ਨਵਾਂ ਲੈਪਟਾਪ ਖ਼ਰੀਦਣ ਜਾ ਰਹੇ ਹੋ ਤਾਂ ਇਨ੍ਹਾਂ 5 ਗੱਲਾਂ ਦਾ ਜ਼ਰੂਰ ਰੱਖੋ ਧਿਆਨ

01/23/2021 2:52:05 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਨਵਾਂ ਲੈਪਟਾਪ ਖ਼ਰੀਦਣ ਦਾ ਮਨ ਬਣਾ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਅਜਿਹੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਲੈਪਟਾਪ ਖ਼ਰੀਦਦੇ ਸਮੇਂ ਧਿਆਨ ’ਚ ਰੱਖਣਾ ਚਾਹੀਦਾ ਹੈ। ਕਿਹੜਾ ਲੈਪਟਾਪ ਬੈਸਟ ਹੈ? ਇਸ ਸਵਾਲ ਦਾ ਕੋਈ ਸਪਸ਼ਟ ਜਵਾਬ ਨਹੀਂ ਹੈ ਕਿਉਂਕਿ ਹਰ ਵਿਅਕਤੀ ਦੀ ਜ਼ਰੂਰਤ ਵੱਖ-ਵੱਖ ਹੈ। ਇਹੀ ਕਾਰਨ ਹੈ ਕਿ ਭਾਰਤੀ ਬਾਜ਼ਾਰ ’ਚ ਵੱਖ-ਵੱਖ ਕੀਮਤ ਦੇ ਕਈ ਲੈਪਟਾਪ ਬਾਜ਼ਾਰ ’ਚ ਉਪਲੱਬਧ ਹਨ ਜਿਸ ਦੇ ਚਲਦੇ ਗਾਹਕਾਂ ਨੂੰ ਨਵਾਂ ਲੈਪਟਾਪ ਖ਼ਰੀਦਦੇ ਸਮੇਂ ਪਰੇਸ਼ਾਨੀ ਹੋਣਾ ਆਮ ਗੱਲ ਹੈ। 

ਲੈਪਟਾਪ ਵੱਖ-ਵੱਖ ਫੀਚਰਜ਼, ਸਾਈਜ਼, ਡਿਜ਼ਾਇਨ ਅਤੇ ਕੀਮਤ ਨਾਲ ਆਉਂਦੇ ਹਨ ਪਰ ਤੁਹਾਨੂੰ ਕਿਹੜਾ ਲੈਪਟਾਪ ਖ਼ਰੀਦਣਾ ਚਾਹੀਦਾ ਹੈ ਇਹ ਤੁਹਾਡੀ ਲੋੜ ’ਤੇ ਨਿਰਭਰ ਕਰਦਾ ਹੈ। ਇਸ ਰਿਪੋਰਟ ’ਚ ਅਸੀਂ ਤੁਹਾਨੂੰ 5 ਅਜਿਹੀਆਂ ਜ਼ਰੂਰੀ ਚੀਜ਼ਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਲੈਪਟਾਪ ਖ਼ਰੀਦਣ ਤੋਂ ਪਹਿਲਾਂ ਆਪਣੇ ਧਿਆਨ ’ਚ ਜ਼ਰੂਰ ਰੱਖੋ ਜਿਸ ਨਾਲ ਤੁਹਾਨੂੰ ਲੈਪਟਾਪ ਖ਼ਰੀਦਦੇ ਸਮੇਂ ਆਸਾਨੀ ਹੋਵੇ। 

