10.90 ਲੱਖ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਹੋਈ ਕੀਆ ਸੇਲਟਾਸ

07/22/2023 11:54:17 AM

ਆਟੋ ਡੈਸਕ– ਕੀਆ ਨੇ ਭਾਰਤੀ ਬਾਜ਼ਾਰ ’ਚ ਸੇਲਟਾਸ ਫੇਸਲਿਫਟ ਦੀ ਕੀਮਤ ਦਾ ਐਲਾਨ ਕਰ ਦਿੱਤਾ ਹੈ। ਫੇਸਲਿਫਟ ਦੀ ਸ਼ੁਰੂਆਤੀ ਕੀਮਤ 10.90 ਲੱਖ ਤੋਂ ਲੈ ਕੇ ਟੌਪ ਵੇਰੀਐਂਟ ਲਈ 19.80 ਲੱਖ ਤੱਕ ਜਾਂਦੀ ਹੈ। ਸੇਲਟਾਸ ਐਕਸ-ਲਾਈਨ ਟੌਪ-ਸਪੇਕ ਵੇਰੀਐਂਟ ਤੋਂ 20,000 ਰੁਪਏ ਮਹਿੰਗਾ ਹੈ ਅਤੇ ਇਸ ਦੀ ਕੀਮਤ 20 ਲੱਖ ਰੁਪਏ ਹੈ। ਇਹ ਫੇਸਲਿਫਟ ਕੁੱਲ 18 ਵੇਰੀਐਂਟਸ ’ਚ ਮੁਹੱਈਆ ਹੋਵੇਗੀ।

ਕੰਪਨੀ ਨੇ ਨਵੀਂ ਕੀਆ ਸੇਲਟਾਸ ਵਿਚ ਕਈ ਵੱਡੇ ਬਦਲਾਅ ਕੀਤੇ ਹਨ। ਇਸ ਦੇ ਫਰੰਟ ’ਚ ਨਵਾਂ ਡਿਜ਼ਾਈਨ ਕੀਤਾ ਗਿਆ ਵੱਡਾ ਗਰਿੱਲ, ਨਵਾਂ ਬੰਪਰ, ਐੱਲ. ਈ. ਡੀ. ਡੇਅ-ਟਾਈਮ ਰਨਿੰਗ ਲੈਂਪ ਦਿੱਤੀਆਂ ਹਨ। ਇੰਟੀਰੀਅਰ ਦੀ ਖਾਸੀਅਤ ਹੈ ਕਿ ਇਸ ’ਚ ਡੁਅਲ 10.25 ਇੰਚ ਦੀ ਕਨੈਕਟੇਡ ਸਕ੍ਰੀਨ, ਸੈਂਟਰ ਕੰਸੋਲ, ਪਤਲੇ ਏ. ਸੀ. ਵੈਂਟਸ ਮਿਲਦੇ ਹਨ। 2023 ਸੇਲਟਾਸ ਫੇਸਲਿਫਟ ਵਿਚ 17 ਏ. ਡੀ. ਏ. ਐੱਸ. ਲੈਵਲ-2 ਆਟੋਨਾਮਸ ਫੀਚਰਸ ਸ਼ਾਮਲ ਕੀਤੇ ਹਨ। ਨਾਲ ਹੀ ਇਹ ਐੱਸ. ਯੂ. ਵੀ. ਸਟੈਂਡਰਡ ਤੌਰ ’ਤੇ ਕਈ ਸਾਰੇ ਐਡਵਾਂਸ ਸੇਫਟੀ ਫੀਚਰਸ ਨਾਲ ਆਉਂਦੀ ਹੈ।

ਹੁੱਡ ਦੇ ਤਹਿਤ ਫੇਸਲਿਫਟ ਨੂੰ 3 ਇੰਜਣ ਆਪਸ਼ਨ ਵਿਚ ਪੇਸ਼ ਕੀਤਾ ਹੈ। ਪਹਿਲਾ ਸਮਾਰਟਸਟ੍ਰੀਮ ਜੀ 1.5 ਪੈਟਰੋਲ ਇੰਜਣ ਚਾਰ 6ਐੱਮ. ਟੀ. ਟਿਮ, ਦੂਜਾ ਸਮਾਰਟਸਟ੍ਰੀਮ ਜੀ1.5 ਟੀ-ਜੀ. ਡੀ. ਆਈ. ਪੈਟਰੋਲ ਇੰਜਣ ਦੋ 6 ਆਈ. ਐੱਮ. ਟੀ. ਅਤੇ ਤਿੰਨ 7 ਡੀ. ਸੀ. ਟੀ. ਦੇ ਨਾਲ ਅਤੇ ਤੀਜਾ ਸਮਾਰਟਸਟ੍ਰੀਮ ਜੀ 1.5 ਟੀ-ਜੀ. ਡੀ. ਆਈ. ਪੈਟਰੋਲ ਇੰਜਣ 56 ਆਈ. ਐੱਮ. ਟੀ. ਅਤੇ 36 ਏ. ਟੀ. ਟ੍ਰਿਮਸ ਨਾਲ ਪੇਸ਼ ਕੀਤਾ ਹੈ। ਐੱਸ. ਯੂ. ਵੀ. ਵਿਚ ਦਿੱਤਾ ਗਿਆ ਤੀਜਾ ਇੰਜਣ 160 ਪੀ. ਐੱਸ. ਅਤੇ 253 ਐੱਨ. ਐੱਮ. ਟਾਰਕ ਜੈਨਰੇਟ ਕਰਦਾ ਹੈ।

ਰਾਈਵਲਸ ਦੇ ਮਾਮਲੇ ’ਚ ਸੇਲਟਾਸ ਫੇਸਲਿਫਟ ਦਾ ਮੁਕਾਬਲਾ ਹੁੰਡਈ ਕ੍ਰੇਟਾ, ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ, ਐੱਮ. ਜੀ. ਐਸਟਰ, ਸਕੋਡਾ ਕੁਸ਼ਾਕ ਅਪਕਮਿੰਗ ਹੌਂਡਾ ਐਲੀਵੇਟ ਅਤੇ ਸਿਟ੍ਰੋਐੱਨ ਸੀ3 ਏਅਰਕ੍ਰਾਸ ਨਾਲ ਹੈ।


Rakesh

Content Editor

Related News