ਜੀਓ ਨੇ ਲਾਂਚ ਕੀਤਾ ਸਭ ਤੋਂ ਸਸਤਾ ਇੰਟਰਨੈੱਟ ਪਲਾਨ, 198 ਰੁਪਏ 'ਚ ਇਕ ਮਹੀਨੇ ਤਕ ਅਨਲਿਮਟਿਡ ਡਾਟਾ

Tuesday, Mar 28, 2023 - 12:02 PM (IST)

ਜੀਓ ਨੇ ਲਾਂਚ ਕੀਤਾ ਸਭ ਤੋਂ ਸਸਤਾ ਇੰਟਰਨੈੱਟ ਪਲਾਨ, 198 ਰੁਪਏ 'ਚ ਇਕ ਮਹੀਨੇ ਤਕ ਅਨਲਿਮਟਿਡ ਡਾਟਾ

ਗੈਜੇਟ ਡੈਸਕ- ਜੀਓ ਨੇ ਆਪਣੇ ਜੀਓ ਫਾਈਬਰ ਬ੍ਰਾਡਬੈਂਡ ਲਈ ਨਵਾਂ ਪਲਾਨ ਪੇਸ਼ ਕੀਤਾ ਹੈ। ਜੀਓ ਫਾਈਬਰ ਦੇ ਇਸ ਪਲਾਨ ਨੂੰ ਕੰਪਨੀ ਨੇ Back-up Plan ਨਾਮ ਦਿੱਤਾ ਹੈ। ਇਸ ਪਲਾਨ ਦੇ ਨਾਲ ਸਿਰਫ 198 ਰੁਪਏ 'ਚ ਅਨਲਿਮਟਿਡ ਇੰਟਰਨੈੱਟ ਮਿਲੇਗਾ। ਇਸ ਪਲਾਨ ਨੂੰ ਖਾਸਤੌਰ 'ਤੇ ਟਾਟਾ ਆਈ.ਪੀ.ਐੱਲ. ਲਈ ਪੇਸ਼ ਕੀਤਾ ਗਿਆ ਹੈ। ਗਾਹਕਾਂ ਨੂੰ ਇਸ ਪਲਾਨ ਦੇ ਨਾਲ 10Mbps ਤੋਂ ਲੈ ਕੇ  100Mbps ਤਕ ਦੀ ਸਪੀਡ ਦਾ ਆਪਸ਼ਨ ਚੁਣਨਾ ਹੋਵੇਗਾ। ਨਵੇਂ ਪਲਾਨ ਨੂੰ 30 ਮਾਰਚ ਤੋਂ ਰੀਚਾਰਜ ਕਰਵਾਇਆ ਜਾ ਸਕੇਗਾ।

ਇਹ ਵੀ ਪੜ੍ਹੋ– Airtel ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੰਪਨੀ ਨੇ ਦਿੱਤੇ ਇਹ ਸੰਕੇਤ

ਇਸ ਪਲਾਨ 'ਚ ਗਾਹਕਾਂ ਨੂੰ 10Mbps ਦੀ ਸਪੀਡ ਨਾਲ ਸਿਰਫ 198 ਰੁਪਏ 'ਚ ਹਰ ਮਹੀਨੇ ਅਨਲਿਮਟਿਡ ਇੰਟਰਨੈੱਟ ਮਿਲੇਗਾ। ਇਸਤੋਂ ਇਲਾਵਾ ਜੀਓ ਫਾਈਬਰ ਦੇ ਇਸ ਪਲਾਨ 'ਚ ਅਨਲਿਮਟਿਡ ਲੈਂਡਲਾਈਨ ਕਾਲਿੰਗ ਵੀ ਮਿਲੇਗੀ। ਇਸ ਪਲਾਨ 'ਚ ਵਨਕਲਿਕ ਸਪੀਡ ਅਪਗ੍ਰੇਡ ਦੀ ਸੁਵਿਧਾ ਵੀ ਮਿਲ ਰਹੀ ਹੈ। ਜੀਓ ਫਾਈਬਰ ਦੇ ਇਸ ਪਲਾਨ ਦੀ ਕੀਮਤ ਭਲੇ ਹੀ 198 ਰੁਪਏ ਹੈ ਪਰ ਗਾਹਕਾਂ ਨੂੰ ਸਪੀਡ ਅਪਗ੍ਰੇਡ ਅਤੇ ਓ.ਟੀ.ਟੀ. ਦੇ ਫਾਇਦੇ ਮਿਲਣਗੇ। 

