Kia Sonet ਦੀ ਬੁਕਿੰਗ ਸ਼ੁਰੂ, ਇੰਨੇ ਰੁਪਏ ’ਚ ਕਰੋ ਬੁੱਕ

Friday, Aug 21, 2020 - 02:16 AM (IST)

Kia Sonet ਦੀ ਬੁਕਿੰਗ ਸ਼ੁਰੂ, ਇੰਨੇ ਰੁਪਏ ’ਚ ਕਰੋ ਬੁੱਕ

ਗੈਜੇਟ ਡੈਸਕ– ਕੀਆ ਮੋਟਰਸ ਦੀ 4 ਮੀਟਰ ਤੋਂ ਛੋਟੀ ਐੱਸ.ਯੂ.ਵੀ. Sonet ਸਤੰਬਰ 2020 ’ਚ ਭਾਰਤੀ ਬਾਜ਼ਾਰ ’ਚ ਲਾਂਚ ਹੋਵੇਗੀ। Kia Sonet ਦੇ ਲਾਂਚ ਤੋਂ ਪਹਿਲਾਂ ਕੰਪਨੀ ਨੇ 20 ਅਗਸਤ ਤੋਂ ਆਪਣੀ ਇਸ ਸਬ-ਕੰਪੈਕਟ ਐੱਸ.ਟੂ.ਵੀ. ਦੀ ਅਧਿਕਾਰਤ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇੱਛੁਕ ਖ਼ਰੀਦਾਰ ਕੰਪਨੀ ਦੀ ਵੈੱਬਸਾਈਟ ’ਤੇ ਆਨਲਾਈਨ ਜਾਂ ਕੀਆ ਮੋਟਰਸ ਡੀਲਰਸ਼ਿਪ ’ਚ ਇਸ ਦੀ ਬੁਕਿੰਗ ਕਰ ਸਕੇਦ ਹਨ। ਗਾਹਕ 25,000 ਰੁਪਏ ’ਚ Kia Sonet ਦੀ ਪ੍ਰੀ-ਬੁਕਿੰਗ ਕਰ ਸਕਦੇ ਹਨ। 

Kia Sonet ਦਾ ਇਨ੍ਹਾਂ ਨਾਲ ਹੋਵੇਗਾ ਮੁਕਾਬਲਾ
Kia Sonet ਦਾ ਗਲੋਬਲ ਡੈਬਿਊ 7 ਅਗਸਤ 2020 ਨੂੰ ਹੋਇਆ ਸੀ ਅਤੇ ਹੁਣ ਸਤੰਬਰ ’ਚ ਇਸ ਦੇ ਲਾਂਚ ਦੀ ਤਿਆਰੀ ਹੈ। Kia Sonet ਕੰਪਨੀ ਦੀ ਪਹਿਲੀ 4 ਮੀਟਰ ਤੋਂ ਛੋਟੀ ਗੱਡੀ ਹੋਵੇਗੀ। ਭਾਰਤੀ ਬਾਜ਼ਾਰ ’ਚ Kia Sonet ਦਾ ਮੁਕਾਬਲਾ ਹੁੰਡਈ ਵੈਨਿਊ, ਮਾਰੂਤੀ ਸੁਜ਼ੂਰੀ ਵਿਟਾਰਾ ਬ੍ਰੇਜ਼ਾ, ਟਾਟਾ ਨੈਕਸਨ, ਫੋਰਡ ਈਕੋਸਪੋਰਟ, ਮਹਿੰਦਰਾ XUV300 ਅਤੇ ਨਿਸਾਨ ਦੀ ਆਉਣ ਵਾਲੀ ਕਾਰ Magnite ਨਾਲ ਹੋਵੇਗਾ। 

