ਜੀਓ ਨੇ ਪੇਸ਼ ਕੀਤਾ ਸਸਤਾ ਪਲਾਨ, ਸਿਰਫ 61 ਰੁਪਏ ''ਚ ਮਿਲੇਗਾ 5ਜੀ ਡਾਟਾ

Saturday, Jan 07, 2023 - 06:09 PM (IST)

ਜੀਓ ਨੇ ਪੇਸ਼ ਕੀਤਾ ਸਸਤਾ ਪਲਾਨ, ਸਿਰਫ 61 ਰੁਪਏ ''ਚ ਮਿਲੇਗਾ 5ਜੀ ਡਾਟਾ

ਗੈਜੇਟ ਡੈਸਕ- ਜੀਓ ਨੇ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਰੀਚਾਰਜ ਨੂੰ ਉਨ੍ਹਾਂ ਗਾਹਕਾਂ ਲਈ ਪੇਸ਼ ਕੀਤਾ ਗਿਆ ਹੈ ਜੋ 5ਜੀ 'ਚ ਅਪਗ੍ਰੇਡ ਕਰਨਾ ਚਾਹੁੰਦੇ ਹਨ। ਉਂਝ ਤਾਂ ਕੰਪਨੀ ਦੇ ਜ਼ਿਆਦਾਤਰ ਪਲਾਨ 5ਜੀ ਐਲੀਜੀਬਿਲਿਟੀ ਦੇ ਨਾਲ ਆਉਂਦੇ ਹਨ ਪਰ ਕੁਝ ਰੀਚਾਰਜ ਪਲਾਨ 'ਚ ਗਾਹਕਾਂ ਨੂੰ 4ਜੀ ਡਾਟਾ ਹੀ ਮਿਲਦਾ ਹੈ। ਅਜਿਹੇ ਗਾਹਕ ਜੀਓ ਦੇ ਨਵੇਂ ਪਲਾਨ ਨੂੰ ਖਰੀਦ ਕੇ 5ਜੀ 'ਚ ਅਪਗ੍ਰੇਡ ਕਰ ਸਕਦੇ ਹਨ।

PunjabKesari

ਜੀਓ 5ਜੀ ਦੇ ਲਾਂਚ ਤੋਂ ਬਾਅਦ ਬਹੁਤ ਸਾਰੇ ਲੋਕ 5ਜੀ ਪਲਾਨਜ਼ ਦਾ ਇੰਤਜ਼ਾਰ ਕਰ ਰਹੇ ਹਨ। ਕੰਪਨੀ ਨੇ ਅਲੱਗ ਤੋਂ ਕੋਈ ਪਲਾਨ ਲਾਂਚ ਨਹੀਂ ਕੀਤਾ ਪਰ ਕੁਝ ਰੀਚਾਰਜ ਦੇ ਨਾਲ ਗਾਹਕਾਂ ਨੂੰ 5ਜੀ ਐਲੀਜੀਬਿਲਿਟੀ ਮਿਲ ਰਹੀ ਹੈ। ਉੱਥੇ ਹੀ ਜਿਨ੍ਹਾਂ ਪਲਾਨਜ਼ ਦੇ ਨਾਲ 5ਜੀ ਐਲੀਜੀਬਿਲਿਟੀ ਮਿਲ ਰਹੀ ਹੈ ਉਨ੍ਹਾਂ ਲਈ ਜੀਓ ਨੇ ਇਸ ਰੀਚਾਰਜ ਪਲਾਨ ਨੂੰ 5ਜੀ ਅਪਗ੍ਰੇਡ ਦੇ ਨਾਂ ਨਾਲ ਪੇਸ਼ ਕੀਤਾ ਹੈ। 

PunjabKesari

61 ਰੁਪਏ ਵਾਲੇ ਪਲਾਨ 'ਚ ਕੀ-ਕੀ ਦੇ ਰਹੀ ਜੀਓ

ਇਸ ਵਿਚ ਗਾਹਕਾਂ ਨੂੰ 5ਜੀ ਡਾਟਾ ਮਿਲਦ ਹੈ। ਰੀਚਾਰਜ ਦੀ ਕੀਮਤ 61 ਰੁਪਏ ਹੈ। ਜੀਓ ਦਾ ਇਹ ਪਲਾਨ ਇਕ ਡਾਟਾ ਵਾਊਚਰ ਹੈ। ਇਸ ਵਿਚ ਤੁਹਾਨੂੰ ਕੋਈ ਦੂਜਾ ਫਾਇਦਾ ਨਹੀਂ ਮਿਲਦਾ। ਯਾਨੀ ਤੁਹਾਨੂੰ ਇਸ ਰੀਚਾਰਜ ਪਲਾਨ 'ਚ ਕਾਲਿੰਗ ਜਾਂ ਐੱਸ.ਐੱਮ.ਐੱਸ. ਦਾ ਫਾਇਦਾ ਨਹੀਂ ਮਿਲੇਗਾ। 

ਇਸ ਪਲਾਨ 'ਚ ਗਾਹਕਾਂ ਨੂੰ 6 ਜੀ.ਬੀ. 5ਜੀ ਡਾਟਾ ਮਿਲੇਗਾ। ਇਸ ਤੋਂ ਇਲਾਵਾ ਇਸ ਪਲਾਨ ਦੀ ਕੋਈ ਮਿਆਦ ਨਹੀਂ ਹੋਵੇਗੀ ਯਾਨੀ ਇਸਦੀ ਮਿਆਦ ਤੁਹਾਡੇ ਮੌਜੂਦਾ ਪਲਾਨ ਦੀ ਮਿਆਦ ਹੀ ਹੋਵੇਗੀ। ਜੀਓ ਦਾ 61 ਰੁਪਏ ਵਾਲਾ Jio Welcome Offer 119 ਰੁਪਏ, 149 ਰੁਪਏ, 179 ਰੁਪਏ, 199 ਰੁਪਏ ਅਤੇ 209 ਰੁਪਏ ਵਾਲੇ ਪਲਾਨ ਨਾਲ ਕੰਮ ਕਰੇਗਾ।


author

Rakesh

Content Editor

Related News