ਰਾਇਲ ਇਨਫੀਲਡ ਨੂੰ ਟੱਕਰ ਦੇਣ ਲਈ ਇਸ ਬਾਈਕ ਦੀ ਭਾਰਤ ''ਚ ਸ਼ੁਰੂ ਹੋਵੇਗੀ ਟੈਸਟਿੰਗ

Monday, May 16, 2016 - 04:38 PM (IST)

ਰਾਇਲ ਇਨਫੀਲਡ ਨੂੰ ਟੱਕਰ ਦੇਣ ਲਈ ਇਸ ਬਾਈਕ ਦੀ ਭਾਰਤ ''ਚ ਸ਼ੁਰੂ ਹੋਵੇਗੀ ਟੈਸਟਿੰਗ

ਜਲੰਧਰ— ਜਪਾਨ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ ਕਾਵਾਸਾਕੀ, ਰਾਇਲ ਇਨਫੀਲਡ ਨੂੰ ਟੱਕਰ ਦੇਣ ਲਈ ਆਪਣੀ ਨਵੀਂ ਬਾਈਕ Estrella250 ਨੂੰ ਭਾਰਤ ''ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਹੋ ਸਕਦਾ ਹੈ ਕਿ ਇਸ ਦੇ ਦੋ ਮਾਡਲ ਲਾਂਚ ਹੋਣ। ਇਸ ਬਾਈਕ ਨੂੰ ਕੰਪਨੀ ਨੇ ਜਪਾਨ ਤੋਂ ਮੰਗਾਇਆ ਹੈ ਪਰ ਅਜੇ ਇਸ ਨੂੰ ਭਾਰਤ ਦੀਆਂ ਸੜਕਾਂ ''ਤੇ ਦੌੜਨ ਲਈ ਹਰ ਤਰ੍ਹਾਂ ਨਾਲ ਪਰਖਿਆ ਜਾਵੇਗਾ। ਇਸ ਬਾਈਕ ਦੀ ਲੁੱਕ ਰਾਇਲ ਇਨਫੀਲਡ ਮੋਟਰਸਾਈਕਲ ਦੀ ਤਰ੍ਹਾਂ ਹੀ ਹੈ। 
ਬਾਈਕ ਦੇ ਖਾਸ ਫੀਚਰਜ਼-
ਇਸ ਬਾਈਕ ''ਚ ਸਿੰਗਲ ਸਿਲੈਂਡਰ ਏਅਰਕੂਲਡ ਇੰਜਣ ਦੇ ਨਾਲ 5 ਸਪੀਡ ਮੈਨੂਅਲ ਗਿਅਰਬਾਕਸ ਮੌਜੂਦ ਹੈ ਜੋ 17.1 ਬੀ.ਐੱਚ.ਪੀ. ਦੀ ਪਾਵਰ ਜੈਨਰੇਟ ਕਰਦਾ ਹੈ। 
ਕੀਮਤ- 
ਇਹ ਬਾਈਕ ਜੇਕਰ ਭਾਰਤੀ ਬਾਜ਼ਾਰ ''ਚ ਉਤਾਰੀ ਜਾਂਦੀ ਹੈ ਤਾਂ ਇਸ ਦੀ ਕੀਮਤ 3 ਲੱਖ ਰੁਪਏ ਤੱਕ ਹੋ ਸਕਦੀ ਹੈ।


Related News