ਜਿਓ ਦਾ ਝਟਕਾ, ਯੂਜ਼ਰਸ ਨੂੰ ਹੁਣ ਇਸ ਸਰਵਿਸ ਲਈ ਕਰਨਾ ਹੋਵੇਗਾ ਭੁਗਤਾਨ

Tuesday, Nov 27, 2018 - 11:21 AM (IST)

ਜਿਓ ਦਾ ਝਟਕਾ, ਯੂਜ਼ਰਸ ਨੂੰ ਹੁਣ ਇਸ ਸਰਵਿਸ ਲਈ ਕਰਨਾ ਹੋਵੇਗਾ ਭੁਗਤਾਨ

ਗੈਜੇਟ ਡੈਸਕ- ਇਸ ਸਾਲ ਮਾਰਚ 'ਚ Saavn ਨੇ JioMusic ਤੋਂ ਆਪਣੇ ਮਰਜਰ ਦਾ ਐਲਾਨ ਕੀਤਾ ਸੀ। JioMusic ਰਿਲਾਇੰਸ ਜਿਓ ਦੀ Saavn ਦੇ ਵਰਗੀ ਹੀ ਇਕ ਆਨਲਾਈਨ ਮਿਊਜ਼ਿਕ ਸਟਖੀਮਿੰਗ ਐਪ ਹੈ। ਮਰਜਰ ਦੇ ਸਮੇਂ RIL ਨੇ ਕਿਹਾ ਸੀ ਕਿ ਇਸ ਮਰਜਰ ਨਾਲ ਕੰਪਨੀ ਦਾ ਉਦੇਸ਼ ਦੁਨੀਆ ਦੀ ਸਭ ਤੋਂ ਵੱਡੀ ਮਿਊਜਿਕ ਸਟ੍ਰੀਮਿੰਗ ਸਰਵਿਸ ਬਨਣਾ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਇਸ ਉਦੇਸ਼ ਨੂੰ ਪੂਰਾ ਕਰਨ ਜਾ ਰਹੀ ਹੈ। 

