ਜੀਓ ਦਾ 28 ਦਿਨਾਂ ਦੀ ਮਿਆਦ ਵਾਲਾ ਸਭ ਤੋਂ ਸਸਤਾ ਪਲਾਨ, ਅਨਲਿਮਟਿਡ ਕਾਲਿੰਗ ਸਣੇ ਮਿਲਣਗੇ ਇਹ ਫਾਇਦੇ
Monday, Aug 08, 2022 - 02:43 PM (IST)

ਗੈਜੇਟ ਡੈਸਕ– 5ਜੀ ਦਾ ਆਕਸ਼ਨ ਪੂਰਾ ਹੋ ਗਿਆ ਹੈ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ 5ਜੀ ਦੀ ਸੇਵਾ ਲਾਂਚ ਹੋ ਸਕਦੀ ਹੈ ਪਰ ਇਸਦੇ ਪਲਾਨਜ਼ ਨੂੰ ਲੈ ਕੇ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਹ 4ਜੀ ਦੇ ਪਲਾਨਜ਼ ਤੋਂ ਮਹਿੰਗੇ ਹੋ ਸਕਦੇ ਹਨ। ਜ਼ਿਆਦਾਤਰ ਲੋਕ ਆਪਣੇ ਲਈ ਸਸਤਾ ਪ੍ਰੀਪੇਡ ਪਲਾਨ ਲੈਣਾ ਚਾਹੁੰਦੇ ਹਨ। ਅਜਿਹੇ ’ਚ ਤੁਸੀਂ ਰਿਲਾਇੰਸ ਜੀਓ ਦਾ ਇਕ ਸਸਤਾ ਪ੍ਰੀਪੇਡ ਪਲਾਨ ਲੈ ਸਕਦੇ ਹੋ। ਅਸੀਂ ਇਥੇ ਕੰਪਨੀ ਦੇ 155 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਗੱਲ ਕਰੀਏ ਰਹੇ ਹਾਂ। ਇਸ ਪਲਾਨ ਨੂੰ ਕਿਫਾਇਤੀ ਪੈਕ ਕੈਟਾਗਰੀ ’ਚ ਲਿਸਟ ਕੀਤਾ ਗਿਆ ਹੈ। ਇਸ ਵਿਚ ਕਾਲ, ਡਾਟਾ ਅਤੇ ਦੂਜੇ ਫਾਇਦੇ ਦਿੱਤੇ ਜਾਂਦੇ ਹਨ।
ਜੀਓ ਦਾ 155 ਰੁਪਏ ਵਾਲਾ ਪ੍ਰੀਪੇਡ ਪਲਾਨ
ਜੀਓ ਦਾ 155 ਰੁਪਏ ਵਾਲਾ ਪ੍ਰੀਪੇਡ ਪਲਾਨ ਉਨ੍ਹਾਂ ਲੋਕਾਂ ਲਈ ਕਾਫੀ ਬਿਹਤਰ ਹੈ ਜੋ ਬਿਨਾਂ ਜ਼ਿਆਦਾ ਡਾਟਾ ਦੇ ਅਨਲਿਮਟਿਡ ਕਾਲਿੰਗ ਚਾਹੁੰਦੇ ਹਨ। ਹਾਲਾਂਕਿ, ਜੇਕਰ ਤੁਸੀਂ ਜ਼ਿਆਦਾ ਡਾਟਾ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਦੂਜਾ ਪ੍ਰੀਪੇਡ ਪਲਾਨ ਲੈਣਾ ਚਾਹੀਦਾ ਹੈ। ਇਹ ਕੰਪਨੀ ਦਾ ਸਭ ਤੋਂ ਸਸਤਾ ਪ੍ਰੀਪੇਡ ਪਲਾਨ ਹੈ ਜੋ 28 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਵਿਚ ਅਨਲਿਮਟਿਡ ਕਾਲਿੰਗ ਵਰਗੇ ਫਾਇਦਿਆਂ ਨਾਲ ਆਉਂਦਾ ਹੈ। ਯਾਨੀ ਤੁਸੀਂ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਵੌਇਸ ਕਾਲ ਕਰ ਸਕਦੇ ਹੋ। ਇਸਤੋਂ ਇਲਾਵਾ ਇਸ ਵਿਚ 300 ਮੈਸੇਜ ਵੀ ਦਿੱਤੇ ਜਾਂਦੇ ਹਨ।
ਡਾਟਾ ਲਈ ਇਸ ਪ੍ਰੀਪੇਡ ਪਲਾਨ ਦੇ ਨਾਲ 2 ਜੀ.ਬੀ. ਹਾਈ-ਸਪੀਡ ਡਾਟਾ ਦਿੱਤਾ ਜਾਂਦਾ ਹੈ। ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64Kbps ਹੋ ਜਾਂਦੀ ਹੈ। ਇਸ ਪਲਾਨ ਦੇ ਨਾਲ ਤੁਹਾਨੂੰ ਕਈ ਜੀਓ ਐਪਸ ਜਿਵੇਂ- ਜੀਓ ਸਿਨੇਮਾ, ਜੀਓ ਟੀ.ਵੀ. ਦਾ ਐਕਸੈੱਸ ਵੀ ਮਿਲੇਗਾ। ਦੱਸ ਦੇਈਏ ਕਿ ਹਾਲ ਹੀ ’ਚ ਕੰਪਨੀ ਨੇ ਜੀਓ ਗੇਮ ਵਾਚ ਲਾਂਚ ਕੀਤਾ ਹੈ। ਇਸ ਸਟ੍ਰੀਮਿੰਗ ਸਾਈਟ ਨਾਲ ਹਰ ਤਰ੍ਹਾਂ ਦੇ ਗੇਮਿੰਗ ਮਟੀਰੀਓਲ ਨੂੰ ਵੇਖਿਆ ਜਾ ਸਕਦਾ ਹੈ। ਇਸ ਨਾਲ ਲਾਈਵ ਗੇਮ ਪਲੇਅ ਤੋਂ ਇਲਾਵਾ ਵੀਡੀਓ ਆਨ ਡਿਮਾਂਡ ਨੂੰ ਵੀ ਸਟ੍ਰੀਮ ਕੀਤਾ ਜਾ ਸਕਦਾ ਹੈ।