Kia Motors ਨੇ ਗਾਹਕਾਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ, ਸ਼ੁਰੂ ਕੀਤੀਆਂ 2 ਨਵੀਆਂ ਸੇਵਾਵਾਂ

Friday, Nov 13, 2020 - 04:07 PM (IST)

ਆਟੋ ਡੈਸਕ– ਕੀਆ ਮੋਟਰਸ ਨੇ ਦੀਵਾਲੀ ਤੋਂ ਪਹਿਲਾਂ ਭਾਰਤ ’ਚ ਦੋ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ’ਚੋਂ ਪਹਿਲੀ ਸੇਵਾ ਹੈ ‘ਐਡਵਾਂਸਡ ਪਿਕ ਐਂਡ ਡ੍ਰੋਪ’ ਉਥੇ ਹੀ ਦੂਜੀ ਸੇਵਾ ‘ਮਾਈ ਕਨਵੀਨਿਅੰਸ’ ਦੱਸੀ ਗਈ ਹੈ। ਪਿਕ ਐਂਡ ਡ੍ਰੋਪ ਸੇਵਾ ’ਚ ਗਾਹਕਾਂ ਨੂੰ ਪੂਰੀ ਤਰ੍ਹਾਂ ਕਾਨਟੈਕਟਲੈੱਸ ਪਿਕ-ਅਪ ਅਤੇ ਡ੍ਰੋਪ ਸੇਵਾ ਮਿਲੇਗੀ। ਇਸ ਤੋਂ ਇਲਾਵਾ ਲਾਈਵ ਵ੍ਹੀਕਲ ਟ੍ਰੈਕਿੰਗ ਦੀ ਸਹੂਲਤ ਵੀ ਇਸ ਵਿਚ ਦਿੱਤੀ ਗਈ ਹੈ। ਪਿਕ-ਅਪ ਤੋਂ ਪਹਿਲਾਂ ਡਰਾਈਵਰ ਆਪਣੀ ਕੰਪਨੀ ਆਈ.ਡੀ. ਅਤੇ ਵਿਜ਼ੀਟਿੰਗ ਕਾਰਡ ਗਾਹਕ ਨੂੰ ਵਿਖਾਏਗਾ। ਪਿਕ ਐਂਡ ਡ੍ਰੋਪ ਸੇਵਾ ਪੂਰੀ ਤਰ੍ਹਾਂ ਪੇਪਰਲੈੱਸ ਹੋਵੇਗੀ ਅਤੇ ਇਹ ਐਪ ਦੀ ਮਦਦ ਨਾਲ ਪੂਰੀ ਕੀਤੀ ਜਾਵੇਗੀ। ਗਾਹਕਾਂ ਨੂੰ ਇਸ ਸੇਵਾ ਦੀ ਜਾਣਕਾਰੀ ਐੱਸ.ਐੱਮ.ਐੱਸ. ਅਲਰਟਸ ਰਾਹੀਂ ਮਿਲੇਗੀ। ਪਿਕ ਐਂਡ ਡ੍ਰੋਪ ਸੇਵਾ ’ਚ ਗਾਹਕ ਆਪਣੇ ਫੋਨ ਨਾਲ ਵਾਹਨ ਨੂੰ ਟ੍ਰੈਕ ਵੀ ਕਰ ਸਕਣਗੇ। 

ਇਹ ਵੀ ਪੜ੍ਹੋ– ਮਾਰੂਤੀ ਦਾ ਦੀਵਾਲੀ ਗਿਫਟ, ਲਾਂਚ ਕੀਤੇ ਅਲਟੋ, ਸੇਲੇਰੀਓ ਅਤੇ ਵੈਗਨਆਰ ਦੇ ਫੈਸਟਿਵ ਐਡੀਸ਼ਨ

ਹੁਣ ਗੱਲ ਕੀਤੀ ਜਾਵੇ ਕੰਪਨੀ ਦੀ ਦੂਜੀ ਸੇਵਾ ‘ਮਾਈ ਕਨਵੀਨਿਅੰਸ’ ਦੀ ਤਾਂ ਇਸ ਵਿਚ ਗਾਹਕਾਂ ਨੂੰ ਪਰਸਨਲਾਈਜ਼ਡ ਵ੍ਹੀਕਲ ਮੇਂਟੇਨੈਂਸ ਦੀ ਸੁਵਿਧਾ ਮਿਲਦੀ ਹੈ। ਗਾਹਕ ਕੇਅਰ ਪੈਕ ਅਤੇ ਪ੍ਰੀਪੇਡ ਮੇਂਟੇਨੈਂਸ ’ਚੋਂ ਆਪਣੀ ਲੋੜ ਮੁਤਾਬਕ, ਕਿਸੇ ਦੀ ਵੀ ਚੋਣ ਕਰ ਸਕਦੇ ਹਨ। ਪ੍ਰੀਪੇਡ ਮੇਂਟੇਨੈਂਸ ’ਚ ਗਾਹਕ ਨੂੰ ਅਪਰੂਵਡ ਇੰਜਣ ਆਇਲ, ਜੇਨੁਇਨ ਪਾਰਟਸ ਅਤੇ ਲੇਬਰ ਸੇਵਾ ਦਾ ਕਵਰ ਮਿਲਦਾ ਹੈ। ਇਹ ਸੇਵਾ ਕਾਰ ਕਿੰਨੀ ਪੁਰਾਣੀ ਹੈ ਅਤੇ ਕਿੰਨ ਕਿਲੋਮੀਟਰ ਚੱਲੀ ਹੋਈ ਹੈ ਇਸ ’ਤੇ ਆਧਾਰਿਤ ਹੁੰਦੀ ਹੈ। ਸਾਲ ’ਚ ਇਕ ਵਾਰ ਕੰਪਲੀਮੈਂਟਰੀ ਸੇਵਾ ਜਿਵੇਂ ਕਿ ਬੈਲੇਂਸਿੰਗ, ਵ੍ਹੀਲ ਅਲਾਈਮੈਂਟ ਅਤੇ ਟਾਇਰ ਰੋਟੇਸ਼ਨ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਦੇ 4 ਪੈਕੇਜ ਹਨ, 2 ਸਾਲ/20,000 ਕਿਲੋਮੀਟਰ, 3 ਸਾਲ/30,000 ਕਿਲੋਮੀਟਰ, 4 ਸਾਲ/40,000 ਕਿਲੋਮੀਟਰ, 5 ਸਾਲ/50,000 ਕਿਲੋਮੀਟਰ। 
ਕੇਅਰ ਪੈਕ ਦੀ ਗੱਲ ਕਰੀਏ ਤਾਂ ਇਸ ਵਿਚ 3 ਪੈਕੇਜ ਮਿਲਦੇ ਹਨ ਜੋ ਕਿ ਪ੍ਰਿਵੈਂਟਿਵ ਕੇਅਰ, ਫ੍ਰੈਸ਼ ਕੇਅਰ ਅਤੇ ਹਾਈਜੀਨ ਕੇਅਰ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਹਰ ਪੈਕੇਜ ’ਚ ਦੋ ਸੇਵਾਵਾਂ ਸ਼ਾਮਲ ਹਨ। 


Rakesh

Content Editor

Related News