ਇਹ ਵੀ ਪੜ੍ਹੋ– ਹੁਣ ਡੈਸਕਟਾਪ ਯੂਜ਼ਰਜ਼ ਵੀ ਕਰ ਸਕਣਗੇ WhatsApp 'ਤੇ ਗਰੁੱਪ ਵੀਡੀਓ ਤੇ ਆਡੀਓ ਕਾਲ

PunjabKesari

ਇਹ ਵੀ ਪੜ੍ਹੋ– ChatGPT ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਤੇ ਚੈਟ ਡਿਟੇਲਸ ਲੀਕ, ਕੰਪਨੀ ਦੇ ਰਹੀ ਇਹ ਸਫਾਈ

ਦੇਖਿਆ ਜਾਵੇ ਤਾਂ ਜੀਓ ਫਾਈਬਰ ਬੈਕਅਪ ਪਲਾਨ ਦੀ ਕੀਮਤ 1,490 ਰੁਪਏ ਅਤੇ ਇਸ ਵਿਚ 500 ਰੁਪਏ ਤੁਹਾਡੇ ਕੋਲੋਂ ਇੰਸਟਾਲੇਸ਼ਨ ਦੇ ਲਏ ਜਾ ਰਹੇ ਹਨ ਯਾਨੀ 990 ਰੁਪਏ ਦੀ ਕੀਮਤ ਅਤੇ 500 ਰੁਪਏ ਇੰਸਟਾਲੇਸ਼ਨ ਲਈ ਹਨ। ਅਜਿਹੇ 'ਚ ਇਸ ਪਲਾਨ ਦੀ ਮਾਸਿਕ ਇਫੈਕਟਿਵ ਕੀਮਤ 198 ਰੁਪਏ ਹੋ ਜਾਂਦੀ ਹੈ। ਇਹ ਪਲਾਨ 5 ਮਹੀਨਿਆਂ ਲਈ ਹੋਵੇਗਾ। ਬੈਕ ਪਲਾਨ ਲੈਣ ਤੋਂ ਬਾਅਦ ਗਾਹਕਾਂ ਨੂੰ 10Mbps ਦੀ ਸਪੀਡ ਨਾਲ ਅਨਲਿਮਟਿਡ ਇੰਟਰਨੈੱਟ ਮਿਲੇਗਾ। ਕੁੱਲ ਮਿਲਾ ਕੇ ਕਹੀਏ ਤਾਂ ਤੁਸੀਂ ਇਕ ਮਹੀਨੇ ਲਈ 198 ਰੁਪਏ ਦੇ ਕੇ ਪਲਾਨ ਨਹੀਂ ਲੈ ਸਕਦੇ।

ਜੀਓ ਫਾਈਬਰ ਬੈਕਅਪ ਪਲਾਨ ਤਹਿਤ 100 ਰੁਪਏ ਅਤੇ 200 ਰੁਪਏ ਪ੍ਰਤੀ ਮਹੀਨੇ ਵਾਲੇ ਦੋ ਪਲਾਨ ਵੀ ਹਨ। ਇਸ ਵਿਚ 4ਕੇ ਸੈੱਟ-ਆਪ-ਬਾਕਸ ਦੇ ਨਾਲ 400 ਲਾਈਵ ਟੀਵੀ ਚੈਨਲ, 6 ਓ.ਟੀ.ਟੀ.  ( Netflix, Prime Video, Disney+ Hotstar, Sony LIV, ZEE5, VOOT Selec) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ Universal, Lionsgate Play, Sun NXT, HoiChoi, Discovery+, JioCinema, Shemaroo, ALT Balaji, VOOT Kids, EROS Now ਦਾ ਵੀ ਐਕਸੈਸ ਮਿਲੇਗਾ।

ਇਹ ਵੀ ਪੜ੍ਹੋ– ਪੁੱਤਰ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਲਈ ਮਾਪਿਆਂ ਅਪਣਾਇਆ ਅਨੋਖਾ ਤਰੀਕਾ, ਕਬਰ ’ਤੇ ਲਾਇਆ QR ਕੋਡ

 


author

Rakesh

Content Editor

Related News