2020 'ਚ ਰਿਲਾਇੰਸ ਜਿਓ ਬਰਾਂਡਿਡ 5ਜੀ ਸਮਾਰਟਫੋਨ ਨਾਲ ਕਰੇਗੀ 5ਜੀ ਸਰਵਿਸ ਰੋਲ ਆਊਟ

Tuesday, Feb 05, 2019 - 05:02 PM (IST)

2020 'ਚ ਰਿਲਾਇੰਸ ਜਿਓ ਬਰਾਂਡਿਡ 5ਜੀ ਸਮਾਰਟਫੋਨ ਨਾਲ ਕਰੇਗੀ 5ਜੀ ਸਰਵਿਸ ਰੋਲ ਆਊਟ

ਗੈਜੇਟ ਡੈਸਕ- ਰਿਲਾਇੰਸ ਜਿਓ ਅਗਲੇ ਸਾਲ ਆਪਣੇ ਆਪ ਦੇ ਬਰਾਂਡਿਡ 5 ਜੀ ਹੈਂਡਸੈੱਟਸ ਨਾਲ ਆਪਣੀ 5 ਜੀ ਸਰਵਿਸ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਫਾਇਨੈਸ਼ਿਅਲ ਕ੍ਰੋਨੀਕਨ ਦੀ ਰਿਪੋਰਟ ਮੁਤਾਬਕ, ਸਪੈਕਟਰਮ ਨਿਲਾਮੀ ਤੋਂ ਛੇ ਮਹੀਨੇ ਬਾਅਦ ਹੀ ਜਿਓ ਦੀ 5 ਜੀ ਸੇਵਾਵਾਂ ਅਗਲੇ ਸਾਲ ਤਿਆਰ ਹੋ ਜਾਣਗੀਆਂ। 5 ਸੇਵਾਵਾਂ ਦੇ ਨਾਲ ਨਾਲ ਦੂਜੇ ਪਾਸੇ ਜਿਓ ਦੇ 5 ਜੀ ਹੈਂਡਸੈੱਟਸ ਵਿਕਰੀ ਲਈ ਤਿਆਰ ਹੋ ਜਾਣਗੇ ਕਿਉਂਕਿ ਇਹ ਸਾਰੀਆਂ ਸੇਵਾਵਾਂ ਯੂਜ਼ਰਸ ਲਈ ਉਪਲੱਬਧ ਹੋਣਗੀਆਂ। ਕੰਪਨੀ ਨੇ ਆਪਣੇ ਬਰਾਂਡਿਡ 5ਜੀ ਸਮਾਰਟਫੋਨ ਤੋਂ ਇਲਾਵਾ 5ਜੀ ਅਧਾਰਿਤ ਫੀਚਰ ਫੋਨ ਵੀ ਸ਼ੁਰੂ ਕਰਨ ਦੀ ਉਮੀਦ ਵੀ ਜਤਾਈ ਹੈ।

ਹਾਲਾਂਕਿ ਅਮਰੀਕਾ ਤੇ ਯੂਰਪ 'ਚ ਜਲਦ ਹੀ 5G ਨੈੱਟਵਰਕ ਉਪਲੱਬਧ ਹੋਵੇਗਾ, ਪਰ ਅਜੇ ਇਸ ਵੇਲੇ 5 ਜੀ ਸਰਵਿਸ ਤੇ ਇਸ ਨੂੰ ਇਸਤੇਮਾਲ ਕਰਨ ਵਾਲੇ ਸਮਾਰਟਫੋਨ ਮਾਰਕੀਟ 'ਚ ਨਹੀਂ ਹਨ ਪਰ ਇਸ ਤਬਦੀਲੀ ਦੇ ਤਹਿਤ ਬਹੁਤ ਸਾਰੀਆਂ ਸਮਾਰਟਫੋਨਜ਼ ਕੰਪਨੀਆਂ ਇਸ ਸਾਲ 5 ਜੀ ਫੋਨ ਲਾਂਚ ਕਰਨ ਦੀ ਯੋਜਨਾ ਬਣਾ ਰਹੀਆਂ ਹਨ. ਇਸ ਮਹੀਨੇ ਦੇ ਅਖੀਰ 'ਚ ਹੋਣ ਵਾਲੇ ਮੋਬਾਈਲ ਵਰਲਡ ਕਾਂਗਰਸ (MWC) 2019 'ਚ ਪਹਿਲੇ 5 ਜੀ ਫੋਨ ਦਾ ਉਦਘਾਟਨ ਕੀਤਾ ਜਾਵੇਗਾ।PunjabKesari
Huawei ਨੇ ਪਹਿਲਾਂ ਹੀ 5 ਜੀ ਸਪੋਰਟ ਨਾਲ ਇਸ ਦੇ ਫੋਲਡੇਬਲ ਫੋਨ ਦੀ ਪੁੱਸ਼ਟੀ ਕੀਤੀ ਹੈ ਸੈਮਸੰਗ ਦੇ ਫੋਲਡੇਬਲ ਫੋਨ ਵੀ 5 ਜੀ ਸਪੋਰਟ ਨਾਲ ਆਉਣ ਦੀ ਉਮੀਦ ਹੈ। ਹੋਰ ਮੁੱਖ ਮੁਕਾਬਲੇਬਾਜ ਜਿਵੇਂ ਵਨ ਪਲੱਸ ਤੇ ਸ਼ਾਓਮੀ 5 ਜੀ ਸਮਾਰਟਫੋਨ ਲਾਂਚ ਕਰਨ ਦੀ ਉਮੀਦ ਹੈ।

ਇਹ 5 ਜੀ ਹੈਂਡਸੈੱਟ ਪ੍ਰੀਮੀਅਮ ਪ੍ਰਾਈਸ ਟੈਗ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਟੈਕਨਾਲੋਜੀ ਨੂੰ ਹੌਲੀ ਹੌਲੀ ਅਪਣਾਇਆ ਜਾ ਸਕਦਾ ਹੈ। ਸਾਲ 2020 ਵਿਚ ਭਾਰਤ ਨੂੰ 5 ਜੀ ਸਰਵਿਸ ਹੋਣ ਦੀ ਪੂਰੀ ਉਮੀਦ ਹੈ ਕਿਉਂਕਿ ਸਰਕਾਰ ਨੇ ਇਸ ਸਾਲ ਦੇ ਅਖੀਰ 'ਚ ਸਪੈਕਟ੍ਰਮ ਨਿਲਾਮੀ ਕਰਨ ਦੀ ਯੋਜਨਾ ਬਣਾਈ ਹੈ।


Related News