ਲੈਂਬੋਰਗਿਨੀ ਦੇ ਸ਼ੌਕੀਨਾਂ ਲਈ ਭਾਰਤ 'ਚ ਲਾਂਚ ਹੋਈ ਹੁਰਾਕਨ, ਇੰਨੀ ਹੈ ਕੀਮਤ

06/08/2021 3:11:28 PM

ਨਵੀਂ ਦਿੱਲੀ- ਲਗਜ਼ਰੀ ਕਾਰ ਕੰਪਨੀ ਲੈਂਬੋਰਗਿਨੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ ਹੈ। ਕੰਪਨੀ ਨੇ ਆਪਣੀ ਜ਼ਬਰਦਸਤ ਗੱਡੀ ਭਾਰਤੀ ਬਾਜ਼ਾਰ ਵਿਚ ਉਤਾਰ ਦਿੱਤੀ ਹੈ। ਇਟਲੀ ਦੀ ਸੁਪਰ ਸਪੋਰਟਸ ਕਾਰ ਕੰਪਨੀ ਲੈਂਬੋਰਗਿਨੀ ਨੇ ਮੰਗਲਵਾਰ ਭਾਰਤੀ ਬਾਜ਼ਾਰ ਵਿਚ ਹੁਰਾਕਨ ਈ. ਵੀ. ਓ. ਰੀਅਲ ਵ੍ਹੀਕਲ ਡਰਾਈਵ ਸਪਾਈਡਰ ਲਾਂਚ ਕਰ ਦਿੱਤੀ ਹੈ।

ਇਸ ਦੀ ਕੀਮਤ 3.54 ਕਰੋੜ ਰੁਪਏ ਹੈ। ਲੈਂਬੋਰਗਿਨੀ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਨਵੇਂ ਮਾਡਲ ਵਿਚ 'ਵੀ10' ਇੰਜਣ ਲੱਗਾ ਹੈ, ਜੋ 610 ਐੱਚ. ਪੀ. ਦੀ ਪਾਵਰ ਦਿੰਦਾ ਹੈ।

ਇਹ ਗੱਡੀ ਕਿੰਨੀ ਜ਼ਬਰਦਸਤ ਹੈ ਇਸ ਦਾ ਅੰਦਾਜ਼ਾ ਇਸ ਤੋਂ ਲਾ ਸਕਦੇ ਹੋ ਕਿ ਇਹ ਮਾਡਲ ਸਿਫਰ ਤੋਂ 100 ਕਿਲੋਮੀਟਰ ਦੀ ਰਫ਼ਤਾਰ 3.5 ਸਕਿੰਟ ਵਿਚ ਫੜ ਸਕਦਾ ਹੈ। ਕੰਪਨੀ ਮੁਤਾਬਕ, ਇਸ ਦੀ ਵੱਧ ਤੋਂ ਵੱਧ ਸਪੀਡ 324 ਕਿਲੋਮੀਟਰ ਪ੍ਰਤੀ ਘੰਟਾ ਹੈ। ਲੈਂਬੋਰਗਿਨੀ ਦੇ ਖੇਤਰੀ ਨਿਰਦੇਸ਼ਕ (ਏਸ਼ੀਆ-ਪ੍ਰਸ਼ਾਂਤ) ਫਰਾਂਸਿਸਕੋ ਸਕਾਰਡਾਓਨੀ ਨੇ ਕਿਹਾ ਕਿ ਇਹ ਗੱਡੀ ਭਾਰਤ ਦੇ ਸੁਪਰ ਸਪੋਰਟਸ ਕਾਰ ਬਾਜ਼ਾਰ ਵਿਚ ਇਕ ਨਵੀਂ ਜਾਨ ਪਾਵੇਗੀ। ਲੈਂਬੋਰਗਿਨੀ ਇੰਡੀਆ ਦੇ ਪ੍ਰਮੁੱਖ ਸ਼ਰਦ ਅਗਰਵਾਲ ਨੇ ਕਿਹਾ ਕਿ ਭਾਰਤ ਕੰਪਨੀ ਲਈ ਰਣਨੀਤਕ ਬਾਜ਼ਾਰਾਂ ਵਿਚੋਂ ਹੈ। ਕੰਪਨੀ ਇੱਥੇ ਲਗਾਤਾਰ ਨਿਵੇਸ਼ ਕਰ ਰਹੀ ਹੈ, ਤਾਂ ਗਾਹਕਾਂ ਨੂੰ ਬਿਹਤਰ ਤਜਰਬਾ ਮੁਹੱਈਆ ਕਰਾਇਆ ਜਾ ਸਕੇ।


Sanjeev

Content Editor

Related News