JioGigaFiber ਪ੍ਰੀਵਿਊ ਆਫਰ, ਇਹ ਹਨ ਜਿਓ ਦੇ ਹਾਈ ਸਪੀਡ ਇੰਟਰਨੈੱਟ ਪਲਾਨ
Thursday, Dec 20, 2018 - 04:00 PM (IST)
ਗੈਜੇਟ ਡੈਸਕ– ਕੁਝ ਮਹੀਨੇ ਪਹਿਲਾਂ ਰਿਲਾਇੰਸ ਜਿਓ ਨੇ ਫਾਈਬਰ ਆਧਾਰਿਤ ਬ੍ਰਾਡਬੈਂਡ ਸਰਵਿਸ ‘ਜਿਓ ਗੀਗਾ ਫਾਈਬਰ’ ਦਾ ਐਲਾਨ ਕੀਤਾ ਹੈ। ਹਾਲਾਂਕਿ ਇਹ ਚੁਣੇ ਹੋਏ ਗਾਹਕਾਂ ਕੋਲ ਹੈ ਅਤੇ ਇਸ ਦੀ ਟੈਸਟਿੰਗ ਅਜੇ ਵੀ ਜਾਰੀ ਹੈ। ਕੰਪਨੀ ਅਜੇ ਪ੍ਰੀਵਿਊ ਚਲਾ ਰਹੀ ਹੈ। ਇਸ ਪ੍ਰੀਵਿਊ ਆਫਰ ਤਹਿਤ 100mbps ਦੀ ਸਪੀਡ ਦਿੱਤੀ ਜਾ ਰਹੀ ਹੈ। ਇਸ ਦੀ ਮਿਆਦ 90 ਦਿਨਾਂ ਦੀ ਹੈ ਅਤੇ 100 ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਆਫਰ ਤਹਿਤ ਕੰਪਨੀ ਜਿਓ ਦੇ ਦੂਜੇ ਸਬਸਕ੍ਰਿਪਸ਼ਨ ਬੇਸਡ ਐਪਸ ਵੀ ਫ੍ਰੀ ਦੇ ਰਹੀ ਹੈ।
ਦੱਸ ਦੇਈਏ ਕਿ ਇਹ ਪਲਾਨ ਅਨਲਿਮਟਿਡ ਨਹੀਂ, ਸਗੋਂ ਐੱਫ.ਯੂ.ਪੀ. ਆਧਾਰਿਤ ਹਨ। ਫੇਅਰ ਯੂਸੇਜ ਪਾਲਿਸੀ ਤਹਿਤ ਤੁਸੀਂ ਜੇਕਰ ਇਕ ਮਹੀਨੇ ’ਚ 100 ਜੀ.ਬੀ. ਡਾਟਾ ਇਸਤੇਮਾਲ ਕਰ ਲਿਆ ਹੈ ਤਾਂ ਤੁਹਾਨੂੰ 100mbps ਦੀ ਸਪੀਡ ਨਹੀਂ ਮਿਲੇਗੀ। ਹਾਲਾਂਕਿ ਮਾਈ ਜਿਓ ਐਪ ਰਾਹੀਂ ਕੰਪਲੀਮੈਂਟਰੀ ਟਾਪ ਅਪ ਤਹਿਤ ਤੁਹਾਨੂੰ 40 ਜੀ.ਬੀ. ਵਾਧੂ ਡਾਟਾ ਦਿੱਤਾ ਜਾਵੇਗਾ।
ਪ੍ਰੀਵਿਊ ਤਹਿਤ ਕੰਪਨੀ ਇੰਸਟਾਲੇਸ਼ਨ ਚਾਰਜ ਨਹੀਂ ਲਿਆ ਜਾ ਰਿਹਾ। ਹਾਲਾਂਕਿ ਤੁਹਾਨੂੰ 4,500 ਰੁਪਏ ਦਾ ਰਿਫੰਡੇਬਲ ਸਕਿਓਰਿਟੀ ਡਿਪਾਜ਼ਿਟ ਕਰਨਾ ਹੋਵੇਗਾ। ਇਸ ਵਿਚ ਜਿਓ ਦੀ ਡਿਵਾਈਸ ਵੀ ਸ਼ਾਮਲ ਹੈ। ਜਦੋਂ ਤੁਸੀਂ ਸਰਵਿਸ ਇਸਤੇਮਾਲ ਕਰਨੀ ਬੰਦ ਕਰ ਦੇਵੋਗੇ ਅਤੇ ਕੰਪਨੀ ਦੁਆਰਾ ਦਿੱਤੇ ਗਏ ਡਿਵਾਈਸ ਨੂੰ ਚੰਗੀ ਸਥਿਤੀ ’ਚ ਵਾਪਸ ਕਰ ਦੇਵੋਗੇ ਤਾਂ ਤੁਹਾਨੂੰ ਪੈਸੇ ਵਾਪਸ ਮਿਲ ਜਾਣਗੇ। ਫਿਲਹਾਲ ਇਹ ਸਰਵਿਸ ਪ੍ਰੀਪੇਡ ਹੈ ਅਤੇ ਬਾਅਦ ’ਚ ਕੰਪਨੀ ਇਸ ਦਾ ਪੋਸਟਪੇਡ ਪਲਾਨ ਵੀ ਲਾਂਚ ਕਰ ਸਕਦੀ ਹੈ। ਇਹ ਅਜੇ ਪੂਰੇ ਦੇਸ਼ ’ਚ ਉਪਲੱਬਧ ਨਹੀਂ ਹੈ ਸਗੋਂ ਚੁਣੀਆਂ ਹੋਈਆਂ ਥਾਵਾਂ ’ਤੇ ਕੰਪਨੀ ‘ਜਿਓ ਗੀਗਾ ਫਾਈਬਰ’ ਦੀ ਸਰਵਿਸ ਦੇ ਰਹੀ ਹੈ। ਕੰਪਨੀ ਨੇ ਜਿਓ ਗੀਗਾ ਫਾਈਬਰ ਲਈ ਇਕ ਡੈਡੀਕੇਟਿਡ ਵੈੱਬਸਾਈਟ ਬਣਾਈ ਹੈ ਜਿਥੇ ਇਸ ਦੀ ਰਜਿਸਟ੍ਰੇਸ਼ਨ ਕਰ ਸਕਦੇ ਹੋ।
ਇਹ ਸਰਵਿਸ ਅਜੇ ਤਕ ਕਮਰਸ਼ੀਅਲ ਤੌਰ ’ਤੇ ਲਾਂਚ ਨਹੀਂ ਕੀਤੀ ਗਈ ਅਤੇ ਅਜੇ ਤਕ ਕੰਪਨੀ ਨੇ ਇਹ ਕਨਫਰਮ ਵੀ ਨਹੀਂ ਕੀਤਾ ਕਿ ਇਸ ਦੀ ਕਮਰਸ਼ੀਅਲ ਲਾਂਚਿੰਗ ਕਦੋਂ ਹੋਵੇਗੀ। ਕੁਝ ਰਿਪੋਰਟਾਂ ਮੁਤਾਬਕ, ਦੇਸ਼ ਭਰ ’ਚ ਇਸ ਸਰਵਿਸ ਨੂੰ ਸ਼ੁਰੂ ਕਰਨ ’ਚ ਇਕ ਸਾਲ ਲੱਗ ਸਕਦਾ ਹੈ।