ਬਜਟ
ਸਭ ਤੋਂ ਪਹਿਲਾ ਮਹੱਤਵਪੂਰਨ ਸਵਾਲ ਖੁਦ ਤੋਂ ਪੁੱਛੋ ਕਿ ਤੁਹਾਡਾ ਬਜਟ ਕੀ ਹੈ? ਆਪਣੀ ਲੋੜ ਦੇ ਹਿਸਾਬ ਨਾਲ ਆਪਣਾ ਬਜਟ ਤੈਅ ਕਰੋ ਕਿਉਂਕਿ ਜੇਕਰ ਤੁਹਾਨੂੰ ਲੈਪਟਾਪ ਦੀ ਜ਼ਰੂਰਤ ਘੱਟ ਹੈ ਤਾਂ ਉਸ ਲਈ ਜ਼ਿਆਦਾ ਪੈਸੇ ਖਰਚ ਕਰਨ ਦੀ ਲੋੜ ਨਹੀਂ ਹੈ। ਹਰ ਕੀਮਤ ਰੇਂਜ ’ਚ ਵੱਖ-ਵੱਖ ਬ੍ਰਾਂਡ ਦੇ ਕਈ ਲੈਪਟਾਪ ਮਾਡਲਸ ਬਾਜ਼ਾਰ ’ਚ ਉਪਲੱਬਧ ਹਨ। 

ਰੈਮ ਅਤੇ ਪ੍ਰੋਸੈਸਰ
ਲੈਪਟਾਪ ’ਚ ਪ੍ਰੋਸੈਸਰ ਇਸ ਦੀ ਸਮਰੱਥਾ ਨੂੰ ਅਤੇ ਰੈਮ ਸਮੂਥ ਮਲਟੀ-ਟਾਸਕਿੰਗ ਨੂੰ ਸੁਨਿਸ਼ਚਿਤ ਕਰਦੀ ਹੈ। ਬਾਜ਼ਾਰ ’ਚ ਮੌਜੂਦ ਜ਼ਿਆਦਾਤਰ ਲੈਪਟਾਪ ’ਚ ਤੁਹਾਨੂੰ ਇੰਟੈਲ ਜਾਂ ਫਿਰ ਏ.ਐੱਮ.ਡੀ. ਸੀ.ਪੀ.ਯੂ. ਮਿਲਣਗੇ, ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਏ.ਐੱਮ.ਡੀ. ਚਿੱਪ ਅਤੇ ਇੰਟੈਲ ਪ੍ਰੋਸੈਸਰ ’ਚੋਂ ਚੁਣ ਸਕਦੇ ਹੋ। ਆਮਤੌਰ ’ਤੇ ਗਾਹਕਾਂ ਨੂੰ ਇੰਟੈੱਲ ਕੋਰ ਆਈ3 ਚਿਪਸੈੱਟ ਐਂਟਰੀ-ਲੈਵਲ ਲੈਪਟਾਪ ’ਚ ਮਿਲਦੇ ਹਨ। ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕੋਰ ਆਈ3, ਆਈ5, ਆਈ7 ਆਦਿ ਪ੍ਰੋਸੈਸਰ ’ਚੋਂ ਕਿਸੇ ਇਕ ਨੂੰ ਚੁਣ ਸਕਦੇ ਹੋ। 

ਸਕਰੀਨ ਸਾਈਜ਼
ਬਾਜ਼ਾਰ ਚ ਤੁਹਾਨੂੰ 14 ਇੰਚ ਅਤੇ 15.6 ਇੰਚ ਸਕਰੀਨ ਸਾਈਜ਼ ਵਾਲੇ ਢੇਰਾਂ ਲੈਪਟਾਪ ਮਾਡਲਸ ਮਿਲ ਜਾਣਗੇ। ਜੇਕਰ ਤੁਸੀਂ ਕੰਮ ਲਈ ਜ਼ਿਆਦਾਤਰ ਟ੍ਰੈਵਲ ਕਰਦੇ ਰਹਿੰਦੇ ਹੋ ਤਾਂ ਤੁਸੀਂ ਛੋਟੀ ਸਕਰੀਨ ਸਾਈਜ਼ ਵਾਲਾ ਲੈਪਟਾਪ ਮਾਡਲ ਖ਼ਰੀਦ ਸਕਦੇ ਹੋ। ਇਹ ਆਮਤੌਰ ’ਤੇ ਭਾਰ ’ਚ ਵੀ ਹਲਕਾ ਹੁੰਦਾ ਹੈ ਅਤੇ ਆਸਾਨੀ ਨਾਲ ਇਸ ਨੂੰ ਬੈਗ ’ਚ ਰੱਖਿਆ ਜਾ ਸਕਦਾ ਹੈ। 
ਮਨੋਰੰਜਨ ਜਾਂ ਫਿਰ ਜੋ ਲੋਕ ਹਰ ਰੋਜ਼ ਲੈਪਟਾਪ ਨੂੰ ਲੈ ਕੇ ਟ੍ਰੈਵਲ ਨਹੀਂ ਕਰਦੇ ਉਹ ਵੱਡੀ ਸਕਰੀਨ ਸਾਈਜ਼ ਵਾਲਾ ਲੈਪਟਾਪ ਖ਼ਰੀਦ ਸਕਦੇ ਹਨ। ਤੁਹਾਡੇ ਲੈਪਟਾਪ ਮਾਡਲ ਦਾ ਸਕਰੀਨ ਸਾਈਜ਼ ਕੀ ਹੋਵੇਗਾ ਇਹ ਤੁਹਾਡੀ ਜ਼ਰੂਰਤ ’ਤੇ ਨਿਰਭਰ ਕਰਦਾ ਹੈ। 

