ਅੱਜ ਤੋਂ ਸ਼ੁਰੂ ਹੋਇਆ ਜਿਓ ਦਾ ''Happy New Year'' ਆਫਰ, ਜਾਣੋ ਕੀ ਹੈ ਖਾਸ

Sunday, Dec 04, 2016 - 02:29 PM (IST)

ਅੱਜ ਤੋਂ ਸ਼ੁਰੂ ਹੋਇਆ ਜਿਓ ਦਾ ''Happy New Year'' ਆਫਰ, ਜਾਣੋ ਕੀ ਹੈ ਖਾਸ
ਜਲੰਧਰ- ਰਿਲਾਇੰਸ ਜਿਓ ਨੇ ਆਪਣੇ ਨਵੇਂ ਗਾਹਕਾਂ ਲਈ ਅੱਜ ਤੋਂ ''ਹੈਪੀ ਨਿਊ ਈਯਰ'' ਆਫਰ ਦੀ ਸ਼ੁਰੂਆਤ ਕਰ ਦਿੱਤੀ ਹੈ। ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਰਿਲਾਇੰਸ ਇੰਡਸਟਰੀਜ਼ ਦੇ ਪ੍ਰਧਾਨ ਮੁਕੇਸ਼ ਅੰਬਨੀ ਨੇ ਹਾਲ ਹੀ ''ਚ ਇਸ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ 5 ਸਤੰਬਰ ਨੂੰ ਓਪਚਾਰਿਕ ਲਾਂਚਿੰਗ ਤੋਂ ਬਾਅਦ ਜਿਓ ਦੇ ਗਾਹਕਾਂ ਦੀ ਗਿਣਤੀ ਵਧ ਕੇ 5 ਕਰੋੜ 20 ਲੱਖ ਤੋਂ ਪਾਰ ਪਹੁੰਚ ਗਈ ਹੈ। 
ਅੱਜ ਜਿਓ ਦਾ ਸਿਮ ਖਰੀਦਣ ਵਾਲੇ ਲਈ ਹੈਪੀ ਨਿਊ ਈਯਰ ਆਫਰ ਐਕਟੀਵੇਟ ਹੋਵੇਗਾ ਅਤੇ ਇਹ 31 ਮਾਰਚ ਤਕ ਚੱਲੇਗਾ ਜਦੋਂਕਿ ਜਿਓ ਦੇ ਮੌਜੂਦਾ ਯੂਜ਼ਰਸ ਲਈ 31 ਦਸੰਬਰ ਤਕ ਵੈਲਕਮ ਆਫਰ ਨੂੰ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੌਜੂਦਾ ਯੂਜ਼ਰਸ ਦਾ ਵੈਲਕਮ ਆਫਰ ਪਲਾਨ 1 ਜਨਵਰੀ ਤੋਂ ਆਪਣੇ ਆਪ ਹੈਪੀ ਨਿਊ ਈਯਰ ਪਲਾਨ ''ਚ ਬਦਲ ਜਾਵੇਗਾ। 
ਇਥੇ ਗੌਰ ਕਰਨ ਯੋਗ ਹੈ ਕਿ ਜਿਥੇ ਜਿਓ ਯੂਜ਼ਰਸ ਨੂੰ ਪਹਿਲਾਂ ਪ੍ਰਤੀ ਦਿਨ 4ਜੀ.ਬੀ. ਹਾਈ ਸਪੀਡ ਡਾਟਾ ਵਰਤੋਂ ਕਰਨ ਲਈ ਮਿਲਦਾ ਸੀ, ਹੁਣ ਇਸ ਦੀ ਮਿਆਦ ਘੱਟ ਕਰਕੇ 1ਜੀ.ਬੀ. ਪ੍ਰਤੀ ਦਿਨ ਕਰ ਦਿੱਤੀ ਗਈ ਹੈ।

Related News