Kent ਦਾ 360° ਸਕਿਓਰਿਟੀ ਕੈਮਰਾ ਲਾਂਚ, ਕੀਮਤ ਹੈ ਇੰਨੀ, ਜਾਣੋ ਫੀਚਰਜ਼
Saturday, Sep 18, 2021 - 09:36 AM (IST)
ਨਵੀਂ ਦਿੱਲੀ- ਵਾਟਰ ਪਿਯੂਰੀਫਾਇਰ ਬਣਾਉਣ ਵਾਲੀ ਮਸ਼ਹੂਰ ਕੈਂਟ ਆਰ. ਓ. ਸਿਸਟਮ ਲਿਮਟਿਡ ਨੇ ਭਾਰਤੀ ਬਾਜ਼ਾਰ ਵਿਚ ਇਕ ਨਵਾਂ ਵਾਈ-ਫਾਈ ਸਕਿਓਰਿਟੀ ਕੈਮਰਾ ਕੈਮ-ਆਈ ਹੋਮਕੈਮ 360 ਲਾਂਚ ਕੀਤਾ ਹੈ। ਇਹ ਕੰਪਨੀ ਦਾ ਦੂਜਾ ਸਕਿਓਰਿਟੀ ਕੈਮਰਾ ਹੈ ਜੋ ਮੇਡ ਇਨ ਇੰਡੀਆ ਹੈ।
ਕੰਪਨੀ ਨੇ ਇਸ ਦੀ ਕੀਮਤ 4,990 ਰੁਪਏ ਰੱਖੀ ਹੈ, ਜੋ ਕਿ ਇੰਸਟਾਲੇਸ਼ਨ ਅਤੇ 1 ਸਾਲ ਦੀ ਵਾਰੰਟੀ ਨਾਲ ਆਉਂਦਾ ਹੈ। ਇਸ ਨੂੰ ਐਮਾਜ਼ੋਨ ਤੇ ਫਲਿੱਪਕਾਰਟ ਵਰਗੀਆਂ ਆਨਲਾਈਨ ਸ਼ਾਪਿੰਗ ਵੈੱਬਸਾਈਟਾਂ ਰਾਹੀਂ ਖਰੀਦਿਆ ਜਾ ਸਕਦਾ ਹੈ।
ਇਹ ਬਾਜ਼ਾਰ ਵਿਚ ਉਪਲਬਧ ਕੁਝ ਕੈਮਰਿਆਂ ਵਿਚੋਂ ਇਕ ਹੈ ਜੋ ਕਲਾਊਡ ਤੇ ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ ਯਾਨੀ ਭਾਵੇਂ ਕੈਮਰਾ ਚੋਰੀ ਜਾਂ ਖਰਾਬ ਹੋ ਜਾਂਦਾ ਹੈ ਫਿਰ ਵੀ ਤੁਸੀਂ ਕਲਾਊਡ ਸਟੋਰੇਜ ਤੋਂ ਇਸ ਤੋਂ ਬਣਾਈ ਗਈ ਵੀਡੀਓ ਰਿਕਾਰਡਿੰਗ ਨੂੰ ਐਕਸੈਸ ਕਰ ਸਕੋਗੇ। CamEye HomeCam 360 ਵਿਚ ਏ. ਆਈ. ਪਾਵਰਡ ਮੋਸ਼ਨ ਡਿਟੈਕਸ਼ਨ ਅਤੇ ਟਰੈਕਿੰਗ ਦੇ ਨਾਲ-ਨਾਲ ਹਿਊਮਨ ਡਿਟੈਕਸ਼ਨ ਅਤੇ 360 ਡਿਗਰੀ ਪੈਨੋਰਾਮਿਕ ਵਿਜ਼ਨ ਪੈਨ ਤੇ ਟਿਲਟ ਵਰਗੇ ਫੀਚਰ ਵੀ ਦਿੱਤੇ ਗਏ ਹਨ। ਹੋਰ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ IR LED ਨਾਲ ਨਾਈਟ ਵਿਜ਼ਨ, 2-ਵੇ ਕਾਲਿੰਗ ਨਾਲ ਲਾਈਵ ਵੀਡੀਓ ਸਟ੍ਰੀਮਿੰਗ, ਕਲਾਊਡ ਰਿਕਾਰਡਿੰਗ, ਪ੍ਰਾਈਵੇਸੀ ਮੋਡ, ਇਵੈਂਟ ਬੇਸਡ ਰਿਕਾਰਡਿੰਗ, ਆਫਲਾਈਨ ਮੋਡ ਰਿਕਾਰਡਿੰਗ ਸ਼ਾਮਲ ਹਨ। ਇਹ 128 ਜੀ. ਬੀ. ਤੱਕ ਦੇ ਮਾਕਈਕਰੋ ਐੱਸ. ਡੀ. ਕਾਰਡ ਨੂੰ ਸਪੋਰਟ ਕਰਦਾ ਹੈ। ਮਾਈਕਰੋ ਐੱਸ. ਡੀ. ਕਾਰਡ 'ਤੇ 60 ਦਿਨਾਂ ਤੱਕ ਲਗਾਤਾਰ ਵੀਡੀਓ ਸਟੋਰ ਕੀਤੀ ਜਾ ਸਕਦੀ ਹੈ।