ਜਿਓਫੋਨ ’ਚ ਸ਼ਾਮਲ ਹੋਵੇਗਾ ਇਹ ਫੀਚਰ, ਆਸਾਨੀ ਨਾਲ ਹੋ ਸਕੇਗੀ ਅਕਾਊਂਟ ਤੋਂ ਅਕਾਊਂਟ ਪੇਮੈਂਟ

05/09/2020 6:45:18 PM

ਗੈਜੇਟ ਡੈਸਕ—ਰਿਲਾਇੰਸ ਜਿਓ ਆਪਣੇ ਜਿਓਫੋਨ ਯੂਜ਼ਰਸ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ’ਚ ਹੈ। ਕੰਪਨੀ ਜਿਓਫੋਨ ’ਚ ਨਵੀਂ ਪੇਮੈਂਟ ਆਪਸ਼ਨ ਨੂੰ ਸ਼ਾਮਲ ਕਰਨ ਵਾਲੀ ਹੈ ਜਿਸ ਦੇ ਰਾਹੀਂ ਕਈ ਜਿਓਫੋਨ ਯੂਜ਼ਰਸ ਸਿੱਧੇ ਹੀ ਆਪਣੇ ਪੈਸੇ ਟ੍ਰਾਂਸਫਰ ਕਰ ਸਕਣਗੇ। ਰਿਲਾਇੰਸ ਜਿਓ ਇਸ ਫੀਚਰ ਲਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨਾਲ ਗੱਲ ਕਰ ਰਹੀ ਹੈ ਤਾਂ ਕਿ UPI ਐਪਸ ਨੂੰ JioPhones ਲਈ ਵੀ ਲਿਆਇਆ ਜਾਵੇ।

ਰਿਲਾਇੰਸ ਜਿਓ ਦਾ ਨਵਾਂ ਪੇਮੈਂਟ ਸਿਸਟਮ ਜਿਓ ਯੂਜ਼ਰਸ ਨੂੰ ਆਨਲਾਈਨ ਪੇਮੈਂਟ ਲਈ ਪ੍ਰੇਰਿਤ ਕਰੇਗਾ। ਇਸ ਉਹ ਯੂਜ਼ਰਸ ਵੀ ਇੰਡੀਅਨ ਡਿਜ਼ੀਟਲ ਪੇਮੈਂਟ ਸਿਸਟਮ ਨਾਲ ਜੁੜ ਸਕਣਗੇ ਜੋ ਕਿ ਅਜੇ ਜਿਓਫੋਨ ਦਾ ਹੀ ਇਸਤੇਮਾਲ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸਿਰਫ ਜਿਓ ਹੀ ਨਹੀਂ, ਭਾਰਤ ’ਚ UPI ਐਪਸ ’ਤੇ ਕੰਮ ਕਰ ਰਹੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੀ ਐਪਸ ਨੂੰ ਫੀਚਰ ਫੋਨ ਯੂਜ਼ਰਸ ਲਈ ਐਕਸਪੈਂਡ ਕਰਨ ਦੀ ਸੋਚ ਰਹੀ ਹੈ।


Karan Kumar

Content Editor

Related News