ਮਹਿੰਗੇ ਹੋਏ KTM ਦੇ ਇਹ ਮੋਟਰਸਾਈਕਲ, ਜਾਣੋ ਕਿੰਨੇ ਵਧੀ ਕੀਮਤ

09/16/2019 3:56:40 PM

ਆਟੋ ਡੈਸਕ– ਕੇ.ਟੀ.ਐੱਮ. ਨੇ ਭਾਰਤ ’ਚ ਆਪਣੇ ਐਂਟਰੀ ਲੈਵਲ ਮੋਟਰਸਾਈਕਲ DUKE 125 ਅਤੇ RC 125 ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਲਾਂਚਿੰਗ ਤੋਂ ਬਾਅਦ ਕੇ.ਟੀ.ਐੱਮ. ਡਿਊਕ 125 ਦੀ ਕੀਮਤ ’ਚ ਇਹ ਚੌਥੀ ਵਾਰ ਵਾਧਾ ਕੀਤਾ ਗਿਆ ਹੈ। ਉਥੇ ਹੀ ਕੇ.ਟੀ.ਐੱਮ. ਆਰ.ਸੀ. 125 ਨੂੰ ਕੁਝ ਸਮਾਂ ਪਹਿਲਾਂ ਹੀ ਲਾਂਚ ਕੀਤਾ ਗਿਆ ਸੀ ਪਰ ਹੁਣ ਇਸ ਦੀ ਕੀਮਤ ਵੀ ਵਧਾ ਦਿੱਤੀ ਗਈ ਹੈ। ਕੇ.ਟੀ.ਐੱਮ. ਨੇ ਡਿਊਕ 125 ਦੀ ਕੀਮਤ ’ਚ 2,248 ਰੁਪਏ ਅਤੇ ਆਰ.ਸੀ. 125 ਦੀ ਕੀਮਤ ’ਚ 1537 ਰੁਪਏ ਦਾ ਵਾਧਾ ਕੀਤਾ ਹੈ। 
- ਕੀਮਤ ਵਧਣ ਤੋਂ ਬਾਅਦ ਹੁਣ ਕੇ.ਟੀ.ਐੱਮ. ਡਿਊਲ 125 ਦੀ ਕੀਮਤ 1,32,500 ਰੁਪਏ (ਐਕਸ-ਸ਼ੋਅਰੂਮ) ਅਤੇ ਆਰ.ਸੀ. 125 ਦੀ ਕੀਮਤ 1,48,750 ਰੁਪਏ (ਐਕਸ-ਸ਼ੋਅਰੂਮ) ਹੋ ਗਈ ਹੈ। 

PunjabKesari

ਦੱਸ ਦੇਈਏ ਕਿ ਕੇ.ਟੀ.ਐੱਮ. ਡਿਊਕ 125 ਪਹਿਲਾਂ ਹੀ ਆਪਣੇ ਸੈਗਮੈਂਟ ’ਚ ਸਭ ਤੋਂ ਮਹਿੰਗੀ ਬਾਈਕ ਸੀ ਤਾਂ ਵੀ ਅੱਜ ਤਕ ਇਹ ਕੰਪਨੀ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਬਾਈਕ ਬਣੀ ਹੋਈ ਹੈ। 

PunjabKesari

ਕੇ.ਟੀ.ਐੱਮ. ਦੀਆਂ ਦੋਵਾਂ ਹੀ ਬਾਈਕਸ ’ਚ 124.7 ਸੀਸੀ ਦਾ ਸਿੰਗਲ ਸਿਲੰਡ, ਲਿਕੁਇਡ ਕੂਲਡ ਇੰਜਣ ਲੱਗਾ ਹੈ ਜੋ 14.3 ਬੀ.ਐੱਚ.ਪੀ. ਦੀ ਪਾਵਰ ਅਤੇ 12 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 


Related News