PunjabKesari

Kia Sonet ’ਚ ਹੋਣਗੇ ਕਈ ਕਲਾਸ-ਲੀਡਿੰਗ ਫੀਚਰ
ਸੈਲਟਾਸ ਦੀ ਤਰ੍ਹਾਂ ਹੀ ਸੋਨੇਟ GT Line ਅਤੇ Tech Line ਦੋ ਟ੍ਰਿਮ ਆਪਸ਼ੰਸ ’ਚ ਆਏਗੀ। ਕੀਆ ਮੋਟਰਸ ਦਾ ਕਹਿਣਾ ਹੈ ਕਿ ਸੋਨੇਟ ’ਚ ਵੈਂਟੀਲੇਟਿਡ ਸੀਟਾਂ, ਬਾਸ਼ ਸਰਾਊਂਡ ਆਡੀਓ ਸਿਸਟਮ, ਸਮਾਰਟਫੋਨ ਕੁਨੈਕਟੀਵਿਟੀ ਦੇ ਨਾਲ 10.25 ਇੰਚ ਐੱਚ.ਡੀ. ਟੱਚਸਕਰੀਨ, ਵਾਇਰਸ ਪ੍ਰੋਟੈਕਸ਼ਨ ਦੇ ਨਾਲ ਇੰਟੀਗ੍ਰੇਟਿਡ ਏਅਰ ਪਿਊਰੀਫਾਇਰ, ਐਂਬੀਅੰਟ ਲਾਈਟਿੰਗ, ਕੂਲਿੰਗ ਫੰਕਸ਼ਨ ਦੇ ਨਾਲ ਮੋਬਾਇਲ ਫੋਨ ਲਈ ਵਾਇਰਲੈੱਸ ਚਾਰਜਿੰਗ ਵਰਗੇ ਕਲਾਸ-ਲੀਡਿੰਗ ਫੀਚਰਜ਼ ਹੋਣਗੇ। 

PunjabKesari

57 ਤੋਂ ਜ਼ਿਆਦਾ ਕੁਨੈਕਟੀਵਿਟੀ ਫੀਚਰਜ਼ ਨਾਲ ਆਏਗਾ ਸੋਨੇਟ
ਸੈਲਟਾਸ ਅਤੇ ਕਾਰਨੀਵਾਲ ਦੀ ਤਰ੍ਹਾਂ Kia Sonet ’ਚ 57 ਤੋਂ ਜ਼ਿਆਦਾ ਕੁਨੈਕਟੀਵਿਟੀ ਫੀਚਰਜ਼ ਦੇ ਨਾਲ ਕੰਪਨੀ ਦੀ UVO ਕੁਨੈਕਟ ਤਕਨੀਕ ਹੋਵੇਗੀ। ਇਸ ਵਿਚ ਵੌਇਸ ਅਸਿਸਟ ਅਤੇ ਮੈਪਸ ਲਈ ਓਵਰ-ਦਿ-ਏਅਰ ਅਪਡੇਟਸ ਮਿਲਣਗੇ। Kia Sonet ਦਾ ਪਲੇਟਫਾਰਮ ਅਤੇ ਇੰਜਣ ਆਪਸ਼ੰਸ ਹੁੰਡਈ ਵੈਨਿਊ ਵਰਗਾ ਹੀ ਹੈ। ਸੋਨੇਟ 4 ਇੰਜਣ ਆਪਸ਼ੰਸ ’ਚ ਆ ਸਕਦੀ ਹੈ। Kia Sonet ’ਚ 7 ਸਪੀਡ ਡਿਊਲ-ਕਲੱਚ ਆਟੋਮੈਟਿਕ, 6 ਸਪੀਡ ਮੈਨੁਅਲ, 6 ਸਪੀਡ ਆਟੋਮੈਟਿਕ ਅਤੇ ਇੰਟੈਲੀਜੈਂਟ ਮੈਨੁਅਲ ਟਰਾਂਸਮਿਸ਼ਨ ਆਪਸ਼ਨ ਆ ਸਕਦਾ ਹੈ। Kia Sonet ਦੀ ਐਕਸ-ਸ਼ੋਅਰੂਮ ਕੀਮਤ 7 ਲੱਖ ਤੋਂ 12 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ। 


author

Rakesh

Content Editor

Related News