ਆਈਫੋਨ ਬਣਾਉਣ ਦਾ ਖਰਚਾ ਜਾਣ ਤੁਸੀਂ ਰਹਿ ਜਾਓਗੇ ਹੈਰਾਨ

02/19/2017 12:50:26 PM

ਜਲੰਧਰ- ਇਹ ਸਵਾਲ ਹਮੇਸ਼ਾ ਨੌਜਵਾਨ ਪੀੜ੍ਹੀ ਦੇ ਮੰਨ ''ਚ ਰਹਿੰਦਾ ਹੈ ਕਿ ਐਪਲ ਦੇ ਸਮਾਰਟਫੋਨਜ਼ ਆਖਰਕਾਰ ਬਣਦੇ ਕਿੱਥੇ ਹਨ ਅਤੇ ਇਨ੍ਹਾਂ ਨੂੰ ਬਣਾਉਣ ''ਚ ਕਿੰਨਾ ਖਰਚਾ ਆਉਂਦਾ ਹੈ? ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਐਪਲ ਦਾ ਸਮਰਾਟਫੋਨ ਬਣਾਉਣ ''ਚ ਕਿੰਨਾ ਖਰਚਾ ਹੁੰਦਾ ਹੈ ਅਤੇ ਇਨ੍ਹਾਂ ਪ੍ਰਾਡਕਟਸ ਦੀ ਅਸਲੀ ਕੀਮਤ ਕਿੰਨੀ ਹੁੰਦੀ ਹੈ। 
 
ਐਪਲ ਸਮਾਰਟਫੋਨ ਬਣਾਉਣ ''ਚ ਕਈ ਕੰਪਨੀ ਦਾ ਹੱਥ
ਐਪਲ ਦੇ ਸਮਾਰਟਫੋਨ ਬਣਾਉਣ ''ਚ ਕਈ ਕੰਪਨੀਆਂ ਦਾ ਹੱਥ ਹੈ। ਐਪਲ ਦੀ ਖਾਸੀਅਤ ਇਹ ਹੈ ਕਿ ਉਹ ਆਪਣੇ ਪ੍ਰਾਡਕਟਸ ਦੇ ਪਾਰਟਸ ਵੱਖ-ਵੱਖ ਥਾਵਾਂ ਅਤੇ ਦੇਸ਼ਾਂ ''ਚ ਬਣਵਾਉਂਦੀ ਹੈ। ਜਿਵੇਂ ਕਿ ਐਪਲ ਦੇ ਜ਼ਿਆਦਾਤਰ ਸਕਰੀਨ ਡਿਸਪਲੇ ਜਪਾਨ ''ਚ ਬਣਦੇ ਹਨ, ਕੁਝ ਡਿਸਪਲੇ ਸਾਊਥ ਕੋਰੀਆ ''ਚ ਐੱਲ.ਜੀ. ਦੁਆਰਾ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਟੱਚ ਆਈ.ਡੀ. ਸੈਂਸਰ ਤਾਈਵਾਨ ''ਚ TSMC ਕੰਪਨੀ ਦੁਆਰਾ ਬਣਾਏ ਜਾਂਦੇ ਹਨ। ਇਸ ਤਰ੍ਹਾਂ ਵੱਖ-ਵੱਖ ਪਾਰਟਸ ਬਣਾਉਣ ਦੀ ਲਿਸਟ ਕਾਫੀ ਲੰਬੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਪਲ ਦੇ ਦੁਨੀਆ ਭਰ ''ਚ 200 ਤੋਂ ਜ਼ਿਆਦਾ ਸਪਲਾਇਰਜ਼ ਹਨ। 
ਐਪਲ ਦੇ ਪ੍ਰਾਡਕਟਸ ''ਤੇ ''ਮੇਡ ਇਨ ਚਾਈਨਾ'' ਲਿਖਿਆ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਐਪਲ ਡਿਵਾਈਸ ਦੀ ਜ਼ਿਆਦਾਤਰ ਅਸੈਂਬਲਿੰਗ ਚਾਈਨਾ ''ਚ ਹੁੰਦੀ ਹੈ। ਇਸ ਤੋਂ ਬਾਅਦ ਉਸ ਨੂੰ ਪੂਰੀ ਤਰ੍ਹਾਂ ਤਿਆਰ ਕਰਕੇ ਦੂਜੇ ਦੇਸ਼ਾਂ ''ਚ ਭੇਜਿਆ ਜਾਂਦਾ ਹੈ। 
 
