ਇੰਸਟਾਗ੍ਰਾਮ ''ਚ ਸ਼ਾਮਲ ਹੋਇਆ ਇਹ ਸ਼ਾਨਦਾਰ ਫੀਚਰ

05/13/2020 9:45:16 PM

ਗੈਜੇਟ ਡੈਸਕ—ਫੇਸਬੁੱਕ ਦੇ ਮਲਕੀਅਤ ਵਾਲੇ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਨੇ ਨਵੀਂ ਅਪਡੇਟ ਜਾਰੀ ਕੀਤੀ ਹੈ। ਨਵੀਂ ਅਪਡੇਟ ਨਾਲ ਯੂਜ਼ਰਸ ਨੂੰ ਸਾਈਬਰ ਬੁਲਿੰਗ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ 'ਚ ਮਦਦ ਮਿਲੇਗੀ। ਇੰਸਟਾਗ੍ਰਾਮ ਯੂਜ਼ਰਸ ਹੁਣ ਇਕੱਠੇ 25 ਕੁਮੈਂਟ ਡਿਲੀਟ ਕਰ ਸਕਣਗੇ। ਨਵੀਂ ਅਪਡੇਟ ਨੂੰ ਲੈ ਕੇ ਇੰਸਟਾਗ੍ਰਾਮ ਨੇ ਆਪਣੇ ਬਲਾਗ 'ਚ ਲਿਖਿਆ ਕਿ ਉਹ ਕਮਿਊਨਿਟੀ ਸਟੈਂਡਰਡਸ ਇੰਫੋਰਸਮੈਂਟ ਰਿਪੋਰਟ 'ਚ ਪੰਜਵਾਂ ਐਡੀਸ਼ਨ ਜਾਰੀ ਕਰ ਰਹੀ ਹੈ ਜਿਸ ਨਾਲ ਯੂਜ਼ਰਸ ਨੂੰ ਪਹਿਲੇ ਦੇ ਮੁਕਾਬਲੇ ਬਿਹਤਰ ਅਨੁਭਵ ਮਿਲੇਗਾ।

ਨਵੇਂ ਫੀਚਰ ਦਾ ਕੀ ਹੋਵੇਗਾ ਫਾਇਦਾ
ਸਿੱਧੇ ਸ਼ਬਦਾਂ 'ਚ ਕਹੀਏ ਤਾਂ ਬਲਕ ਕੁਮੈਂਟ ਡਿਲੀਟ ਫੀਚਰ ਟ੍ਰੋਲਰਸ ਨੂੰ ਰੋਕਨ 'ਚ ਕਾਫੀ ਮਦਦ ਕਰੇਗਾ, ਕਿਉਂਕਿ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਸ ਨੂੰ ਬਲਕ 'ਚ ਕੁਮੈਂਟ ਕਰਕੇ ਲੋਕ ਟ੍ਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਹ ਜਲਦ ਹੀ ਕਈ ਸਾਰੇ ਕੁਮੈਂਟ ਡਿਲੀਟ ਕਰ ਸਕਦਾ ਹੈ। ਇਹ ਫੀਚਰ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵਾਂ ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਨਵੀਂ ਅਪਡੇਟ 'ਚ ਇਹ ਵੀ ਫੀਚਰ ਹੈ ਕਿ ਯੂਜ਼ਰਸ ਤੈਅ ਕਰ ਸਕਣਗੇ ਕਿ ਕਿਹੜਾ ਉਨ੍ਹਾਂ ਨੂੰ ਟੈਗ ਕਰ ਸਕਦਾ ਹੈ ਅਤੇ ਕਿਹੜਾ ਨਹੀਂ।

ਟੈਗਿੰਗ 'ਤੇ ਲਗਾਮ ਲਗਾਉਣ ਲਈ ਯੂਜ਼ਰਸ ਨੂੰ ਤਿੰਨ ਵਿਕਲਪ ਮਿਲਣਗੇ ਜਿਨ੍ਹਾਂ 'ਚ Everyone, Only People You Follow ਅਤੇ No One ਸ਼ਾਮਲ ਹਨ। ਇਨ੍ਹਾਂ 'ਚੋਂ ਯੂਜ਼ਰ ਕਿਸੇ ਇਕ ਵਿਕਲਪ ਦੀ ਚੋਣ ਕਰ ਸਕਦੇ ਹਨ। ਨਵੀਂ ਅਪਡੇਟ 'ਚ ਪਿਨ ਕੁਮੈਂਟ ਦਾ ਵੀ ਵਿਕਲਪ ਮਿਲੇਗਾ ਭਾਵ ਤੁਹਾਨੂੰ ਕੋਈ ਕੁਮੈਂਟ ਪਸੰਦ ਆਉਂਦਾ ਹੈ ਤਾਂ ਉਸ ਉਸ ਨੂੰ ਪਿਨ ਟੂ ਟਾਪ ਕਰ ਸਕਦੇ ਹੋ। ਉਸ ਤੋਂ ਬਾਅਦ ਉਹ ਕੁਮੈਂਟ ਸਭ ਤੋਂ ਉੱਤੇ ਦਿਖੇਗਾ।


Karan Kumar

Content Editor

Related News