Jio ਨੇ ਦਿੱਤਾ ਵੱਡਾ ਤੋਹਫਾ, ਫੀਚਰ ਫੋਨ ਤੋਂ ਕਰ ਸਕੋਗੇ UPI ਪੇਮੈਂਟ

08/19/2020 2:32:39 AM

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਆਪਣੇ ਜਿਓ ਫੋਨ ਯੂਜ਼ਰਸ ਨੂੰ ਵੱਡਾ ਤੋਹਫਾ ਦਿੰਦੇ ਹੋਏ ਯੂ.ਪੀ.ਆਈ. (UPI) ਦਾ ਸਪੋਰਟ ਦੇਣਾ ਸ਼ੁਰੂ ਕਰ ਦਿੱਤਾ ਹੈ ਭਾਵ ਹੁਣ ਜਿਓ ਫੋਨ ਯੂਜ਼ਰਸ ਵੀ ਸਮਾਰਟਫੋਨ ਯੂਜ਼ਰਸ ਦੀ ਤਰ੍ਹਾਂ ਯੂ.ਪੀ.ਆਈ. ਪੇਮੈਂਟ ਕਰ ਸਕਣਗੇ। ਇਸ ਫੀਚਰ ਦੀ ਟੈਸਟਿੰਗ ਪਿਛਲੇ ਇਕ ਸਾਲ ਤੋਂ ਹੋ ਰਹੀ ਸੀ।
ਬੀ.ਜੀ.ਆਰ. ਦੀ ਇਕ ਰਿਪੋਰਟ ਮੁਤਾਬਕ ਜਿਓ ਫੋਨ ਯੂਜ਼ਰਸ ਨੂੰ ਯੂ.ਪੀ.ਆਈ. ਦਾ ਸਪੋਰਟ ਜਿਓਪੇਅ 'ਚ ਐਪ 'ਚ ਮਿਲ ਰਿਹਾ ਹੈ। ਫਿਲਹਾਲ ਇਹ ਫੀਚਰ ਕੁਝ ਯੂਜ਼ਰਸ ਨੂੰ ਹੀ ਮਿਲਿਆ ਹੈ ਪਰ ਹੌਲੀ-ਹੌਲੀ ਇਸ ਨੂੰ ਹੋਰ ਲੋਕਾਂ ਲਈ ਵੀ ਜਾਰੀ ਕੀਤਾ ਜਾਵੇਗਾ। ਜਿਓਪੇਅ 'ਚ ਯੂ.ਪੀ.ਆਈ. ਦੇ ਸਪੋਰਟ ਲਈ ਜਿਓ ਨੇ ਐੱਨ.ਪੀ.ਸੀ.ਆਈ. ਨਾਲ ਸਾਂਝੇਦਾਰੀ ਕੀਤੀ ਹੈ।

ਜਿਓਪੇਅ 'ਚ ਯੂ.ਪੀ.ਆਈ. ਦਾ ਸਪੋਰਟ ਮਿਲਣਾ ਇਕ ਵੱਡੀ ਗੱਲ ਹੈ ਕਿਉਂਕਿ ਫੀਚਰ ਫੋਨ ਤੋਂ ਡਿਜੀਟਲ ਪੇਮੈਂਟ ਇਕ ਮੁਸ਼ਕਲ ਕੰਮ ਹੈ ਪਰ ਜਿਓ ਨੇ ਇਸ ਨੂੰ ਕਰਕੇ ਦਿਖਾਇਆ ਹੈ। ਜਿਓ ਫੋਨ ਨੂੰ ਸਾਲ 2017 'ਚ ਲਾਂਚ ਕੀਤਾ ਗਿਆ ਸੀ ਜੋ ਕਿ 4ਜੀ ਫੀਚਰ ਫੋਨ ਹੈ। ਜਿਓ ਫੋਨ ਯੂਜ਼ਰਸ ਹੁਣ ਜਿਓਪੇਅ ਰਾਹੀਂ ਯੂਜ਼ਰਸ ਦੇ ਨਾਂ 'ਤੇ ਕਲਿੱਕ ਕਰਕੇ ਪੈਸੇ ਭੇਜ ਸਕਦੇ ਹਨ, ਬਿੱਲ ਦਾ ਭੁਗਤਾਨ ਕਰ ਸਕਦੇ ਹਨ ਅਤੇ ਮੋਬਾਇਲ ਵੀ ਰਿਚਾਰਜ ਕਰ ਸਕਦੇ ਹਨ। ਪੂਰਾ ਲੈਣ-ਦੇਣ ਬੈਂਕ ਰਾਹੀਂ ਹੀ ਹੋਵੇਗਾ। ਜਿਓਪੇਅ ਵੀ ਗੂਗਲ ਪੇਅ ਵਰਗਾ ਹੀ ਕੰਮ ਕਰੇਗਾ।


Karan Kumar

Content Editor

Related News