4K ''ਤੇ ਵੀਡੀਓ ਸ਼ੂਟ ਕਰ ਸਕਦਾ ਹੈ ਕੋਡੈਕ ਦਾ ਐਕਸ਼ਨ ਕੈਮਰਾ
Friday, Jan 08, 2016 - 03:15 PM (IST)
ਜਲੰਧਰ— ਐਕਸ਼ਨ ਕੈਮਰੇ ਬਹੁਤ ਪਾਪੁਲੈਰਿਟੀ ਹਾਸਿਲ ਕਰ ਰਹੇ ਹਨ ਅਤੇ ਖਾਸ ਗੱਲ ਇਹ ਹੈ ਕਿ ਇਨ੍ਹਾਂ ਨਾਲ 360 ਡਿਗਰੀ ਵੀਡੀਓ ਰਿਕਾਰਡ ਹੋ ਸਕਦੀ ਹੈ। ਕੋਡੈਕ ਨੇ ਹਾਲ ਹੀ ''ਚ Pixpro ਐਕਸ਼ਨ ਕੈਮਰੇ ਦਾ ਨਵਾਂ ਵਰਜਨ SP360 4K ਨੂੰ ਪੇਸ਼ ਕੀਤਾ ਹੈ ਜੋ 4K ਦੇ ਵੀਡੀਓ ਰਿਕਾਰਡਿੰਗ ਸਪੋਰਟ ਦੇ ਨਾਲ ਆਉਂਦਾ ਹੈ।ਇਹ ਛੋਟਾ ਜਿਹਾ ਕੈਮਰਾ ਇਕਲਾ 360 ਵੀਡੀਓ ਅਤੇ ਹੋਰ SP360 4K ਐਕਸ਼ਨ ਕੈਮਰੇ ਦੀ ਮਦਦ ਨਾਲ ਵੀਡੀਓ ਰਿਕਾਰਡ ਕਰ ਸਕਦਾ ਹੈ। ਇਸ ਦੀ ਇਕ ਯੂਨਿਟ ਦੀ ਕੀਮਤ 449 ਡਾਲਰ (ਲਗਭਗ 30 ਹਜ਼ਾਰ) ਅਤੇ ਦੋ ਯੂਨਿਟ ਦੀ ਕੀਮਤ 899 ਡਾਲਰ (61 ਹਜ਼ਾਰ ਰੁਪਏ) ਹੈ ਜਿਸ ''ਚ 360 ਡਿਗਰੀ ਵੀਡੀਓ ਸ਼ੂਟ ਕਰਨ ਲਈ ਮਾਊਂਟ ਵੀ ਦਿੱਤਾ ਗਿਆ ਹੈ।
ਕੋਡੈਕ Pixpro SP360 4K ਕੈਮਰੇ ''ਚ 12.4MP CMOS ਸੈਂਸਰ ਦਿੱਤਾ ਗਿਆ ਹੈ ਜਿਸ ਨਾਲ ਫ਼ੋਟੋ ਅਤੇ ਵੀਡੀਓ ਸ਼ੂਟ ਕੀਤੀ ਜਾ ਸਕਦੀ ਹੈ। ਇਹ ਕੁਨੈਕਟੀਵਿਟੀ ਲਈ ਵਾਈ-ਫਾਈ ਅਤੇ ਐੱਨ. ਐੱਫ. ਸੀ ਫੀਚਰ ਦਿੱਤਾ ਗਿਆ ਹੈ ਤਾਂ ਜੋ ਸਮਾਰਟਫੋਨ ਅਤੇ ਟੈਬਲਟ ਨੂੰ ਇਸ ਨਾਲ ਅਟੈਚ ਕੀਤਾ ਜਾ ਸਕੇ। ਇਸ ''ਚ 12872 ਦਾ micro S4 ਕਾਰਡ ਲਗਾਇਆ ਜਾ ਸਕਦਾ ਹੈ ਜਿਸ ਨਾਲ ਵੱਧ ਸਮੇਂ ਤੱਕ ਵੀਡੀਓ ਸ਼ੂਟ ਕੀਤੀ ਜਾ ਸਕਦੀ ਹੈ। ਇਸ ਨਾਲ ਇਹ ਕੈਮਰਾ ਡੱਸਟ ਅਤੇ ਵਾਟਰ ਰਸਿਸਟੈਂਟ, ਸ਼ਾਕਪਰੂਫ ਅਤੇ ਫ਼੍ਰੀਜ਼ਪਰੂਫ ਹੈ। ਕੋਡੈਕ Pixpro SP360 4K ਅਜਿਹੀ ਅਸੈਸਰੀ ਨਾਲ ਆਉਂਦਾ ਹੈ ਜੋ ਇਸ ਐਕਸ਼ਨ ਕੈਮਰੇ ਨੂੰ ਬਾਈਕ ਅਤੇ ਡਰੋਨ ''ਤੇ ਮਾਊਂਟ ਕਰ ਸਕਦਾ ਹੈ।
