JioPhone Next ਨੂੰ EMI ’ਤੇ ਲੈਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ, ਨਹੀਂ ਤਾਂ ਪੈ ਸਕਦੈ ਪਛਤਾਉਣਾ

Friday, Nov 05, 2021 - 03:19 PM (IST)

JioPhone Next ਨੂੰ EMI ’ਤੇ ਲੈਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ, ਨਹੀਂ ਤਾਂ ਪੈ ਸਕਦੈ ਪਛਤਾਉਣਾ

ਗੈਜੇਟ ਡੈਸਕ– ਜੀਓ ਫੋਨ ਨੈਕਸਟ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਈ.ਐੱਮ.ਆਈ. ਆਪਸ਼ਨ ਨਾਲ ਵੀ ਖਰੀਦਿਆ ਜਾ ਸਕਦਾ ਹੈ। ਇਸ ਫੋਨ ’ਚ ਇਨਬਿਲਟ ਕਾਲਿੰਗ ਫੀਚਰ ਦਿੱਤਾ ਗਿਆ ਹੈ। ਇਸ ਨਾਲ ਯੂਜ਼ਰਜ਼ ਜੇਕਰ ਈ.ਐੱਮ.ਆਈ. ਦਾ ਭੁਗਤਾਨ ਨਹੀਂ ਕਰਦੇ ਤਾਂ ਉਨ੍ਹਾਂ ਦਾ ਕਾਲਿੰਗ ਐਕਸੈੱਸ ਕੱਟ ਦਿੱਤਾ ਜਾਵੇਗਾ। 

ਜੀਓ ਫੋਨ ਨੈਕਸਟ ਦੀ ਕੀਮਤ 6,499 ਰੁਪਏ ਰੱਖੀ ਗਈ ਹੈ। ਇਸ ਨੂੰ 1,999 ਰੁਪਏ ਦੀ ਡਾਊਨਪੇਮੈੰਟ ’ਤੇ ਵੀ ਖਰੀਦਿਆ ਜਾ ਸਕਦਾ ਹੈ। ਬਾਕੀ ਪੈਸੇ ਤੁਹਾਨੂੰ ਈ.ਐੱਮ.ਆਈ. ਰਾਹੀਂ ਦੇਣੇ ਹੋਣਗੇ। ਜੇਕਰ ਯੂਜ਼ਰ ਈ.ਐੱਮ.ਆਈ. ਇੰਸਟਾਲਮੈਂਟ ਨਹੀਂ ਦੇ ਪਾਉਂਦੇ ਤਾਂ ਕਾਲਿੰਗ ਫੀਚਰ ਦੇ ਐਕਸੈੱਸ ਨੂੰ ਰੋਕ ਕੇ ਕਈ ਐਪਸ ਨੂੰ ਬਲਾਕ ਕਰ ਦੇਵੇਗਾ। 

ਇਹ ਵੀ ਪੜ੍ਹੋ– WhatsApp ਦੀ ਵੱਡੀ ਕਾਰਵਾਈ, 22 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ

GizBot ਦੀ ਇਕ ਰਿਪੋਰਟ ਮੁਤਾਬਕ, ਜੀਓ ਫੋਨ ਨੈਕਸਟ ਨੇ ਜੋ ਡਿਟੇਲਸ ਦਿੱਤੇ ਹਨ ਉਨ੍ਹਾਂ ’ਚ ਕਿਹਾ ਗਿਆ ਹੈ ਕਿ ਐਡਮਿਨ ਸਮਾਰਟਫੋਨ ’ਤੇ ਯੂਜ਼ ਹੋਣ ਵਾਲੇ ਸਾਰੇ ਐਪਸ ਦੀ ਲਿਸਟ ਵੇਖ ਸਕਦਾ ਹੈ। ਇਸ ਤੋਂ ਇਲਾਵਾ ਉਹ ਆਸਪੈਕਟਸ ਵਰਗੇ ਇੰਸਟਾਲਡ ਐਪਸ, ਲੋਕੇਸ਼ਨ ਪਰਮਿਸ਼ਨ, ਮਾਈਕ੍ਰੋਫੋਨ ਪਰਮਿਸ਼ਨ ਅਤੇ ਕੈਮਰਾ ਪਰਮਿਸ਼ਨ ਨੂੰ ਵੀ ਕੰਟਰੋਲ ਕਰ ਸਕਦਾ ਹੈ।

