Good news : ਆਈਫੋਨ ''ਤੇ 15 ਮਹੀਨੇ ਲਈ ਫ੍ਰੀ ਸਰਵਿਸ ਦੇਵੇਗਾ Jio

Saturday, Oct 08, 2016 - 12:43 PM (IST)

Good news : ਆਈਫੋਨ ''ਤੇ 15 ਮਹੀਨੇ ਲਈ ਫ੍ਰੀ ਸਰਵਿਸ ਦੇਵੇਗਾ Jio

ਜਲੰਧਰ : ਆਪਣੀ 4G ਸਰਵਿਸ ਦੀ ਸ਼ੁਰੂਆਤ ਦੇ ਨਾਲ ਦੇਸ਼ ਦੇ ਟੈਲੀਫੋਨੀ ਬਾਜ਼ਾਰ ''ਚ ਹਲਚੱਲ ਮਚਾਉਣ ਵਾਲੀ ਰਿਲਾਇੰਸ ਜਿਓ ਨੇ ਇਕ ਅਜਿਹੀ ਯੋਜਨਾ ਘੋਸ਼ਣਾ ਦੀ ਜਿਸ ਦੇ ਤਹਿਤ ਉਹ ਨਵੇਂ ਆਈਫੋਨ ''ਤੇ ਆਪਣੀ ਸਾਰੀ ਸਰਵਿਸ ਲਗਭਗ 12 ਮਹੀਨੇ ਮੁਫਤ ਦੇਵੇਗੀ।

 

ਕੰਪਨੀ ਨੇ ਕਿਹਾ ਕਿ ਉਸ ਦੀ ਇਹ ਯੋਜਨਾ ਇਕ ਜਨਵਰੀ 2017 ਤੋਂ ਸ਼ੁਰੂ ਹੋਵੇਗੀ। ਇਸ ਦੇ ਤਹਿਤ ਉਹ ਜਿਓ ਇਸਤੇਮਾਲ ਕਰਨ ਵਾਲੇ ਆਈਫੋਨ ਗਾਹਕਾਂ ਨੂੰ 1499 ਰੁਪਏਮਾਸਿਕ ਸ਼ੁਲਕ ਦਾ ਪਲਾਨ ਇੱਕ ਸਾਲ ਲਈ ਪੂਰੀ ਤਰ੍ਹਾਂ ਫ੍ਰੀ ਦੇਵੇਗੀ । ਇਸ ਤਰ੍ਹਾਂ ਨਾਲ ਯੂਜਰਸ ਨੂੰ ਘੱਟ ਤੋਂ ਘੱਟ 18,000 ਰੁਪਏ ਮੁੱਲ ਦੀ ਬਚਤ ਹੋਵੇਗੀ। ਕੰਪਨੀ ਦੇ ਬਿਆਨ ਦੇ ਮੁਤਾਬਕ ਇਸ ਪਲਾਨ ''ਚ ਸਾਰੇ ਤਰ੍ਹਾਂ ਦੀ ਲੋਕਲ ਐੱਸ. ਟੀ. ਡੀ ਕਾਲ, 20GB 4ਜੀ ਡਾਟਾ, ਰਾਤ ''ਚ ਅਨਲਿਮਿਟਡ 4GB ਡਾਟਾ, 40GB ਵਾਈ-ਫਾਈ ਡਾਟਾ ਅਤੇ ਜਿਓ ਐਪ ਦੀ ਗਰਾਹਕੀ ਫ੍ਰੀ ਮਿਲੇਗੀ। ਫਿਲਹਾਲ ਕੰਪਨੀ ਦੀ ਸਾਰੀਆਂ ਸਰਵਿਸ ਦਿਸੰਬਰ 2016 ਤੱਕ ਸਾਰੇ ਗਾਹਕਾਂ ਲਈ ਫ੍ਰੀ ਹਨ। ਇਸ ਤਰ੍ਹਾਂ ਕੋਈ ਗਾਹਕ ਜੇਕਰ ਇਸ ਮਹੀਨੇ ਨਵਾਂ ਆਈਫੋਨ ਖਰੀਰਦਾ ਹੈ ਅਤੇ ਜਿਓ ਦੀ ਸਰਵਿਸ ਲੈਂਦਾ ਹੈ ਤਾਂ ਉਸ ਦੇ ਲਈ ਲਗਭਗ 15 ਮਹੀਨੇ ਇਹ ਸਰਵਿਸ ਫ੍ਰੀ ਹੋਣਗੀਆਂ

 

ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਇਹ ਪੇਸ਼ਕਸ਼ ਨਵੇਂ iPhone6, iPhone 6ਐੱਸ, ਆਈਫੋਨ ਐੱਸ ਪਲਸ, ਆਈਫੋਨ S5, ਆਈਫੋਨ7 ਅਤੇ ਆਈਫੋਨ 7ਪਲਸ ਸਾਰਿਆ ਲਈ ਹੋਵੇਗੀ। ਹਾਲਾਂਕਿ ਜਿਓ ਦਾ ਕਹਿਣਾ ਹੈ ਕਿ ਉਸ ਦੀ ਇਹ ਪੇਸ਼ਕਸ਼ ਸਿਰਫ ਆਈਫੋਨ 7 ਜਾਂ 7 ਪਲਸ ਤੱਕ ਸੀਮਿਤ ਨਹੀਂ ਹੋਵੇਗੀ। ਮੁਕੇਸ਼ ਅੰਬਾਨੀ ਦੀ ਅਗੁਵਾਈ ਵਾਲੀ ਰਿਲਾਇੰਸ ਜਿਓ ਨੇ ਆਪਣੀ ਸਰਵਿਸ ਪੰਜ ਸਿਤੰਬਰ ਨੂੰ ਪੇਸ਼ ਕੀਤੀ ਸੀ ਅਤੇ ਉਹ ਜਲਦੀ ਤੋਂ ਜਲਦੀ 10 ਕਰੋੜ ਗਾਹਕ ਬਣਾਉਣ ਦਾ ਟੀਚਾ ਲੈ ਕੇ ਚੱਲ ਰਹੀ ਹੈ।


Related News