ਜਿਓ ਨੇ 98 ਰੁਪਏ ਵਾਲੇ ਪਲਾਨ ’ਚ ਕੀਤਾ ਬਦਲਾਅ, ਹੁਣ ਮਿਲਣਗੇ ਇਹ ਫਾਇਦੇ

12/10/2019 11:03:37 AM

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਆਪਣੇ 98 ਰੁਪਏ ਵਾਲੇ ਪਲਾਨ ਨੂੰ ਅਪਡੇਟ ਕਰ ਦਿੱਤਾ ਹੈ। ਆਪਣੇ ਟੈਰਿਫ ਪਲਾਨ ਮਹਿੰਗੇ ਕਰਨ ਦੇ ਕੁਝ ਦਿਨਾਂ ਬਾਅਦ ਹੀ ਇਸ ਪਲਾਨ ਨੂੰ ਦੁਬਾਰਾ ਲਾਂਚ ਕੀਤਾ ਹੈ। ਹੁਣ ਜਿਓ ਨੇ ਇਸ ਪਲਾਨ ’ਚ ਥੋੜ੍ਹਾ ਬਦਲਾਅ ਕਰਦੇ ਹੋਏ ਐੱਸ.ਐੱਮ.ਐੱਸ. ਦੀ ਗਿਣਤੀ ਵਧਾ ਦਿੱਤੀ ਹੈ। ਦੱਸ ਦੇਈਏ ਕਿ 3 ਦਸੰਬਰ ਤੋਂ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਆਪਣੇ ਟੈਰਿਫ ਪਲਾਨ ਮਹਿੰਗੇ ਕਰ ਦਿੱਤੇ ਸਨ। ਇਸ ਤੋਂ ਬਾਅਦ 6 ਦਸੰਬਰ ਤੋਂ ਰਿਲਾਇੰਸ ਜਿਓ ਨੇ ਵੀ ਆਪਣੇ ਸਾਰੇ ਟੈਰਿਫ ਪਲਾਨਸ ਦੀਆਂ ਕੀਮਤਾਂ ਨੂੰ ਬਦਲ ਦਿੱਤਾ ਸੀ। ਅਜਿਹੇ ’ਚ ਕੰਪਨੀ ਦਾ ਸਭ ਤੋਂ ਛੋਟਾ ਪਲਾਨ 129 ਰੁਪਏਦਾ ਹੋ ਗਿਆ ਸੀ ਅਤੇ 98 ਰੁਪਏ ਵਾਲੇ ਪੁਰਾਣੇ ਪਲਾਨ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ, ਇਸ ਫੈਸਲੇ ਦੇ ਕੁਝ ਦਿਨ ਬਾਅਦ ਹੀ ਕੰਪਨੀ ਇਕ ਵਾਰ ਫਿਰ 98 ਰੁਪਏ ਵਾਲਾ ਪਲਾਨ ਲੈ ਆਈ ਸੀ। 

PunjabKesari

ਜਿਓ ਦਾ 98 ਰੁਪਏ ਵਾਲਾ ਪਲਾਨ
ਰਿਲਾਇੰਸ ਜਿਓ ਦੇ 98 ਰੁਪਏ ਵਾਲੇ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਵਿਚ ਗਾਹਕਾਂ ਨੂੰ ਕੁਲ 2 ਜੀ.ਬੀ. ਡਾਟਾ ਮਿਲਦਾ ਹੈ। ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64kbps ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਿਓ ਤੋਂ ਜਿਓ ਨੈੱਟਵਰਕ ’ਤੇ ਕਾਲਿੰਗ ਮੁਫਤ ਰਹਿੰਦੀ ਹੈ। ਉਥੇ ਹੀ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਅਲੱਗ ਤੋਂ ਚਾਰਜ ਦੇਣਾ ਹੋਵੇਗਾ। ਕੰਪਨੀ ਇਸ ਪਲਾਨ ਦੇ ਨਾਲ ਹੀ IUC ਵਾਊਚਰ (ਦੂਜੇ ਨੈੱਟਵਰਕ ’ਤੇ ਕਾਲਿੰਗ ਲਈ) ਲੈਣ ਦੀ ਸੁਵਿਧਾ ਵੀ ਦਿੰਦੀ ਹੈ। ਇਸ ਤੋਂ ਇਲਾਵਾ ਹੁਣ ਇਸ ਪਲਾਨ ’ਚ 300 ਐੱਸ.ਐੱਮ.ਐੱਸ. ਮਿਲਣਗੇ। ਪਹਿਲਾਂ ਐੱਸ.ਐੱਮ.ਐੱਸ. ਦੀ ਗਿਣਤੀ 100 ਸੀ। 


Related News