JioMart App ਹੋਇਆ ਲਾਂਚ, ਘਕ ਬੈਠੇ ਮੰਗਵਾਓ ਹਰੇਕ ਤਰ੍ਹਾਂ ਦਾ ਕਰਿਆਣਾ ਸਾਮਾਨ

07/22/2020 12:02:46 AM

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਆਪਣੇ ਸ਼ਾਪਿੰਗ ਐਪ ਜਿਓਮਾਰਟ (JioMart) ਦੇ ਮੋਬਾਇਲ ਐਪ ਨੂੰ ਐਂਡ੍ਰਾਇਡ ਅਤੇ ਆਈਫੋਨ ਦੋਵਾਂ ਲਈ ਉਪਲੱਬਧ ਕਰ ਦਿੱਤਾ ਗਿਆ ਹੈ। ਰਿਲਾਇੰਸ ਇੰਡਟਸਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਹਾਲ ਹੀ ’ਚ ਏ.ਜੀ.ਐੱਮ. ’ਚ ਜਿਓਮਾਰਟ ਦੇ ਭਵਿੱਖ ਨੂੰ ਲੈ ਕੇ ਐਲਾਨ ਕੀਤਾ ਸੀ। ਜਿਓਮਾਰਟ ਦੀ ਸੇਵਾ ਫਿਲਹਾਲ ਦੇਸ਼ ਦੇ 200 ਸ਼ਹਿਰਾਂ ’ਚ ਉਪਲੱਬਧ ਹੈ।

ਜਿਓਮਾਰਟ ’ਤੇ ਪੇਮੈਂਟ ਲਈ ਨੈੱਟਬੈਂਕਿੰਗ ਕ੍ਰੈਡਿਟ/ਡੈਬਿਟ ਕਾਰਡ ਅਤੇ ਕੈਸ਼ ਆਨ ਡਿਲਿਵਰੀ ਵਰਗੇ ਵਿਕਲਪ ਉਪਲੱਬਧ ਹਨ। ਦੱਸ ਦੇਈਏ ਕਿ ਸ਼ੁਰੂਆਤੀ ਦੌਰ ’ਚ ਇਸ ਨੂੰ ਸਿਰਫ ਮਹਾਰਾਸ਼ਟਰ ’ਚ ਉਪਲੱਬਧ ਕਰਵਾਇਆ ਗਿਆ ਸੀ ਅਤੇ ਇਸ ਦੇ ਲਈ ਬੁਕਿੰਗ ਵੈੱਬਸਾਈਟ ਅਤੇ ਵਟਸਐਪ ਰਾਹੀਂ ਹੋ ਰਹੀ ਸੀ।

ਕਿਵੇਂ ਕੰਮ ਕਰਦਾ ਹੈ JioMart App?
ਜਿਓ ਮਾਰਟ ਦੇ ਐਂਡ੍ਰਾਇਡ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਆਈ.ਓ.ਐÎਸ. ਐਪ ਨੂੰ ਐਪਲ ਦੇ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਜਿਓ ਮਾਰਟ ਐਪ ਕਾਫੀ ਹੱਦ ਤੱਕ ਐਮਾਜ਼ੋਨ ਅਤੇ ਫਲਿੱਪਕਾਰਟ ਵਰਗਾ ਹੀ ਹੈ। ਐਪ ਦਾ ਇੰਟਰਫੇਸ ਇਨ੍ਹਾਂ ਦੋਵਾਂ ਐਪਸ ਨਾਲ ਮੇਲ ਖਾਂਧਾ ਹੈ। ਜਿਓ ਮਾਰਟ ਤੋਂ ਖਰੀਦਾਰੀ ਕਰਨ ਤੋਂ ਬਾਅਦ ਤੁਹਾਨੂੰ ਪੇਮੈਂਟ ਦਾ ਵਿਕਲਪ ਚੁਣਨਾ ਹੋਵੇਗਾ।

ਕੰਪਨੀ ਦਾ ਦਾਅਵਾ ਹੈ ਕਿ ਕਿਸੇ ਵੀ ਸਾਮਾਨ ਦੀ ਕੀਮਤ ਮੈਕਸੀਮਮ ਰਿਟੇਲ ਪ੍ਰਾਈਸ (ਐÎਮ.ਆਰ.ਪੀ.) ਤੋਂ ਪੰਜ ਫੀਸਦੀ ਘੱਟ ਹੀ ਹੋਵੇਗੀ। ਜਿਓ ਮਾਰਟ ਤੋਂ ਫਿਲਹਾਲ ਕਰਿਆਣਾ ਸਾਮਾਨ ਦੀ ਖਰੀਦਿਆ ਜਾ ਸਕਦਾ ਹੈ, ਹਾਲਾਂਕਿ ਏ.ਜੀ.ਐੱਮ. ’ਚ ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ ਭਵਿੱਖ ’ਚ ਜਿਓ ਮਾਰਟ ਤੋਂ ਇਲੈਕਟ੍ਰਾਨਿਕ, ਫੈਸ਼ਨ ਅਤੇ ਹੈਲਥਕੇਅਰ ਅਤੇ ਦਵਾਈਆਂ ਵੀ ਮੰਗਵਾਈਆਂ ਜਾ ਸਕਣਗੀਆਂ।


Karan Kumar

Content Editor

Related News