ਜਿਓ ਕਰ ਰਿਹੈ ਟਰਾਈ ਦੇ ਹੁਕਮਾਂ ਦੀ ਅਣਦੇਖੀ : ਏਅਰਟੈੱਲ

04/11/2017 12:33:02 PM

ਜਲੰਧਰ- 6 ਅਪ੍ਰੈਲ ਨੂੰ ਟਰਾਈ ਨੇ ਕਿਹਾ ਕਿ ਜਿਓ ਸਮਰ ਸਰਪ੍ਰਾਈਜ਼ ਆਫਰ ਨਹੀਂ ਦੇ ਸਕਦਾ। ਹਾਲਾਂਕਿ, ਉਸਨੇ ਆਫਰ ਲੈ ਚੁੱਕੇ ਗਾਹਕਾਂ ਨੂੰ ਫਾਇਦਾ ਦੇਣ ਤੋਂ ਜਿਓ ਨੂੰ ਨਹੀਂ ਰੋਕਿਆ। ਜਿਓ ਨੇ ਟਰਾਈ ਦੇ ਇਸ ਹੁਕਮ ਨੂੰ ਤੁਰੰਤ ਲਾਗੂ ਨਹੀਂ ਕੀਤਾ ਅਤੇ ਉਹ 9 ਅਪ੍ਰੈਲ ਤੱਕ ਗਾਹਕਾਂ ਨੂੰ ਸਮਰ ਸਰਪ੍ਰਾਈਜ਼ ਆਫਰ ਦਿੰਦਾ ਰਿਹਾ। ਇਸ ''ਤੇ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਜਿਓ ''ਤੇ ਟਰਾਈ ਦੇ ਹੁਕਮਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ। ਏਅਰਟੈੱਲ ਨੇ ਟਰਾਈ ਨੂੰ ਇਸ ਮਾਮਲੇ ''ਚ ਢੁੱਕਵੀਂ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ।  
ਉਥੇ ਹੀ ਜਿਓ ਨੇ 6 ਅਪ੍ਰੈਲ ਨੂੰ ਕਿਹਾ ਸੀ ਕਿ ਉਹ ਟਰਾਈ ਦੇ ਹੁਕਮਾਂ ਦੀ ਪਾਲਣਾ ਕਰੇਗਾ ਪਰ ਏਅਰਟੈੱਲ ਦਾ ਕਹਿਣਾ ਹੈ ਕਿ ਉਸ ਨੇ ਇਸ ਤੋਂ ਬਾਅਦ ਵੀ 72 ਘੰਟੇ ਤੱਕ ਆਫਰ ਨੂੰ ਖੁੱਲ੍ਹਾ ਰੱਖਿਆ। ਭਾਰਤੀ ਏਅਰਟੈੱਲ ਨੇ ਇਕ ਇਸ਼ਤਿਹਾਰ ''ਚ ਕਿਹਾ ਕਿ ਅਸੀਂ ਇਹ ਵੇਖ ਕੇ ਹੈਰਾਨ ਹਾਂ ਕਿ ਟਰਾਈ ਦੇ ਬੈਨ ਕਰਨ ਤੋਂ ਬਾਅਦ ਵੀ ਰਿਲਾਇੰਸ ਜਿਓ ਨੇ ਆਪਣੇ ਸਮਰ ਸਪੈਸ਼ਲ ਆਫਰ ਨੂੰ ਜਾਰੀ ਰੱਖਿਆ ਹੋਇਆ ਹੈ।

Related News