5 ਸਤੰਬਰ ਨੂੰ ਲਾਂਚ ਹੋਵੇਗਾ ਜਿਓ ਫਾਈਬਰ, ਰਿਲੀਜ਼ ਦੇ ਦਿਨ ਹੀ ਦੇਖ ਸਕੋਗੇ ਨਵੀਂ ਫਿਲਮ

Monday, Aug 12, 2019 - 12:31 PM (IST)

5 ਸਤੰਬਰ ਨੂੰ ਲਾਂਚ ਹੋਵੇਗਾ ਜਿਓ ਫਾਈਬਰ, ਰਿਲੀਜ਼ ਦੇ ਦਿਨ ਹੀ ਦੇਖ ਸਕੋਗੇ ਨਵੀਂ ਫਿਲਮ

ਗੈਜੇਟ ਡੈਸਕ– ਜਿਓ ਗੀਗਾ ਫਾਈਬਰ ਬ੍ਰਾਡਬੈਂਡ ਸਰਵਿਸ 5 ਸਤੰਬਰ ਨੂੰ ਵਪਾਰਕ ਤੌਰ ’ਤੇ ਲਾਂਚ ਹੋ ਜਾਵੇਗੀ। ਗੀਗਾ ਫਾਈਬਰ ਪੈਕ ਦੀ ਕੀਮਤ 700 ਰੁਪਏ ਤੋਂ ਸ਼ੁਰੂ ਹੈ। 

ਸਾਲਾਨਾ ਜਨਰਲ ਮੀਟਿੰਗ ’ਚ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜਿਓ ਗੀਗਾ ਫਾਈਬਰ ਲਈ 1.5 ਕਰੋੜ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਮਿਲ ਚੁੱਕੇ ਹਨ। 1 ਸਾਲ ’ਚ ਗੀਗਾ ਫਾਈਬਰ ਪੂਰੇ ਦੇਸ਼ ’ਚ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਗੀਗਾ ਫਾਈਬਰ ਸਰਵਿਸ 5 ਲੱਖ ਘਰਾਂ ਤਕ ਪਹੁੰਚ ਚੁੱਕੀ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਜਿਓ ਫਾਈਬਰ ਦੇ ਪ੍ਰੀਮੀਅਮ ਗਾਹਕ ਰਿਲੀਜ਼ ਦੇ ਦਿਨ ਹੀ ਫਿਲਮ ਦੇਖ ਸਕਣਗੇ। 

PunjabKesari

ਜਿਓ ਗੀਗਾ ਫਾਈਬਰ ਦੀਆਂ ਖੂਬੀਆਂ ਬਾਰੇ ਦੱਸਦੇ ਹੋਏ ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਜਿਓ ਆਪਣੇ ਪ੍ਰੀਮੀਅਮ ਗੀਗਾ ਫਾਈਬਰ ਗਾਹਕਾਂ ਲਈ ਫਰਸਟ ਡੇਅ, ਫਰਸਟ ਸ਼ੋਅ ਸੇਵਾ ਲੈ ਕੇ ਆਏਗੀ। ਇਸ ਸੇਵਾ ਤਹਿਤ ਪ੍ਰੀਮੀਅਮ ਗੀਗਾ ਫਾਈਬਰ ਗਾਹਕ ਉਸੇ ਦਿਨ ਮੂਵੀ ਦੇਖ ਸਕਦੇ ਹਨ ਜਿਸ ਦਿਨ ਉਹ ਥਿਏਟਰ ’ਚ ਰਿਲੀਜ਼ ਹੋਵੇਗੀ। ਕੰਪਨੀ ਇਸ ਸਰਵਿਸ ਨੂੰ 2020 ਦੇ ਅੱਧ ਤਕ ਲਾਂਚ ਕਰੇਗੀ। 


Related News