ਘੱਟ ਪੋਲਿੰਗ ਚਿੰਤਾਜਨਕ ਪਰ ਘਟ ਰਿਹੈ ਫਰਕ

05/30/2024 7:04:33 PM

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੀ ਗਾਥਾ ਕੁਝ ਹੀ ਦਿਨਾਂ ’ਚ ਖਤਮ ਹੋਣ ਵਾਲੀ ਹੈ। ਸਿਆਸੀ ਵਿਸ਼ਲੇਸ਼ਕਾਂ ਦੀ ਇਸ ਪਾਸੇ ਨਜ਼ਰ ਹੈ ਕਿ 19 ਅਪ੍ਰੈਲ ਤੋਂ ਸ਼ੁਰੂ ਹੋਏ ਸਾਰੇ 6 ਪੜਾਵਾਂ ’ਚ ਪੋਲਿੰਗ ਘਟ ਰਹੀ ਹੈ। 7ਵਾਂ ਤੇ ਆਖਰੀ ਪੜਾਅ 1 ਜੂਨ ਨੂੰ ਹੋਵੇਗਾ। ਹਾਲਾਂਕਿ 1 ਜੂਨ ਨੂੰ ਐਗਜ਼ਿਟ ਪੋਲ ਸੰਭਾਵਤ ਨਤੀਜਿਆਂ ’ਤੇ ਕੁਝ ਸਪਸ਼ਟਤਾ ਦੇਣਗੇ ਪਰ ਐੱਨ. ਡੀ. ਏ. ਦੇ ਚੋਟੀ ਦੇ ਨੇਤਾ ਲਗਾਤਾਰ ਤੀਜੀ ਵਾਰ ਨਰਿੰਦਰ ਮੋਦੀ ਦੀ ਵਾਪਸੀ ਦਾ ਦਾਅਵਾ ਕਰ ਰਹੇ ਹਨ। ‘ਇੰਡੀਆ’ ਗੱਠਜੋੜ ਨੂੰ ਵੀ ਹੈਰਾਨੀਜਨਕ ਤੌਰ ’ਤੇ ਚੰਗੀ ਸਥਿਤੀ ’ਚ ਰਹਿਣ ਦਾ ਵਿਸ਼ਵਾਸ ਹੈ।

ਮਾਹਿਰਾਂ ਲਈ ਗਿਣਤੀਆਂ ਦੀ ਭਵਿੱਖਬਾਣੀ ਕਰਨੀ ਔਖੀ ਹੋ ਗਈ ਹੈ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਉੱਚ ਪੋਲਿੰਗ (67 ਫੀਸਦੀ ਤੋਂ ਵੱਧ) ਅਤੇ 2019 ’ਚ 68.6 ਫੀਸਦੀ ਦੀ ਤੁਲਨਾ ’ਚ 2024 ਵਿਚ ਪੋਲਿੰਗ ਘਟ ਰਹੀ ਹੈ, ਜਿਨ੍ਹਾਂ ਨਾਲ ਮੋਦੀ ਦਾ ਕਾਰਜਕਾਲ ਯਕੀਨੀ ਬਣਿਆ ਸੀ। ਕਈ ਲੋਕਾਂ ਨੂੰ ਲੱਗਦਾ ਹੈ ਕਿ ਘੱਟ ਪੋਲਿੰਗ ਵੋਟਰਾਂ ਦੀ ਉਦਾਸੀਨਤਾ, ਮੋਦੀ ਲਹਿਰ ਦਾ ਘੱਟ ਹੋਣਾ, ਤੇਜ਼ ਗਰਮੀ ਅਤੇ ਹੋਰ ਕਾਰਨਾਂ ਕਰ ਕੇ ਹੋ ਸਕਦੀ ਹੈ। ਸੱਤਾਧਾਰੀ ਪਾਰਟੀ ਲਈ ਇਹ ਉਤਸ਼ਾਹ-ਵਧਾਊ ਸੰਕੇਤ ਹੈ ਕਿ 6ਵੇਂ ਪੜਾਅ ’ਚ ਵੋਟ ਫੀਸਦੀ ਵਧ ਕੇ 63.4 ਫੀਸਦੀ ਹੋ ਗਿਆ, ਜੋ ਪਿਛਲੇ 5 ਪੜਾਵਾਂ ਵਿਚ ਔਸਤ 62.2 ਫੀਸਦੀ ਤੋਂ ਵੱਧ ਹੈ।

ਇਕ ਹੋਰ ਚਿੰਤਾਜਨਕ ਸੰਕੇਤ ਇਹ ਹੈ ਕਿ ਜ਼ਿਆਦਾਤਰ ਸ਼ਹਿਰੀ ਚੋਣ ਹਲਕਿਆਂ, ਭਾਵੇਂ ਉਹ ਚੇਨਈ, ਲਖਨਊ, ਗਾਂਧੀਨਗਰ, ਮੁੰਬਈ ਨਾਰਥ, ਜੈਪੁਰ, ਗੁਹਾਟੀ, ਜਬਲਪੁਰ, ਮਥੁਰਾ, ਦਿੱਲੀ ਦੇ ਐੱਨ. ਸੀ. ਟੀ. ਤੇ ਹੋਰ ਸ਼ਹਿਰ ਹੋਣ, ਵਿਚ ਪੋਲਿੰਗ 2 ਤੋਂ 12 ਫੀਸਦੀ ਤਕ ਘੱਟ ਹੋਈ ਹੈ। ਮਥੁਰਾ ’ਚ 2019 ਦੇ ਮੁਕਾਬਲੇ ਵੋਟ ਫੀਸਦੀ ਵਿਚ 12 ਫੀਸਦੀ ਦੀ ਕਮੀ ਵੇਖੀ ਗਈ ਹੈ। 2019 ’ਚ ਹੇਮਾ ਮਾਲਿਨੀ ਦੇ ਪੱਖ ’ਚ 61.08 ਫੀਸਦੀ ਪੋਲਿੰਗ ਹੋਈ ਸੀ, ਜਦੋਂਕਿ 2024 ’ਚ ਇਹ 49.41 ਫੀਸਦੀ ਰਹੀ ਹੈ। ਦਿੱਲੀ ’ਚ ਔਸਤ ਗਿਰਾਵਟ 2 ਫੀਸਦੀ ਵੇਖੀ ਗਈ ਹੈ।


Rakesh

Content Editor

Related News