ਆ ਗਈ Kia Sonet Facelift, ਮਿਲਣਗੇ ਜ਼ਬਰਦਸਤ ਫੀਚਰਜ਼

12/14/2023 8:03:12 PM

ਆਟੋ ਡੈਸਕ– ਪ੍ਰੀਮੀਅਮ ਕਾਰ ਨਿਰਮਾਤਾ ਕੀਆ ਇੰਡੀਆ ਨੇ ਆਪਣੇ ਦੂਜੇ ਸਭ ਤੋਂ ਵੱਧ ਵਿਕਣ ਵਾਲੇ ਕੰਪੈਕਟ ਐੱਸ. ਯੂ. ਵੀ. ਸੋਨੇਟ ਦਾ ਨਵਾਂ ਅਵਤਾਰ Sonet Facelift ਲਾਂਚ ਕੀਤਾ ਹੈ, ਜਿਸ ਵਿਚ 10 ਆਟੋਨਾਮਸ ਸਹੂਲਤਾਂ ਵਾਲਾ ਅਡੈਸ ਫੀਚਰ ਵੀ ਹੈ। ਕੰਪਨੀ 20 ਦਸੰਬਰ ਤੋਂ ਇਸਦੀ ਬੁਕਿੰਗ ਸ਼ੁਰੂ ਕਰਨ ਵਾਲੀ ਹੈ।  

ਕੀਆ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਤਾਏ-ਜਿਨ ਪਾਰਕ ਨੇ ਇਸ ਦੀ ਘੁੰਡ ਚੁਕਾਈ ਕਰਦੇ ਹੋਏ ਕਿਹਾ ਕਿ ਸੇਲਟਾਸ ਤੋਂ ਬਾਅਦ ਭਾਰਤ ਵਿਚ ਸਾਡੀ ਸਫਲਤਾ ਦੇ ਸਫਰ ’ਚ ਸਾਨੇਟ ਦੀ ਖਾਸ ਥਾਂ ਹੈ। ਸ਼ਾਨਦਾਰ ਸਹੂਲਤਾਂ ਅਤੇ ਡਿਜ਼ਾਈਨ ਨਾਲ ਭਾਰਤ ਵਿਚ ਪ੍ਰੀਮੀਅਰ ਹੋਣ ਤੋਂ ਬਾਅਦ ਇਹ ਸਰਹੱਦਾਂ ਨੂੰ ਪਾਰ ਕਰ ਗਿਆ ਹੈ ਅਤੇ ਹੁਣ ਇਸ ਨੂੰ 100 ਤੋਂ ਵੱਧ ਦੇਸ਼ਾਂ ਵਿਚ ਐਕਸਪੋਰਟ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ- ਆਨਲਾਈਨ ਖ਼ਰੀਦੇ 20 ਹਜ਼ਾਰ ਰੁਪਏ ਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼

ਐਕਸਟੀਰੀਅਰ

ਡਿਜ਼ਾਈਨ ਦੇ ਲਿਹਾਜ ਨਾਲ ਸੋਨੇਟ ਫੇਸਲਿਫਟ 'ਚ ਸਭ ਤੋਂ ਮਹੱਤਵਪੂਰਨ ਬਦਲਾਵਾਂ 'ਚ ਵੱਡੀਆਂ ਐੱਲ.ਈ.ਡੀ. ਹੈੱਡਲਾਈਟਾਂ, ਨਵੀਆਂ ਐੱਲ.ਈ.ਡੀ. ਡੇਅ-ਟਾਈਮ ਰਨਿੰਗ ਲਾਈਟਾਂ, ਨਵਾਂ ਬੰਪਰ, ਨਵੇਂ ਡਿਜ਼ਾਈਨ ਵਾਲੀ ਸਕਿਡ ਪਲੇਟ, ਇਨਟੇਕ ਦੇ ਹੇਠਾਂ ਨਵੀਆਂ ਲੇਟਵੀਂ ਮਾਊਂਟ ਕੀਤੀਆਂ LED ਫੋਗ ਲਾਈਟਾਂ ਦਿੱਤੀਆਂ ਗਈਆਂ ਹਨ। ਸੋਨੇਟ ਫੇਸਲਿਫਟ 'ਚ 16 ਇੰਚ ਦੇ ਅਲੌਏ ਵ੍ਹੀਲ ਦਾ ਨਵਾਂ ਡਿਜ਼ਾਈਨ ਵੀ ਦਿੱਤਾ ਗਿਆ ਹੈ। 

