ਸਿਸਕਾ ਨੇ ਅਮੇਜ਼ਨ ਅਲੈਕਸਾ ਸਪੋਰਟ ਨਾਲ ਪੇਸ਼ ਕੀਤੀ ਸਮਾਰਟ ਐੱਲ. ਈ. ਡੀ. ਲਾਈਟਸ
Thursday, May 03, 2018 - 08:27 AM (IST)

ਜਲੰਧਰ-ਸਿਸਕਾ ਕੰਪਨੀ (Syska) ਨੇ ਹਾਲ ਹੀ ਭਾਰਤ 'ਚ ਵਾਈ-ਫਾਈ ਸਪੋਰਟਿਡ ਸਮਾਰਟ ਐੱਲ. ਈ. ਡੀ. ਲਾਈਟਸ ਪੇਸ਼ ਕਰ ਦਿੱਤੀਆਂ ਹਨ, ਜੋ ਅਮੇਜ਼ਨ ਅਲੈਕਸਾ ਦੇ ਨਾਲ ਚੱਲਣਗੀਆਂ। ਯੂਜ਼ਰਸ ਸਮਾਰਟ ਲਾਈਟਸ ਨੂੰ ਆਪਣੇ ਵਾਇਸ ਕਮਾਂਡ ਮਤਲਬ ਆਵਾਜ਼ ਨਾਲ ਕੰਟਰੋਲ ਕਰ ਸਕਣਗੇ। ਯੂਜ਼ਰਸ ਇਨ੍ਹਾਂ ਲਾਈਟਸ ਨੂੰ ਫਿਜੀਕਲ ਤੌਰ 'ਤੇ ਉੱਠ ਕੇ ਆਨ/ਆਫ ਕਰਨ ਦੀ ਵੀ ਜਰੂਰਤ ਨਹੀਂ ਹੋਵੇਗੀ।
ਅਮੇਜ਼ਨ ਨੇ ਪਿਛਲੇ ਸਾਲ ' ਅਲੈਕਸਾ ' ਨਾਲ ਲੈਸ ਸਮਾਰਟ ਸਪੀਕਰ ਪੇਸ਼ ਕੀਤੇ ਸੀ, ਜੋ ਕਿ ਵਾਇਸ ਕਮਾਂਡ ਨਾਲ ਚੱਲਦੇ ਸਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸਿਸਕਾ ਨੇ ਅਲੈਕਸਾ ਸਪੋਰਟ ਨਾਲ ਸਮਾਰਟ ਐੱਲ. ਈ. ਡੀ. ਲਾਈਟਾਂ ਪੇਸ਼ ਕਰ ਦਿੱਤੀਆਂ ਹਨ। ਇਹ ਲਾਈਟਾਂ ਨੂੰ ਇਕ ਵਾਰ ਅਮੇਜ਼ਨ ਈਕੋ ਡਾਟ ਜਾਂ ਈਕੋ ਜਾਂ ਈਕੋ ਪਲੱਸ ਡਿਵਾਈਸ ਨਾਲ ਸਿੰਕ ਜਾਂ ਕੁਨੈਕਟ ਕਰਨ ਤੋਂ ਬਾਅਦ ਇਨ੍ਹਾਂ ਨੂੰ ਕਮਾਂਡ ਦੇ ਕੇ ਕੰਟਰੋਲ ਕੀਤੀਆਂ ਜਾ ਸਕਦੀਆਂ ਹਨ।
ਤੁਸੀਂ ਅਮੇਜ਼ਨ ਸਮਾਰਟ ਸਪੀਕਰ ਰਾਹੀਂ ਰੂਟੀਨ ਸੈੱਟਅਪ ਕਰ ਸਕਦੇ ਹੋ ਜਿਵੇ ' ਅਲੈਕਸਾ, ਸਟਾਰਟ ਮਾਈ ਡੇਅ ' (Alexa, start my day) ਕਹਿਣ 'ਤੇ ਇਹ ਡਿਵਾਈਸ ਤੁਹਾਡੀ ਕਮਾਂਡ 'ਤੇ ਬੈੱਡਰੂਮ ਅਤੇ ਬਾਥਰੂਮ ਦੀਆਂ ਲਾਈਟਾਂ ਨੂੰ ਆਨ ਕਰ ਦੇਵੇਗਾ। ਅਲੈਕਸਾ ਸਪੋਰਟ ਨਾਲ ਇਹ ਸਿਸਕਾ ਐੱਲ. ਈ. ਡੀ. ਲਾਈਟਾਂ ਘਰ ਨੂੰ ਜਿਆਦਾ ਸਮਾਰਟ ਬਣਾਉਂਦੀਆਂ ਹਨ। ਅਲੈਕਸਾ ਵਾਈਸ ਕਮਾਂਡ ਦੀ ਮਦਦ ਨਾਲ ਯੂਜ਼ਰਸ ਜਦੋਂ ਮਰਜੀ ਲਾਈਟਾਂ ਨੂੰ ਕੰਟਰੋਲ ਕਰ ਸਕਦੇ ਹਨ।