ਜੇਕਰ ਗਾਹਕ ਇਸ ਫੋਨ ਨੂੰ ਈ.ਐੱਮ.ਆਈ. ਆਪਸ਼ਨ ਨਾਲ ਲੈਣਾ ਚਾਹੰਦਾ ਹੈ ਕਿ ਉਨ੍ਹਾਂ ਕੋਲ ਚਾਰ ਪਲਾਨਸ ਉਪਲੱਬਧ ਹਨ। ਇਸ ਵਿਚ ਆਲਵੇਜ ਆਨ ਪਲਾਨ, ਲਾਰਜ ਪਲਾਨ, XL ਪਲਾਨ ਅਤੇ XXL ਪਲਾਨ ਸ਼ਾਮਲ ਹਨ। 

ਇਹ ਵੀ ਪੜ੍ਹੋ– Xiaomi ਗਾਹਕਾਂ ਨੂੰ ਝਟਕਾ, ਭਾਰਤ ’ਚ ਹੁਣ ਨਹੀਂ ਵਿਕੇਗਾ ਇਹ ਪ੍ਰੀਮੀਅਮ ਸਮਾਰਟਫੋਨ

ਆਲਵੇਜ ਆਨ ਪਲਾਨ ਚ ਗਾਹਕ ਕੋਲ ਦੋ ਈ.ਐੱਮ.ਆਈ. ਪਲਾਨਸ ਚੁਣਨ ਦਾ ਆਪਸ਼ਨ ਹੋਵੇਗਾ। ਇਸ ਵਿਚ 24 ਮਹੀਨਿਆਂ ਲਈ 300 ਰੁਪਏ ਅਤੇ 18 ਮਹੀਨਿਆਂ ਲਈ 350 ਰੁਪਏ ਦਾ ਪਲਾਨ ਸ਼ਾਮਲ ਹੈ। ਇਸ ਵਿਚ 5 ਜੀ.ਬੀ. ਡਾਟਾ ਅਤੇ 100 ਮਿੰਟ ਹਰ ਮਹੀਨੇ ਦਿੱਤੇ ਜਾਣਗੇ। 

ਲਾਰਜ ਪਲਾਨ ’ਚ ਗਾਹਕ ਨੂੰ 450 ਰੁਪਏ 24 ਮਹੀਨਿਆਂ ਤਕ ਜਾਂ 500 ਰੁਪਏ 18 ਮਹੀਨਿਆਂ ਤਕ ਲਈ ਸਿਲੈਕਟ ਕਰਨ ਦਾ ਆਪਸ਼ਨ ਮਿਲੇਗਾ। ਇਸ ਵਿਚ ਰੋਜ਼ਾਨਾ 1.5 ਜੀ.ਬੀ. ਡਾਟਾ ਅਨਲਿਮਟਿਡ ਵੌਇਸ ਕਾਲ ਨਾਲ ਦਿੱਤਾ ਜਾਵੇਗਾ। 

XL ਪਲਾਨ ’ਚ ਗਾਹਕ 24 ਮਹੀਨਿਆਂ ਤਕ ਲਈ 500 ਰੁਪਏ ਜਾਂ 18 ਮਹੀਨਿਆਂ ਲਈ 550 ਰੁਪਏ ਦਾ ਆਪਸ਼ਨ ਚੁਣ ਸਕਦੇ ਹਨ। ਇਸ ਵਿਚ ਰੋਜ਼ 2 ਜੀ.ਬੀ. ਡਾਟਾ ਅਨਲਿਮਟਿਡ ਕਾਲਿੰਗ ਨਾਲ ਦਿੱਤਾ ਜਾਵੇਗਾ। 

XXLਪਲਾਨ ’ਚ ਗਾਹਕ ਕੋਲ 18 ਮਹੀਨਿਆਂ ਤਕ ਲਈ 600 ਰੁਪਏ ਜਾਂ 24 ਮਹੀਨਿਆਂ ਤਕ ਲਈ 550 ਰੁਪਏ ਸਿਲੈਕਟ ਕਰਨ ਦਾ ਆਪਸ਼ਨ ਹੋਵੇਗਾ। ਇਸ ਪਲਾਨ ’ਚ ਰੋਜ਼ 2.5 ਜੀ.ਬੀ. ਡਾਟਾ ਅਨਲਿਮਟਿਡ ਕਾਲਿੰਗ ਨਾਲ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ– ਫੇਸਬੁੱਕ ਤੋਂ ਬਾਅਦ ਹੁਣ ਵਟਸਐਪ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਯੂਜ਼ਰਸ ’ਤੇ ਕੀ ਪਵੇਗਾ ਅਸਰ


author

Rakesh

Content Editor

Related News