Jio 5G ਇਕ ਹੋਰ ਸ਼ਹਿਰ ''ਚ ਲਾਂਚ, ਫ੍ਰੀ ਮਿਲੇਗਾ ਅਨਲਿਮਟਿਡ ਡਾਟਾ
Wednesday, Dec 21, 2022 - 03:49 PM (IST)

ਗੈਜੇਟ ਡੈਸਕ- ਰਿਲਾਇੰਸ ਜੀਓ ਨੇ ਆਪਣੀ Jio True 5G ਸਰਵਿਸ ਦਾ ਵਿਸਤਾਰ ਕਰਦੇ ਹੋਏ ਇਸਨੂੰ ਇਕ ਹੋਰ ਸ਼ਹਿਰ ਕੋਚੀ 'ਚ ਰੋਲਾਊਟ ਕਰ ਦਿੱਤਾ ਹੈ। ਕੋਚੀ 'ਚ ਜੀਓ ਦੀ 5ਜੀ ਸੇਵਾ ਦਾ ਉਦਘਾਟਨ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਅਨ ਨੇ ਕੀਤਾ। ਕੋਚੀ ਦੇ ਨਾਲ ਗੁਰੂਵਾਯੁਰ ਮੰਦਰ 'ਚ ਵੀ ਜੀਓ 5ਜੀ ਸਰਵਿਸ ਨੂੰ ਜਾਰੀ ਕੀਤਾ ਗਿਆ ਹੈ। ਕੰਪਨੀ ਦਸੰਬਰ ਦੇ ਆਖਰੀ ਤਕ ਕੇਰਲ ਦੀ ਰਾਜਧਾਨੀ ਤਿਰੁਵਨਤਪੁਰਮ 'ਚ ਵੀ 5ਜੀ ਸਰਵਿਸ ਨੂੰ ਪੇਸ਼ ਕਰਨ ਵਾਲੀ ਹੈ। ਦੱਸ ਦੇਈਏ ਕਿ ਜੀਓ ਟਰੂ 5ਜੀ ਨੂੰ ਹੁਣ ਤਕ ਦੇਸ਼ ਦੇ 12 ਸ਼ਹਿਰਾਂ 'ਚ ਰੋਲਆਊਟ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ 239 ਰੁਪਏ ਜਾਂ ਜ਼ਿਆਦਾ ਦਾ ਰੀਚਰਾਜ ਕਰਵਾ ਕੇ ਗਾਹਕ ਇਸ ਸੇਵਾ ਦਾ ਇਸਤੇਮਾਲ ਕਰ ਸਕਣਗੇ।
ਇਨ੍ਹਾਂ ਸ਼ਹਿਰਾਂ 'ਚ ਹੈ ਜੀਓ ਟਰੂ 5ਜੀ
ਜੀਓ ਤੇਜ਼ੀ ਨਾਲ ਟਰੂ 5ਜੀ ਨੈੱਟਵਰਕ ਨੂੰ ਰੋਲਆਊਟ ਕਰ ਰਿਹਾ ਹੈ। ਕੋਚੀ ਤੋਂ ਇਲਾਵਾ ਦਿੱਲੀ, ਮੁੰਬਈ, ਕੋਲਕਾਤਾ, ਵਾਰਾਣਸੀ, ਚੇਨਈ, ਹੈਦਰਾਬਾਦ, ਬੇਂਗਲੁਰੂ ਅਤੇ ਨਾਥਦੁਆਰਾ 'ਚ ਰਿਲਾਇੰਸ ਜੀਓ ਆਪਣੀ ਸਰਵਿਸ ਸ਼ੁਰੂ ਕਰ ਚੁੱਕਾ ਹੈ। ਦਿੱਲੀ-ਐੱਨ.ਸੀ.ਆਰ. ਯਾਨੀ ਦਿ੍ਲੀ, ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ 'ਚ ਵੀ 5ਜੀ ਨੂੰ ਰੋਲਆਊਟ ਕੀਤਾ ਗਿਆ ਹੈ। ਜੀਓ ਆਪਣੀ ਟਰੂ 5ਜੀ ਸਰਵਿਸ ਨੂੰ ਲੜੀਵਾਰ ਤਰੀਕੇ ਨਾਲ ਸ਼ੁਰੂ ਕਰ ਰਿਹਾ ਹੈ ਤਾਂ ਜੋ ਗਾਹਕਾਂ ਨੂੰ ਸਭ ਤੋਂ ਬਿਹਤਰ ਅਨੁਭਵ ਦਿੱਤਾ ਜਾ ਸਕੇ। ਜੀਓ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਆਪਣੇ ਸਮਾਰਟਫੋਨ 'ਤੇ 500 MBPS ਤੋਂ 1 GBPS ਦੇ ਵਿਚਕਾਰ ਸਪੀਡ ਮਿਲ ਰਹੀ ਹੈ। ਗਹਕ ਡਾਟਾ ਦਾ ਵੀ ਕਾਫੀ ਜ਼ਿਆਦਾ ਮਾਤਰਾ 'ਚ ਇਸਤੇਮਾਲ ਕਰ ਰਹੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਭਾਰਤ ਦਾ ਇਕ ਮਾਤਰ ਟਰੂ 5ਜੀ ਨੈੱਟਵਰਕ ਹੈ।
ਗਾਹਕਾਂ ਨੂੰ ਮਿਲਣਗੀਆਂ ਇਹ ਸੁਵਿਧਾਵਾਂ
- ਸਟੈਂਡ-ਅਲੋਨ 5ਜੀ ਆਰਕੀਟੈਕਚਰ ਨੈੱਟਵਰਕ, ਜਿਸਦੀ 4ਜੀ ਨੈੱਟਵਰਕ 'ਤੇ ਨਿਰਭਰਤਾ ਜ਼ੀਰੋ ਹੈ।
- 700 ਮੈਗਾਹਰਟਜ਼, 3500 ਮੈਗਾਹਰਟਜ਼ ਅਤੇ 26 ਗੀਗਾਹਰਟਜ਼ ਬੈਂਡ 'ਚ ਸਪੈਕਟ੍ਰਮ ਦਾ ਸਭ ਤੋਂ ਵੱਡਾ ਅਤੇ ਬਿਹਤਰੀਨ ਮਿਸ਼ਰਨ।
- ਕੈਰੀਅਰ ਐਗ੍ਰੀਗਰੇਸ਼ਨ ਤਕਨੀਕ ਦਾ ਇਸਤੇਮਾਲ ਕਰਕੇ ਜੀਓ ਇਨ੍ਹਾਂ 5ਜੀ ਫਰੀਕਵੈਂਸੀ ਦਾ ਇਕ ਮਜਬੂਤ ਡਾਟਾ ਹਾਈਵੇਅ ਤਿਆਰ ਕਰਦਾ ਹੈ।