ਵਿਕਰੀ ਲਈ ਉਪਲੱਬਧ ਹੋਇਆ Kodak Ektra ਐਂਡਰਾਇਡ ਸਮਾਰਟਫੋਨ
Sunday, Dec 11, 2016 - 02:34 PM (IST)

ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਕੋਡਕ ਨੇ ਅਕਤੂਬਰ ''ਚ Ektra ਸਮਾਰਟਫੋਨ ਨੂੰ ਪੇਸ ਕੀਤਾ ਸੀ ਅਤੇ ਹੁਣ ਇਹ ਸਮਾਰਟਫੋਨ ਯੂਰਪ ''ਚ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਫੋਕਸ ਸਮਾਰਟੋਨ ਦੀ ਕੀਮਤ 499 ਯੂਰੋ (ਕਰੀਬ 36,000 ਰੁਪਏ) ਹੈ। ਇਹ ਕੈਮਰਾ ਸਾਰਟਫੋਨ ਐਮੇਜ਼ਾਨ ਅਤੇ ਕੰਪਨੀ ਦੇ ਆਫੀਸ਼ੀਅਲ ਵੈੱਬ ਸਟੋਰ ''ਤੇ ਉਪਲੱਬਧ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਕੋਡਕ Ektra ''ਚ 21 ਮੈਗਾਪਿਕਸਲ ਫਾਸਟ ਫੋਕਸ ਰਿਅਰ ਸੈਂਸਰ ਲੱਗਾ ਹੈ ਜੋ ਓ.ਆਈ.ਐੱਸ. ਦੇ ਨਾਲ ਆਉਂਦਾ ਹੈ। ਕੈਮਰੇ ''ਚ ਐੱਫ.0 ਅਪਰਚਰ, ਪੀ.ਡੀ.ਏ.ਐੱਫ. ਅਤੇ ਡੁਅਲ ਐੱਲ.ਈ.ਡੀ. ਫਲੈਸ਼ ਮਿਲਦੀ ਹੈ। ਇਸ ਦੇ ਨਾਲ ਹੀ 13 ਮੈਗਾਪਿਕਸਲ ਦਾ ਫਰੰਟ ਕੈਮਰਾ ਐੱਫ 2.2 ਅਪਰਚਰ ਅਤੇ ਪੀ.ਡੀ.ਏ.ਐੱਫ. ਦੇ ਨਾਲ ਆਉਂਦਾ ਹੈ ਜਿਸ ਨੂੰ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸਤੇਮਾਲ ਕੀਤਾ ਜਾਵੇਗਾ। ਇਸ ਸਮਾਰਟਫੋਨ ''ਚ ਪਾਵਰ ਦੇ ਲਈ ਹੀਲੀਓ ਐਕਸ20 ਆਕਟਾ-ਕੋਰ ਪ੍ਰੋਸੈਸਰ, 3ਜੀ.ਬੀ. ਰੈਮ, 32ਜੀ.ਬੀ. ਇੰਟਰਨਲ ਸਟੋਰੇਜ, ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ, 3000 ਐੱਮ.ਏ.ਐੱਚ. ਦੀ ਬੈਟਰੀ ਅਤੇ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਦਿੱਤੀ ਗਈ ਹੈ।