ਇਸ ਕਾਰ ਦੀ ਕੀਮਤ ''ਚ ਹੋਈ ਸੱਤ ਲੱਖ ਰੁਪਏ ਦੀ ਕਟੌਤੀ

02/18/2017 11:50:08 AM

ਜਲੰਧਰ : ਟਾਟਾ ਦੀ ਮਲਕੀਅਤ ਵਾਲੀ ਕੰਪਨੀ ਜੈਗੂਆਰ ਨੇ ਲੈਂਡ ਰੋਵਰ ਡਿਸਕਵਰੀ ਸਪੋਰਟ (ਪੈਟਰੋਲ ਵੇਰਿਅੰਟ) ਦੀ ਕੀਮਤ ''ਚ 7 ਲੱਖ ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸ ਕਾਰ ਦੀ ਪਹਿਲਾਂ ਕੀਮਤ 56.5 ਲੱਖ ਰੁਪਏ ਸੀ, ਪਰ ਕਟੌਤੀ ਦੇ ਬਾਅਦ ਇਸ ਨੂੰ 49.5 ਲੱਖ ਰੁਪਏ ''ਚ ਖਰੀਦੀ ਜਾ ਸਕੇਗੀ। ਕੰਪਨੀ ਨੇ ਇਸ ਛੋਟ ਦਾ ਕਾਰਨ ਫਿਲਹਾਲ ਸਾਫ਼ ਨਹੀਂ ਕੀਤਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਜੀਪ ਰੈਂਗਲਰ ਅਨਲਿਮਟਿਡ (ਪੈਟਰੋਲ) ਵੇਰਿਅੰਟ) ਦਾ 56 ਲੱਖ ਰੁਪਏ ''ਚ ਭਾਰਤ ''ਚ ਪੇਸ਼ ਹੋਣਾ ਇਸ ਦੀ ਵਜ੍ਹਾ ਹੋ ਸਕਦਾ ਹੈ। ਕਿਉਂਕਿ ਜੀਪ ਦਾ ਇਹ ਪੈਟਰੋਲ ਵੇਰਿਅੰਟ ਡੀਜਲ ਵੇਰਿਅੰਟ ਤੋਂ ਕਰੀਬ 15.59 ਲੱਖ ਰੁਪਏ ਸਸਤਾ ਹੈ।

ਲੈਂਡ ਰੋਵਰ ਡਿਸਕਵਰੀ ਸਪੋਰਟ (ਪੈਟਰੋਲ ਵੇਰਿਅੰਟ) ''ਚ Si4 ਇੰਜਣ ਲਗਾ ਹੈ ਜੋ 237 ਬੀ . ਐੱਚ. ਪੀ ਦੀ ਪਾਵਰ ਅਤੇ 340 ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 9 ਸਪੀਡ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਹ ਕਾਰ 0 ਤੋਂ 100 ਕਿ. ਮੀ. ਪ੍ਰਤੀ ਘੰਟੇ ਦੀ ਸਪੀਡ ਤੇਕ ਪੁੱਜਣ ''ਚ 8.2 ਸੈਕਿੰਡ ਦਾ ਸਮਾਂ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 200 ਕਿਲੋਮੀਟਰ ਪ੍ਰਤੀ ਘੰਟੇ ਕੀਤੀ ਹੈ।


Related News