ਜੀਓ ਨੇ ਪੇਸ਼ ਕੀਤਾ ਇੰਡੀਪੈਂਡੇਂਸ ਆਫਰ, ਮਿਲਣਗੇ ਬੇਮਿਸਾਲ ਫਾਇਦੇ

08/11/2022 5:42:53 PM

ਗੈਜੇਟ ਡੈਸਕ– ਜੀਓ ਨੇ ਇਕ ਖਾਸ ਆਫਰ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਪ੍ਰੀਪੇਡ ਗਾਹਕਾਂ ਲਈ ਇੰਡੀਪੈਂਡੇਂਸ ਆਫਰ 2022 ਪੇਸ਼ ਕੀਤਾ ਹੈ। ਇਸ ਆਫਰ ’ਚ ਗਾਹਕਾਂ ਨੂੰ ਸਿਰਫ ਟੈਲੀਕਾਮ ਫਾਇਦੇ ਯਾਨੀ ਕਾਲਿੰਗ, ਡਾਟਾ ਅਤੇ ਐੱਸ.ਐੱਮ.ਐੱਸ. ਹੀ ਨਹੀਂ ਸਗੋਂ ਦੂਜੇ ਕੂਪਨ ਡਿਸਕਾਊਂਟ ਦਾ ਫਾਇਦਾ ਵੀ ਮਿਲੇਗਾ। 

ਇਸ ਆਫਰ ਤਹਿਤ ਗਾਹਕਾਂ ਨੂੰ 2,999 ਰੁਪਏ ਦੇ ਰੀਚਾਰਜ ’ਤੇ 100 ਫੀਸਦੀ ਵੈਲਿਊ ਬੈਕ ਫਾਇਦੇ ਮਿਲਣਗੇ। 2999 ਦਾ ਰੀਚਾਰਜ ਕਰਵਾਉਣ ਵਾਲੇ ਗਾਹਕਾਂ ਨੂੰ ਇਸ ਆਫਰ ਦਾ ਫਾਇਦਾ ਮਿਲੇਗਾ। ਗਾਹਕਾਂ ਨੂੰ Netmeds, AJIO, Ixigo ਅਤੇ 75GB 4G ਡਾਟਾ ਦਾ ਰਿਡੀਮ ਕੂਪਨ ਮਿਲੇਗਾ। ਆਫਰ ਕੂਪਨਸ ਸਬਸਕ੍ਰਾਈਬਰਾਂ ਦੇ ਮਾਈ ਜੀਓ ਐਪ ’ਚ 72 ਘੰਟਿਆਂ ਦੇ ਅੰਦਰ ਕ੍ਰੈਡਿਟ ਹੋ ਜਾਣਗੇ। ਇਸ ਆਫਰ ਤਹਿਤ ਗਾਹਕਾਂ ਨੂੰ ਚਾਰ ਕੂਪਨ ਮਿਲਣਗੇ। ਆਓ ਜਾਣਦੇ ਹਾਂ ਜੀਓ ਦੇ 2999 ਇੰਡੀਪੈਂਡੇਂਸ ਆਫਰ 2022 ’ਚ ਮਿਲਣ ਵਾਲੇ 100 ਫੀਸਦੀ ਵੈਲਿਊ ਬੈਕ ਆਫਰ ਦੇ ਫਾਇਦਿਆਂ ਬਾਰੇ...

ਟੈਲੀਕਾਮ ਸੇਵਾਵਾਂ ਦੀ ਗੱਲ ਕਰੀਏ ਤਾਂ ਇਹ ਕੰਪਨੀ ਦਾ ਐਨੁਅਲ ਪਲਾਨ ਹੈ। ਇਸ ਵਿਚ ਗਾਹਕਾਂ ਨੂੰ 365 ਦਿਨਾਂ ਦੀ ਮਿਆਦ ਮਿਲੇਗੀ। ਪਲਾਨ ਅਨਲਿਮਟਿਡ ਕਾਲਿੰਗ, 2.5 ਜੀ.ਬੀ. ਡੇਲੀ ਡਾਟਾ, 100 ਐੱਸ.ਐੱਮ.ਐੱਸ. ਅਤੇ ਇਕ ਸਾਲ ਲਈ Disney + Hotstar Mobile ਸਬਸਕ੍ਰਿਪਸ਼ਨ ਨਾਲ ਆਉਂਦਾ ਹੈ। ਗਾਹਕਾਂ ਨੂੰ ਜੀਓ ਐਪਸ ਅਤੇ ਸੇਵਾਵਾਂ ਦਾ ਵੀ ਐਕਸੈਸ ਮਿਲੇਗਾ। 