ਕਲਰ ਆਪਸ਼ਨ

ਸੋਨੇਟ ਫੇਸਲਿਫਟ 8 ਮੋਨੋਟੋਨ, 2 ਡਿਊਲ ਟੋਨ ਅਤੇ ਇਕ ਮੈਟ ਫਿਨਿਸ਼ ਪੇਂਟ ਸ਼ੇਡ 'ਚ ਉਪਲੱਬਧ ਹੈ, ਜਿਸ ਵਿਚ ਸੇਲਟੋਸ ਦਾ ਪਿਊਟਰ ਆਲਿਵ ਰੰਗ ਇਕ ਨਵੇਂ ਕਲਰ ਆਪਸ਼ਨ ਦੇ ਤੌਰ 'ਤੇ ਦਿੱਤਾ ਗਿਆ ਹੈ। 

ਇੰਟੀਰੀਅਰ

ਸੋਨੇਟ ਫੇਸਲਿਫਟ ਦੇ ਇੰਟੀਰੀਅਰ 'ਚ ਬਦਲਾਅ ਕਰਦੇ ਹੋਏ ਨਵਾਂ 10.25 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ  ਦਿੱਤਾ ਗਿਆ ਹੈ। ਇਸਤੋਂ ਇਲਾਵਾ ਰੀਡਿਜ਼ਾਈਨ ਦੀ ਟੱਚਸਕਰੀਨ ਇੰਫੋਟੇਨਮੈਂਟ ਸਕਰੀਨ, ਕਲਾਈਮੇਟ ਕੰਟਰੋਲ ਜਾਣਕਾਰੀ ਪ੍ਰਦਰਸ਼ਿਤ ਕਰਨ ਲਈ ਇਕ ਨਵੀਂ ਛੋਟੀ ਸਕਰੀਨ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ

ਫੀਚਰਜ਼

ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਹੁੰਡਈ ਵੈਨਿਊ ਦੀ ਤਰ੍ਹਾਂ ਲੈਵਲ 1 ਏ.ਡੀ.ਏ.ਐੱਸ. ਤਕਨੀਕ ਦਿੱਤੀ ਹੈ। ਇਸ ਵਿਚ ਅੱਗੇ ਦੀ ਟੱਕਰ ਦੀ ਚਿਤਾਵਨੀ, ਲੇਨ ਡਿਪਾਰਚਰ ਚਿਤਾਵਨੀ, ਅੱਗੇ ਦੀ ਟੱਕਰ ਤੋਂ ਬਚਣ ਲਈ ਸਹਾਇਤਾ ਅਤੇ ਚਿਤਾਵਨੀ, ਹਾਈ ਬੀਮ ਸਹਾਇਤਾ, ਲੇਨ ਕੀਪਿੰਗ ਸਹਾਇਤਾ ਅਤੇ ਹੋਰ ਵੀ ਕਈ ਫੀਚਰਜ਼ ਸ਼ਾਮਲ ਹਨ। 6 ਏਅਰਬੈਗ, ਹਿੱਲ-ਸਟਾਰਟ ਅਸਿਸਟ, ਇਕ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਅਤੇ ਈ.ਐੱਸ.ਸੀ. ਸਾਰੇ ਟ੍ਰਿਮਸ ਵਿਚ ਸਟੈਂਡਰਡ ਵਜੋਂ ਆਉਂਦੇ ਹਨ। ਜਦੋਂ ਕਿ ਟਾਪ ਟ੍ਰਿਮਸ ਵਿਚ ਕਾਰਨਰਿੰਗ ਲੈਂਪ, ਫੋਰ-ਵੇਅ ਐਡਜਸਟੇਬਲ ਡਰਾਈਵਰ ਸੀਟ ਅਤੇ ਬਲਾਇੰਡ-ਵਿਊ ਮਾਨੀਟਰ ਦੇ ਨਾਲ 360-ਡਿਗਰੀ ਕੈਮਰਾ ਦਿੱਤਾ ਗਿਆ ਹੈ।

ਪਾਵਰਟ੍ਰੇਨ

ਸੋਨੇਟ ਫੇਸਲਿਫਟ 'ਚ ਇਕ 83hp, 1.2-ਲੀਟਰ, ਚਾਰ-ਸਿਲੰਡਰ ਪੈਟਰੋਲ ਇੰਜਣ ਦਿੱਤਾ ਹੈ, ਜਿਸਨੂੰ ਸਿਰਫ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਉਥੇ ਹੀ ਇਸ ਵਿਚ ਇਕ 120hp, 1.0-ਲੀਟਰ, ਤਿੰਨ-ਸਿਲੰਡਰ ਟਰਬੋ-ਪੈਟਰੋਲ ਇੰਜਣ ਅਤੇ ਇਕ 116hp, 1.5-ਲੀਟਰ, ਚਾਰ-ਸਿਲੰਡਰ ਡੀਜ਼ਲ ਇੰਜਣ ਦਿੱਤਾ ਹੈ।

ਇਹ ਵੀ ਪੜ੍ਹੋ- ਰੂਮ ਹੀਟਰ ਖ਼ਰੀਦਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ, ਨਹੀਂ ਪਵੇਗਾ ਪਛਤਾਉਣਾ


Rakesh

Content Editor

Related News