ਸਟੋਰੇਜ
ਤੁਹਾਨੂੰ ਬਾਜ਼ਾਰ ’ਚ 500 ਜੀ.ਬੀ. ਅਤੇ 1 ਟੀ.ਬੀ. ਹਾਰਡ ਡਿਸਕ ਡ੍ਰਾਈਵ (HDD ਵਾਲੇ ਕਈ ਲੈਪਟਾਪ ਮਾਡਲਸ ਮਿਲ ਜਾਣਗੇ। ਹਾਲਾਂਕਿ, ਛੋਟੇ ਅਤੇ ਭਾਰ ’ਚ ਹਲਕੇ ਲੈਪਟਾਪ ਦੇ ਐਡਵਾਂਸਮੈਂਟ ਦੇ ਨਾਲ ਹੁਣ ਸੋਲਿਡ-ਸਟੇਟ ਡ੍ਰਾਈਵ (ਐੱਸ.ਡੀ.ਡੀ.) ਵੀ ਗਾਹਕਾਂ ’ਚ ਲੋਕਪ੍ਰਸਿੱਧ ਹੈ। ਐੱਸ.ਡੀ.ਡੀ. ਤੇਜ਼ ਤਾਂ ਹੈ ਪਰ ਹਮੇਸ਼ਾ ਘੱਟ ਸਟੋਰੇਜ ਨਾਲ ਆਉਂਦੀ ਹੈ। ਅਜਿਹੇ ’ਚ ਜਦੋਂ ਵੀ ਲੈਪਟਾਪ ਖਰੀਦਣ ਦਾ ਵਿਚਾਰ ਕਰੋ ਤਾਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸਟੋਰੇਜ ’ਤੇ ਵੀ ਧਿਆਨ ਜ਼ਰੂਰ ਰੱਖੋ। 

ਬੈਟਰੀ
ਲੈਪਟਾਪ ’ਚ ਵਧੀਆ ਬੈਟਰੀ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਜੇਕਰ ਬੈਟਰੀ ਬੈਕਅਪ ਚੰਗਾ ਨਾ ਹੋਵੇ ਤਾਂ ਫਿਰ ਅਜਿਹੀ ਹਾਲਤ ’ਚ ਵਾਰ-ਵਾਰ ਚਾਰਜਿੰਗ ਲਈ ਸਾਕੇਟ ਦੀ ਭਾਲ ਕਰਨੀ ਪੈਂਦੀ ਹੈ। ਘੱਟੋ-ਘੱਟ ਲੈਪਟਾਪ 4 ਤੋਂ 6 ਘੰਟਿਆਂ ਦਾ ਬੈਟਰੀ ਬੈਕਅਪ ਪ੍ਰਦਾਨ ਕਰੇ ਤਾਂ ਵੀ ਠੀਕ ਹੈ ਤਾਂ ਅਜਿਹੇ ’ਚ ਨਵਾਂ ਲੈਪਟਾਪ ਖ਼ਰੀਦਦੇ ਸਮੇਂ ਬੈਟਰੀ ਬੈਕਅਪ ’ਤੇ ਜ਼ਰੂਰ ਧਿਆਨ ਦਿਓ। 


Rakesh

Content Editor

Related News