ਘੱਟ ਲਾਗਤ ''ਤੇ ਬਣਾਏ ਜਾਂਦੇ ਹਨ ਆਈਫੋਨ
ਰਿਸਰਚ ਫਰਮ ਆਈ.ਐੱਚ.ਐੱਸ. ਮੁਤਾਬਕ ਐਪਲ ਦੇ ਆਈਫੋਨ 6 ਪਲੱਸ ਦੀ ਲਾਗਤ 236 ਡਾਲਰ ਆਉਂਦੀ ਹੈ, ਉਥੇ ਹੀ 16ਜੀ.ਬੀ. ਮਾਡਲ ਨੂੰ ਐਪਲ 749 ਡਾਲਰ ਮਤਲਬ ਕਿ 3 ਗੁਣਾ ਜ਼ਿਆਦਾ ਕੀਮਤ ''ਤੇ ਵੇਚਦੀ ਹੈ। 2016 ''ਚ ਰਿਸਰਚਫਰਮ ਆਈ.ਐੱਚ.ਐੱਸ. ਨੇ ਐਪਲ ਆਈਫੋਨ ਐੱਸ.ਈ. ਦੀ ਲਾਗਤ ਦਾ ਖੁਲਾਸਾ ਕੀਤਾ ਸੀ। ਰਿਪੋਰਟ ਮੁਤਾਬਕ ਐੱਸ.ਈ. ਮਾਡਲ ਦੀ ਕੁਲ ਲਾਗਤ 160 ਡਾਲਰ ਹੁੰਦੀ ਹੈ, ਉਥੇ ਹੀ ਇਸ ਨੂੰ ਕੰਪਨੀ 380 ਡਾਲਰ ''ਚ ਵੇਚਦੀ ਹੈ। ਇਸ ਤੋਂ ਜ਼ਿਆਦਾ ਦਿਲਚਸਪ ਗੱਲ ਇਹ ਹੈ ਕਿ ਐਪਲ ਦੇ ਫੋਨ ''ਚ ਸਟੋਰੇਜ 16ਜੀ.ਬੀ. ਤੋਂ ਵਧਾ ਕੇ 64ਜੀ.ਬੀ. ਕਰਨ ''ਚ ਸਿਰਫ 17 ਡਾਲਰ ਖਰਚ ਕਰਨੇ ਪੈਂਦੇ ਹਨ ਉਥੇ ਹੀ ਗਾਹਕ ਨੂੰ 64ਜੀ.ਬੀ. ਵਾਲਾ ਮਾਡਲ ਖਰੀਦਣ ਲਈ 100 ਡਾਲਰ ਜ਼ਿਆਦਾ ਖਰਚ ਕਰਨੇ ਪੈਂਦੇ ਹਨ। 
ਹਾਲ ਹੀ ''ਚ ਮਿਲੀ ਜਾਣਕਾਰੀ ਮੁਤਾਬਕ ਆਈਫੋਨ ਐੱਸ.ਈ. ਦੀ ਅਸੈਂਬਲਿੰਗ ਦੇ ਨਾਲ ਐਪਲ ਭਾਰਤ ''ਚ ਨਿਰਮਾਣ ਦੇ ਪਲਾਨ ''ਤੇ ਕੰਮ ਸ਼ੁਰੂ ਕਰੇਗੀ। ਐਪਲ ਸ਼ੁਰੂ ''ਚ ਕੰਟਰੈਕਟ ਨਿਰਮਾਤਾ ਵਿਸਟਰਾਨ ਦੇ ਕਰਨਾਟਕ ''ਚ ਬਣ ਰਹੇ ਪਲਾਂਟ ''ਚ ਹਰ ਸਾਲ 3 ਤੋਂ 4 ਲੱਖ ਆਈਫੋਨ ਤਿਆਰ ਕਰੇਗੀ। ਜ਼ਿਕਰਯੋਗ ਹੈ ਕਿ ਮੌਜੂਦਾ ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਨੇ ਐਪਲ ਦੇ ਸੀ.ਈ.ਓ. ਟਿਮ ਕੁਕ ਨਾਲ ਮਿਲ ਕੇ ਐਪਲ ਨੂੰ ਯੂ.ਐੱਸ. ''ਚ ਆਈਫੋਨ ਬਣਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਇਸ ਲਈ ਕਾਰਪੋਰੇਟ ਟੈਕਸ ''ਚ ਭਾਰੀ ਛੋਟ ਵੀ ਦੇਣ ਲਈ ਕਿਹਾ ਸੀ। ਇਸ ਤੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਐਪਲ ਨਾਲ ਯੂ.ਐੱਸ. ''ਚ ਹੀ ਪ੍ਰਾਡਕਟਸ ਬਣਾਉਣ ਲਈ ਸੰਪਰਕ ਕੀਤਾ ਸੀ।

Related News