ਦੇਸ਼ ਦੇ ਕਈ ਹਿੱਸਿਆਂ 'ਚ ਡਾਊਨ ਹੋਈ JIO ਦੀ ਸਰਵਿਸ, ਨੈੱਟਵਰਕ ਹੋਣ ਦੇ ਬਾਵਜੂਦ ਯੂਜ਼ਰਸ ਨਹੀਂ ਕਰ ਪਾ ਰਹੇ ਕਾਲ
Thursday, Apr 07, 2022 - 09:47 PM (IST)
ਨੈਸ਼ਨਲ ਡੈਸਕ-ਦੇਸ਼ ਦੇ ਕੁਝ ਹਿੱਸਿਆਂ 'ਚ ਰਿਲਾਇੰਸ ਜੀਓ ਦਾ ਨੈੱਟਵਰਕ ਡਾਊਨ ਹੁੰਦਾ ਦਿਖ ਰਿਹਾ ਹੈ। ਉਪਭੋਗਤਾਵਾਂ ਨੇ ਆਪਣੀਆਂ ਸ਼ਿਕਾਇਤਾਂ ਦੀ ਰਿਪੋਰਟ ਕਰਨ ਲਈ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਅਤੇ ਡਾਊਨਡੈਕਟਰ ਦਾ ਸਹਾਰਾ ਲਿਆ ਹੈ। ਜ਼ਿਆਦਾਤਰ ਯੂਜ਼ਰਸ ਦਾ ਕਹਿਣਾ ਹੈ ਕਿ ਨੈੱਟਵਰਕ ਹੋਣ ਦੇ ਬਾਵਜੂਦ ਉਹ ਕਾਲ ਨਹੀਂ ਕਰ ਪਾ ਰਹੇ ਹਨ। ਕੰਪਨੀ ਨੇ ਅਜੇ ਤੱਕ ਇਸ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਆਉਟੇਜ ਟ੍ਰੈਕਿੰਗ ਵੈੱਬਸਾਈਟ ਡਾਊਨਡੈਕਟਰ ਦਾ ਕਹਿਣਾ ਹੈ ਕਿ ਜੀਓ ਦਾ ਨੈੱਟਵਰਕ ਰਾਤ ਕਰੀਬ 8 ਵਜੇ ਤੋਂ ਬੰਦ ਹੈ।
ਇਹ ਵੀ ਪੜ੍ਹੋ : ਬੇਭਰੋਸਗੀ ਮਤੇ ਦਾ ਸਾਹਮਣਾ ਕਰਨਗੇ ਇਮਰਾਨ ਖਾਨ, 9 ਅਪ੍ਰੈਲ ਨੂੰ ਹੋਵੇਗੀ ਵੋਟਿੰਗ
ਵੈੱਬਸਾਈਟ ਮੁਤਾਬਕ, ਲਗਭਗ 66 ਫੀਸਦੀ ਉਪਭੋਗਤਾ ਸਿਗਨਲ ਪ੍ਰਾਪਤ ਕਰਨ 'ਚ ਅਸਮਰਥ ਹਨ। ਨੈੱਟਵਰਕ ਦੀ ਸਮੱਸਿਆ ਸਿਰਫ਼ ਮੋਬਾਇਲ ਉਪਭੋਗਤਾਵਾਂ ਲਈ ਸਾਹਮਣੇ ਆਈ ਹੈ। ਕੰਪਨੀ ਦੀ ਬ੍ਰਾਡਬੈਂਡ ਸੇਵਾ ਅਪ੍ਰਭਾਵਿਤ ਰਹੀ। ਕਈ ਉਪਭੋਗਤਾਵਾਂ ਨੇ ਟਵਿਟਰ 'ਤੇ ਉਨ੍ਹਾਂ ਮੁੱਦਿਆਂ ਦੇ ਬਾਰੇ 'ਚ ਪੋਸਟ ਕੀਤਾ ਜਿਸ ਦਾ ਉਹ ਸਾਹਮਣਾ ਕਰ ਰਹੇ ਸਨ। ਇਕ ਯੂਜ਼ਰ ਨੇ ਕਿਹਾ ਕਿ ਪੂਰਾ ਨੈੱਟਵਰਕ ਮਿਲਣ ਦੇ ਬਾਵਜੂਦ ਉਹ ਕਾਲ ਨਹੀਂ ਕਰ ਪਾ ਰਹੇ ਹਨ।
ਇਹ ਵੀ ਪੜ੍ਹੋ : ਅਪ੍ਰੈਲ 2023 ਤੋਂ ਆਟੋਮੇਟਿਡ ਸਟੇਸ਼ਨਾਂ ਰਾਹੀਂ ਵਾਹਨਾਂ ਦਾ ਫਿੱਟਨੈੱਟ ਪ੍ਰੀਖਣ ਲਾਜ਼ਮੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