ਬਿਨ੍ਹਾਂ ਅਲੈਕਸਾ ਵੀ ਇਸਤੇਮਾਲ ਕਰ ਸਕਦੇ ਹਾਂ ਸਿਸਕਾ ਐੱਲ. ਈ. ਡੀ. ਲਾਈਟਸ-
ਜੇਕਰ ਯੂਜ਼ਰਸ ਵਾਇਸ ਕਮਾਂਡ ਨਾਲ ਲਾਈਟਾਂ ਨੂੰ ਨਹੀਂ ਕੰਟਰੋਲ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੇ ਸਮਾਰਟਫੋਨ 'ਚ ਸਿਸਕਾ ਸਮਾਰਟ ਹੋਮ ਐਪ ਡਾਊਨਲੋਡ ਕਰ ਸਕਦੇ ਹਨ, ਜਿਸ ਤੋਂ ਬਾਅਦ ਯੂਜ਼ਰਸ ਆਪਣੇ ਸਮਾਰਟਫੋਨ ਨਾਲ ਲਾਈਟਾਂ ਨੂੰ ਕੰਟਰੋਲ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਇਸ ਐਪ ਰਾਹੀਂ ਲਾਈਟਾਂ ਦੇ ਕਲਰ ਸ਼ੇਡਸ ਨੂੰ ਵੀ ਬਦਲਿਆ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਲਾਈਟਾਂ ਆਨ/ਆਫ ਕਰਨ ਲਈ ਅਲਾਰਮ ਸੈੱਟ ਕਰ ਸਕੋਗੇ।
ਇਸ ਨਾਲ ਹੀ ਘਰ ਜਾਂ ਮੂਡ ਮੁਤਾਬਕ ਲਾਈਟਿੰਗ ਥੀਮ ਕਲਰ 'ਚ ਬਦਲਾਅ ਕਰਨ ਦੀ ਸਹੂਲਤ ਮਿਲੇਗੀ। ਸਿਸਕਾ ਐੱਲ. ਈ. ਡੀ. ਲਾਈਟਾਂ ਨੂੰ ਵਾਈ-ਫਾਈ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਜਾਂ ਟੈਬਲੇਟ ਤੋਂ ਕੰਟਰੋਲ ਕਰ ਸਕਦੇ ਹੋ । ਇਸ ਤੋਂ ਇਲਾਵਾ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਤੁਸੀਂ ਲਾਈਟ ਬੰਦ ਕੀਤੇ ਬਿਨ੍ਹਾਂ ਆਫਿਸ ਚਲੇ ਗਏ ਹੋ ਤਾਂ ਵੀ ਆਫਿਸ 'ਚ ਬੈਠ ਕੇ ਹੀ ਲਾਈਟਾਂ ਨੂੰ ਆਫ ਕੀਤਾ ਜਾ ਸਕਦਾ ਹੈ।