਂ ਦੀ ਚੈਟ ''ਤੇ ਕੰਟਰੋਲ ਪ੍ਰਦਾਨ ਕਰਦਾ ਹੈ ਤਾਂ ਜੋ ਉਨ੍ਹਾਂ ਨੂੰ ਐਪ ''ਤੇ ਇਕ ਮੈਸੇਜ ਕਿੰਨੇ ਸਮੇਂ ਤੱਕ ਮੌਜੂਦ ਹਨ ਇਸ ਦੇ ਲਈ ਉਹ ਸਮਾਂ ਸੀਮਾ ਨਿਰਧਾਰਤ ਕਰ ਸਕਣ। ਇਹ ਤੁਹਾਡੇ ਫੋਨ ''ਤੇ ਉਪਲੱਬਧ ਮੈਸੇਜਸ ''ਤੇ ਜਾਂ ਕਿਸੇ ਹੋਰ ਕਾਂਟੈਕਟ ਨੂੰ ਭੇਜੇ ਗਏ ਮੈਸੇਜਸ ''ਤੇ ਵੀ ਕੀਤਾ ਜਾ ਸਕਦਾ ਹੈ। ਇਸ ਦੇ ਲਈ ਸਮਾਂ ਸੀਮਾ 30 ਸੈਕਿੰਡ ਤੋਂ ਲੈ ਕੇ ਇਕ ਦਿਨ ਤੱਕ ਹੁੰਦੀ ਹੈ।
ਦੂੱਜਾ ਫੀਚਰ "ਚੈਟ ਬੈਕਅਪ" (chat backup) ਸ਼ਾਮਿਲ ਕੀਤਾ ਗਿਆ ਹੈ। ਇਸ ਫੀਚਰ ਨੂੰ ਯੂਜ਼ਰਸ ਦੀ ਭਾਰੀ ਡਿਮਾਂਡ ਤੋਂ ਬਾਅਦ ਪੇਸ਼ ਕੀਤਾ ਗਿਆ ਹੈ। ਚੈਟ ਬੈਕਅਪ ਤੋਂ ਬਾਅਦ ਯੂਜ਼ਰਸ ਆਸਾਨੀ ਨਾਲ ਗੂਗਲ ਐਲੋ ਦਾ ਡਾਟਾ ਸੇਵ ਕਰ ਸਕਦੇ ਹਨ ਜਦੋ ਵੀ ਉਹ ਆਪਣਾ ਡਿਵਾਇਸ ਸਵਿੱਚ ਕਰ ਰਹੇ ਹੋਣ। ਇਸ ਫੀਚਰ ਤੋਂ ਬਾਅਦ ਉਹ ਆਪਣੇ ਪੁਰਾਣੇ ਫੋਨ ਦਾ ਡਾਟਾ ਕਲਿਅਰ ਕਰ ਕੇ ਨਵੇਂ ਫੋਨ ''ਚ ਪਾ ਸਕਦੇ ਹਨ। ਚੈਟ ਨੂੰ ਗੂਗਲ ਡਰਾਇਵ ''ਤੇ ਵੀ ਸੇਵ ਕੀਤਾ ਜਾ ਸਕਦਾ ਹੈ। ਇਸ ਫੀਚਰ ਨੂੰ ਸਿਰਫ ਐਂਡ੍ਰਾਇਡ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ।
ਅਖੀਰ ''ਚ ਗੂਗਲ ਐਲੋ ''ਚ "ਲਿੰਕ ਪ੍ਰੀਵੀਊ" ਨਾਮ ਦਾ ਫੀਚਰ ਜੋੜਿਆ ਗਿਆ ਹੈ। ਇਸ ਫੀਚਰ ਤੋਂ ਬਾਅਦ ਯੂਜ਼ਰਸ ਨੂੰ ਭੇਜੇ ਗਏ ਲਿੰਕ ''ਚ ਉਹ ਵੈੱਬਸਾਈਟ ਦਾ ਪ੍ਰੀਵੀਊ ਵੇਖ ਸਕਦੇ ਹਨ। ਇਸ ਫੀਚਰ ਨੂੰ ਸਿਰਫ ਐਂਡ੍ਰਾਇਡ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ।