4ਜੀ ਡਾਊਨਲੋਡ ਸਪੀਡ ਦੇ ਮਾਮਲੇ ’ਚ ਜੀਓ ਅੱਵਲ, ਅਪਲੋਡ ’ਚ Vi ਨੇ ਮਾਰੀ ਬਾਜ਼ੀ
Wednesday, Jun 16, 2021 - 04:29 PM (IST)
ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਮਈ ’ਚ ਇਕ ਵਾਰ ਫਿਰ ਤੋਂ 4ਜੀ ਡਾਊਨਲੋਡ ਸਪੀਡ ਦੇ ਮਾਮਲੇ ’ਚ ਬਾਜ਼ੀ ਮਾਰੀ ਹੈ। ਜੀਓ ਦੀ ਔਸਤ ਡਾਊਨਲੋਡ ਸਪੀਡ 20.7 Mbps ਮਾਪੀ ਗਈ ਹੈ, ਜਦਕਿ ਅਪ੍ਰੈਲ ’ਚ ਕੰਪਨੀ ਦੀ ਔਸਤ ਸਪੀਡ 20.1 Mbps ਸੀ। ਉਥੇ ਹੀ ਦੂਜੇ ਪਾਸੇ ਏਅਰਟੈੱਲ ਦੀ ਔਸਤ 4ਜੀ ਡਾਊਨਲੋਡ ਸਪੀਡ ’ਚ ਗਿਰਾਵਟ ਦਰਜ ਕੀਤੀ ਗਈ ਹੈ। ਏਅਰਟੈੱਲ ਦੀ ਔਸਤ ਸਪੀਡ 4.7 Mbps ਰਹੀ ਹੈ। ਦੱਸ ਦੇਈਏ ਕਿ ਇਹ ਜਾਣਕਾਰੀ ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੀ ਰਿਪੋਰਟ ਤੋਂ ਮਿਲੀ ਹੈ.
ਟਰਾਈ ਦੀ ਰਿਪੋਰਟ ਮੁਤਾਬਕ, ਮਈ ਮਹੀਨੇ ’ਚ ਵੀ ਦੀ ਔਸਤ ਡਾਊਨਲੋਡ ਸਪੀਡ 6.3 Mbps ਮਾਪੀ ਗਈ ਹੈ। ਇਸ ਤੋਂ ਪਹਿਲਾਂ ਜਦੋਂ ਦੋਵਾਂ ਕੰਪਨੀਆਂ ਦੇ ਅੰਕੜੇ ਵੱਖ-ਵੱਖ ਪ੍ਰਕਾਸ਼ਿਤ ਹੁੰਦੇ ਸਨ, ਉਦੋਂ ਵੋਡਾਫੋਨ ਦੀ ਔਸਤ ਡਾਊਨਲੋਡ ਸਪੀਡ 7.0 Mbps ਅਤੇ ਆਈਡੀਆ ਦੀ 5.8 Mbps ਦਰਜ ਕੀਤੀ ਗਈ ਸੀ।
ਟੈਲੀਕਾਮ ਕੰਪਨੀਆਂ ਦੀ ਰੇਟਿੰਗ
ਮਈ ਮਹੀਨੇ ’ਚ ਵੀ ਅਪਲੋਡ ਸਪੀਡ ਚਾਰਟ ’ਚ 6.3 Mbps ਸਪੀਡ ਨਾਲ ਪਹਿਲੇ ਸਥਾਨ ’ਤੇ ਹੈ। ਜਦਕਿ ਰਿਲਾਇੰਸ ਜੀਓ 4.2 Mbps ਦੀ ਸਪੀਡ ਨਾਲ ਦੂਜੇ ਸਥਾਨ ’ਤੇ ਅਤੇ ਏਅਰਟੈੱਲ 4.2 Mbps ਦੀ ਸਪੀਡ ਨਾਲ ਚੌਥੇ ਸਥਾਨ ’ਤੇ ਕਾਬਿਜ ਹੈ।
ਟਰਾਈ ਦੁਆਰਾ ਔਸਤ ਡਾਟਾ ਸਪੀਡ ਦੀ ਗਣਨਾ ਮਾਈ ਸਪੀਡ ਐਪ ਦੀ ਮਦਦ ਨਾਲ ਇਕੱਠੇ ਰਿਅਲ ਟਾਈਮ ਅੰਕੜਿਆਂ ਦੇ ਆਧਾਰ ’ਤੇ ਕੀਤੀ ਜਾਂਦੀ ਹੈ।