ਨਵੇਂ ਰੰਗ ’ਚ ਉਪਲੱਬਧ ਹੋਈ KTM RC 390, ਜਾਣੋ ਕੀਮਤ

Tuesday, Nov 10, 2020 - 11:29 AM (IST)

ਨਵੇਂ ਰੰਗ ’ਚ ਉਪਲੱਬਧ ਹੋਈ KTM RC 390, ਜਾਣੋ ਕੀਮਤ

ਆਟੋ ਡੈਸਕ– ਕੇ.ਟੀ.ਐੱਮ. ਨੇ ਆਪਣੀ ਸਪੋਰਟਸ ਬਾਈਕ RC 390 ਨੂੰ ਨਵੇਂ ਰੰਗ ’ਚ ਉਪਲੱਬਧ ਕਰਵਾ ਦਿੱਤਾ ਹੈ। ਇਸ ਤਿਉਹਾਰੀ ਸੀਜ਼ਨ ’ਚ ਕੇ.ਟੀ.ਐੱਮ. ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਇਸ ਸਪੋਰਟਸ ਬਾਈਕ ਨੂੰ ਨਵੇਂ ਮੈਟਲਿਕ ਸਿਲਵਰ ਰੰਗ ’ਚ ਉਪਲੱਬਧ ਕੀਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਹ ਆਕਰਸ਼ਕ ਸਿਲਵਰ ਰੰਗ ਕੇ.ਟੀ.ਐੱਮ. ਆਰ.ਸੀ. 16 ਅਤੇ ਮੋਟੋ 3 ਫੈਕਟਰੀ ਤੋਂ ਪ੍ਰੇਰਿਤ ਹੈ। ਇਸ ਨਵੇਂ ਸਿਲਵਰ ਮੈਟਲਿਕ ਰੰਗ ’ਚ KTM RC 390 ਨੂੰ 2.53 ਲੱਖ ਰੁਪਏ ਦੀ ਕੀਮਤ ’ਤੇ ਉਪਲੱਬਧ ਕੀਤਾ ਗਿਆ ਹੈ।
ਇਸ ਬਾਈਕ ’ਚ ਨਵੇਂ ਪੇਂਟ ਤੋਂ ਇਲਾਵਾ ਆਕਰਸ਼ਕ ਗ੍ਰਾਫਿਕਸ ਵੀ ਵੇਖਣ ਨੂੰ ਮਿਲੇ ਹਨ। ਇਸ ਵਿਚ KTM RC 390 ਦਾ ਵੱਡਾ ਲੋਗੋ ਵੀ ਵੇਖਿਆ ਜਾ ਸਕਦਾ ਹੈ ਜਿਸ ਨੂੰ ਓਰੇਂਜ ਅਤੇ ਵਾਈਟ ਰੰਗ ’ਚ ਰੱਖਿਆ ਗਿਆ ਹੈ। ਦੱਸ ਦੇਈਏ ਕਿ ਇਹ ਬਾਈਕ ਬਾਜ਼ਾਰ ’ਚ ਮੌਜੂਦ ਸਭ ਤੋਂ ਸਟਾਈਲਿਸ਼ ਅਤੇ ਸਪੋਰਟੀ ਬਾਈਕ ਹੈ। 

PunjabKesari

ਇੰਜਣ
ਇੰਜਣ ਦੀ ਗੱਲ ਕਰੀਏ ਤਾਂ KTM RC 390 ’ਚ 373.2 ਸੀਸੀ ਦਾ ਸਿੰਗਲ ਸਿਲੰਡਰ ਲਿਕਵਿਡ ਕੂਲਡ ਇੰਜਣ ਲੱਗਾ ਹੈ ਜੋ 43 ਬੀ.ਐੱਚ.ਪੀ. ਦੀ ਪਾਵਰ ਅਤੇ 36 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ’ਚ ਰਾਈਡ-ਬਾਈ-ਵਾਇਰ ਅਤੇ ਸਲਿਪਰ ਕਲੱਚ ਵਰਗੀਆਂ ਆਧੁਨਿਕ ਸੁਵਿਧਾਵਾਂ ਵੀ ਮਿਲਦੀਆਂ ਹਨ। 

PunjabKesari

KTM RC 390 ਦੇ ਫੀਚਰਜ਼
ਇਸ ਬਾਈਕ ’ਚ ਅੱਗੇ ਸ਼ਾਰਪ ਡਿਜ਼ਾਇਨ ਵੇਖਣ ਮਿਲਦਾ ਹੈ, ਨਾਲ ਹੀ ਇਸ ਵਿਚ ਯੂਨੀਕ ਲੁੱਕ ਵਾਲੀਆਂ ਡਿਊਲ ਐੱਲ.ਈ.ਡੀ. ਹੈੱਡਲੈਂਪ ਅਤੇ ਐੱਲ.ਈ.ਡੀ. ਟੇਲਲਾਈਟਾਂ ਲਗਾਈਆਂ ਗਈਆਂ ਹਨ। ਇਸ ਬਾਈਕ ’ਚ ਡਿਊਲ ਡਿਸਕ ਬ੍ਰੇਕ ਨਾਲ ਡਿਊਲ ਚੈਨਲ ਏ.ਬੀ.ਐੱਸ. ਵੀ ਮਿਲਦਾ ਹੈ। ਇਸ ਬਾਈਕ ’ਚ ਟ੍ਰੈਕਸ਼ਨ ਕੰਟਰੋਲ, ਮਲਟੀਪਲ ਰਾਈਡਿੰਗ ਮੋਡਸ ਅਤੇ ਫੁਲ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਇਹ ਬਾਈਕ ਬਲੂਟੂਥ ਕੁਨੈਕਟੀਵਿਟੀ ਫੀਚਰ ਨਾਲ ਵੀ ਲੈਸ ਹੈ ਯਾਨੀ ਇਸ ਨੂੰ ਬਲੂਟੂਥ ਦੀ ਮਦਦ ਨਾਲ ਮੋਬਾਇਲ ਐਪ ਦੇ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਬਾਈਕ ’ਚ ਰਾਈਡ ਮੋਡ, ਐਵਰੇਜ, ਮਾਈਲੇਜ, ਇੰਜਣ ਹੈਲਥ ਸਮੇਤ ਕਈ ਜਾਣਕਾਰੀਆਂ ਸ਼ੋਅ ਹੁੰਦੀਆਂ ਹਨ। 


author

Rakesh

Content Editor

Related News