ਇਸ ਪਲਾਨ ’ਚ ਗਾਹਕਾਂ ਨੂੰ 75 ਜੀ.ਬੀ. ਦਾ ਹਾਈ ਸਪੀਡ ਡਾਟਾ ਵਾਊਚਰ ਮਿਲੇਗਾ। ਇਸਤੋਂ ਇਲਾਵਾ Netmeds, Ixigo ਅਤੇ Ajio ਦੇ ਕੂਪਨ ਮਿਲਣਗੇ। Netmeds ਦੇ ਕੂਪਨ ਦੀ ਮਦਦ ਨਾਲ ਗਾਹਕਾਂ ਨੂੰ 25 ਫੀਸਦੀ ਦਾ ਡਿਸਕਾਊਂਟ ਮਿਲੇਗਾ। ਇਹ ਛੋਟ 1000 ਰੁਪਏ ਜਾਂ ਉਸਤੋਂ ਉਪਰ ਦੀ ਖਰੀਦ ’ਤੇ ਹੈ। ਗਾਹਕਾਂ ਨੂੰ 2999 ਰੁਪਏ ਰੀਚਾਰਜ ’ਤੇ 3 ਕੂਪਨ ਦਿੱਤੇ ਜਾਣਗੇ। 

ਇਸਤੋਂ ਇਲਾਵਾ ਸਬਸਕ੍ਰਾਈਬਰਾਂ ਨੂੰ Ixigo ’ਤੇ 750 ਰੁਪਏ ਦਾ ਫਲੈਟ ਡਿਸਕਾਊਂਟ ਮਿਲੇਗਾ। ਇਹ ਡਿਸਕਾਊਂਟ 4500 ਰੁਪਏ ਜਾਂ ਇਸਤੋਂ ਉਪਰ ਦੇ ਖਰਚ ’ਤੇ ਮਿਲੇਗਾ। ਨਾਲ ਹੀ ਗਾਹਕਾਂ ਨੂੰ 2990 ਰੁਪਏ ਜਾਂ ਇਸਤੋਂ ਉਪਰ ਦੇ Ajio ਖਰਚ ’ਤੇ 1000 ਰੁਪਏ ਦੀ ਛੋਟ ਮਿਲੇਗੀ। ਇਹ ਸਾਰੇ ਕੂਪਨ ਗਾਹਕਾਂ ਨੂੰ ਉਨ੍ਹਾਂ ਦੇ ਮਾਈ ਜੀਓ ਐਪ ’ਚ ਮਿਲਣਗੇ। 

ਗਾਹਕ 75 ਜੀ.ਬੀ. ਦੇ ਡਾਟਾ ਵਾਊਚਰ ਨੂੰ ਟ੍ਰਾਂਸਫਰ ਨਹੀਂ ਕਰ ਸਕਣਗੇ। ਇਸ ਤਰ੍ਹਾਂ ਦੇ ਗਾਹਕਾਂ ਨੂੰ 2999 ਰੁਪਏ ਦੇ ਰੀਚਾਰਜ ’ਤੇ 100 ਫੀਸਦੀ ਵੈਲਿਊ ਬੈਕ ਫਾਇਦੇ ਮਿਲ ਰਹੇ ਹਨ। Ixigo ਕੂਪਨ ਨੂੰ ਗਾਹਕ 31 ਦਸੰਬਰ ਤਕ ਇਸਤੇਮਾਲ ਕਰ ਸਕਦੇ ਹਨ। ਜਦਕਿ Ajio ਕੂਪਨ ਲਈ 31 ਅਕਤੂਬਰ ਤਕ ਦਾ ਸਮਾਂ ਹੈ। Netmeds ਦੇ ਕੂਪਨ ਨੂੰ ਤੁਸੀਂ 31 ਅਕਤੂਬਰ ਤਕ ਹੀ ਇਸਤੇਮਾਲ ਕਰ ਸਕੋਗੇ। 


Rakesh

Content Editor

Related News