ਜਿਓ ਨੇ ਲਾਂਚ ਕੀਤਾ JioPhone Gift Card, ਇਹ ਹੋਣਗੇ ਫਾਇਦੇ

Tuesday, Jan 01, 2019 - 12:00 PM (IST)

ਜਿਓ ਨੇ ਲਾਂਚ ਕੀਤਾ JioPhone Gift Card, ਇਹ ਹੋਣਗੇ ਫਾਇਦੇ

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਹਾਲ ਹੀ ’ਚ ‘ਹੈਲੀ ਨਿਊ ਯੀਅਰ ਆਫਰ’ ਲਾਂਚ ਕੀਤਾ ਸੀ। ਇਸ ਤਹਿਤ ਯੂਜ਼ਰਜ਼ ਨੂੰ ਰਿਚਾਰਜ ’ਤੇ 100 ਫੀਸਦੀ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਹੁਣ ਕੰਪਨੀ ਨੇ ਆਪਣੇ ਗਾਹਕਾਂ ਲਈ JioPhone Gift Card ਲਾਂਚ ਕੀਤਾ ਹੈ। ਇਸ ਦੀ ਕੀਮਤ 1,095 ਰੁਪਏ ਹੈ। ਆਓ ਜਾਣਦੇ ਹਾਂ ਕਿਵੇਂ ਕੰਮ ਕਰਦਾ ਹੈ ਇਹ ਗਿੱਫਟ ਕਾਰਡ।

PunjabKesari

ਇਹ ਗਿੱਫਟ ਕਾਰਡ ਜਿਓ ਫੋਨ ਲਈ ਯੋਗ ਹੋਵੇਗਾ। ਇਸ ਤਹਿਤ ਗਾਹਕ ਜਿਓ ਫੋਨ ਨੂੰ ਸਿਰਫ 501 ਰੁਪਏ ’ਚ ਖਰੀਦ ਸਕਣਗੇ ਅਤੇ ਡਿਵਾਈਸ ਰਿਟਰਨ ਕਰਨ ਤੋਂ ਬਾਅਦ ਪੈਸੇ ਵਾਪਸ ਮਿਲ ਜਾਣਗੇ। ਹਾਲਾਂਕਿ ਇਸ ਲਈ ਤੁਹਾਨੂੰ ਫੋਨ 3 ਸਾਲ ਤਕ ਰੱਖਣਾ ਹੋਵੇਗਾ। ਇਸ ਆਫਰ ਨੂੰ ‘ਜਿਓ ਮਾਨਸੂਨ ਹੰਗਾਮਾ ਆਫਰ’ ਦੇ ਨਾਲ ਲੈਣਾ ਹੋਵੇਗਾ ਜਿਸ ਨੂੰ ਕੰਪਨੀ ਨੇ ਜੁਲਾਈ 2018 ’ਚ ਲਾਂਚ ਕੀਤਾ ਸੀ। ਇਸ ਆਫਰ ਤਹਿਤ ਤੁਸੀਂ ਕਿਸੇ ਵੀ ਪੁਰਾਣੇ ਫੀਚਰ ਫੋਨ ਨੂੰ ਐਕਸਚੇਂਜ ਕਰਕੇ 501 ਰੁਪਏ ’ਚ ਨਵਾਂ ਜਿਓ ਫੋਨ ਖਰੀਦ ਸਕਦੇ ਹੋ ਜਿਓ ਫੋਨ ਗਿੱਫਟ ਕਾਰਡ ’ਚ 594 ਰੁਪਏ ਦੇ ਵੈਲਿਊ ਦਾ ਰਿਚਾਰਜ ਹੈ ਜੋ 6 ਮਹੀਨੇ ਤਕ ਹਰ ਮਹੀਨੇ 99 ਰੁਪਏ ਦੇ ਰਿਚਾਰਜ ਦੇ ਤੌਰ ’ਤੇ ਮਿਲੇਗਾ। ਹਰ ਰਿਚਾਰਜ ਦੇ ਨਾਲ ਤੁਹਾਨੂੰ ਲਗਾਤਾਰ 6 ਮਹੀਨੇ ਤਕ ਅਨਲਿਮਿਟਡ ਵੁਆਇਸ ਕਾਲਿੰਗ ਅਤੇ ਡਾਟਾ ਮਿਲੇਗਾ। 


Related News