Telecom Talk ਦੀ ਇੱਕ ਰਿਪੋਰਟ ਮਕਾਬਕ JioMusic ਨੂੰ JioSaavn ਦੇ ਨਾਂ ਨਾਲ ਰੀ-ਬਰਾਂਡ ਕੀਤਾ ਜਾ ਰਿਹਾ ਹੈ, ਜੋ ਰਿਲਾਇੰਸ ਦਾ ਫਲੈਗਸ਼ਿਪ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ ਹੋਵੇਗਾ। ਅੱਜ ਤੋਂ ਲਗਭਗ ਤਿੰਨ ਹਫਤੇ ਪਹਿਲਾਂ ਅਜਿਹੀ ਖਬਰ ਆਈ ਸੀ ਕਿ ਕੁਝ ਰਿਲਾਇੰਸ ਜਿਓ ਸਬਸਕ੍ਰਇਬਰਸ ਨੂੰ 90 ਦਿਨਾਂ ਦਾ ਫ੍ਰੀ Saavn Pro ਸਬਸਕ੍ਰਿਪਸ਼ਨ ਮਿਲ ਰਿਹਾ ਹੈ। ਇਹ ਸਬਸਕ੍ਰਿਪਸ਼ਨ ਰਿਲਾਇੰਸ ਜਿਓ ਦੇ ਸਿਮ ਨਾਲ Saavn 'ਤੇ ਪਹਿਲੀ ਵਾਰ ਲਾਗ-ਇਨ ਕਰਨ ਤੋਂ ਮਿਲ ਰਿਹਾ ਸੀ।ਜਿੱਥੇ ਇਕ ਪਾਸੇ ਰਿਲਾਇੰਸ ਜਿਓ ਤੇ Saavn ਨਾਲ ਮਿਲ ਕੇ ਇਕ ਬਿਹਤਰ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਕੁਝ ਯੂਜ਼ਰਸ ਲਈ ਇਹ ਦੁੱਖ ਦੀ ਖਬਰ ਹੈ ਕਿ ਹੁਣ ਉਨ੍ਹਾਂ ਦੇ ਅਨਲਿਮਟਿਡ ਫ੍ਰੀ ਮਿਊਜਿਕ ਬੈਨੀਫਿਟ ਖਤਮ ਹੋਣ ਜਾ ਰਿਹਾ ਹੈ।PunjabKesari
ਰਿਪੋਰਟ 'ਚ ਇਹ ਕਿਹਾ ਗਿਆ ਹੈ ਕਿ JioSaavn ਇਕ ਸਬਸਕ੍ਰਿਪਸ਼ਨ ਬੇਸਡ ਮਿਊਜਿਕ ਸਟ੍ਰੀਮਿੰਗ ਸਰਵਿਸ ਹੋਵੇਗੀ, ਜਿਸ 'ਚ ਕੁਝ ਪਾਰਟ ਫ੍ਰੀ ਵੀ ਹੋਵੇਗਾ। ਇਸ 'ਚ ਜਿਓ ਸਬਸਕ੍ਰਾਇਬਰ ਮਿਊਜ਼ਿਕ ਫ੍ਰੀ 'ਚ ਸੁਣ ਸਕਦੇ ਹਨ, ਪਰ ਐਡ ਫ੍ਰੀ ਸਟਰੀਮਿੰਗ ਤੇ ਅਨਲਿਮਟਿਡ ਡਾਊਨਲੋਡ ਲਈ ਉਨ੍ਹਾਂ ਨੂੰ ਪ੍ਰੋ ਲੈਵਲ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਚੰਗੀ ਗੱਲ ਇਹ ਹੈ ਕਿ ਜਿਓ ਗਾਹਕਾਂ ਨੂੰ ਐਪ ਦਾ ਸ਼ੁਰੂਆਤੀ 90 ਦਿਨਾਂ ਦੀ ਸਬਸਕ੍ਰਿਪਸ਼ਨ ਫ੍ਰੀ ਮਿਲੇਗਾ, ਜਿਸ 'ਚ ਯੂਜ਼ਰਸ ਨਵੇਂ ਪਲੇਟਫਾਰਮ ਦੇ ਕੁਲੈੱਕਸ਼ਨ, ਸਰਵਿਸ ਤੇ ਫੀਚਰਸ ਨੂੰ ਆਰਾਮ ਨਾਲ ਟੈਸਟ ਕਰ ਸਕਦੇ ਹਨ। ਫ੍ਰੀ ਟਰਾਇਲ ਦੇ ਖਤਮ ਹੋ ਜਾਣ ਤੋਂ ਬਾਅਦ ਗਾਹਕ ਨੂੰ ਜਾਂ ਤਾਂ ਸਬਸਕ੍ਰਿਪਸ਼ਨ ਲਈ ਕੀਮਤ ਦੇਣੀ ਹੋਵੇਗੀ ਜਾਂ ਪ੍ਰੀਮੀਅਮ ਫੀਚਰਸ ਨੂੰ ਛੱਡ ਫ੍ਰੀ ਪਾਰਟ ਨੂੰ ਇਸਤੇਮਾਲ ਕਰਨਾ ਹੋਵੇਗਾ।PunjabKesariਫਿਲਹਾਲ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਦਾ ਮੰਥਲੀ ਸਬਸਕ੍ਰਿਪਸ਼ਨ ਚਾਰਜ ਕਿੰਨਾ ਹੋਵੇਗਾ, ਕਿਊਂਕਿ ਮਾਰਕੀਟ 'ਚ ਪਹਿਲਾਂ ਤੋਂ Wynk ਤੇ Gaana ਵਰਗੀ ਮਿਊਜ਼ਿਕ ਸਬਸਕ੍ਰਿਪਸ਼ਨ ਐਪ ਮੌਜੂਦ ਹੈ ਤਾਂ ਅਜਿਹਾ ਹੋ ਸਕਦਾ ਹੈ ਕਿ ਮਕਾਬਲੇ ਦੇ ਚੱਲਦੇ ਰਿਲਾਇੰਸ JioSaavn ਦੀ ਕੀਮਤ ਵੀ ਬਾਕੀ ਐਪਸ ਦੇ ਬਰਾਬਰ ਹੋਵੇਗੀ।


Related News