ਜਿਓ ਨੇ ਆਪਣੇ 149 ਰੁਪਏ ਵਾਲੇ ਪਲਾਨ ''ਚ ਕੀਤਾ ਵੱਡਾ ਬਦਲਾਅ
Saturday, Nov 09, 2019 - 07:32 PM (IST)

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਆਪਣੇ ਇਕ ਪ੍ਰੀਪੇਡ ਪਲਾਨ 'ਚ ਵੱਡਾ ਬਦਲਾਅ ਕੀਤਾ ਹੈ। ਇਹ 149 ਰੁਪਏ ਵਾਲਾ ਪ੍ਰੀਪੇਡ ਪਲਾਨ ਹੈ। ਜਿਓ ਦਾ 149 ਰੁਪਏ ਵਾਲਾ ਪ੍ਰੀਪੇਡ ਪਲਾਨ ਯੂਜ਼ਰਸ ਵਿਚਾਲੇ ਕਾਫੀ ਮਸ਼ਹੂਰ ਹੈ। ਜਿਓ ਨੇ ਹੁਣ 149 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਆਨ-ਇਨ-ਵਨ )ਰਿਚਾਰਜ 'ਚ ਬਦਲਾ ਦਿੱਤਾ ਹੈ। ਭਾਵ ਇਹ ਪਲਾਨ 222 ਰੁਪਏ, 333 ਰੁਪਏ, 444 ਰੁਪਏ ਅਤੇ 555 ਰੁਪਏ ਵਾਲੇ ਆਲ-ਇਨ-ਵਨ ਪਲਾਨ ਦੀ ਲਿਸਟ 'ਚ ਸ਼ਾਮਲ ਹੋ ਗਿਆ ਹੈ। ਬਦਲਾਅ ਤਹਿਤ 149 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਮਿਆਦ ਘਟਾਈ ਗਈ ਹੈ।
ਹੁਣ ਯੂਜ਼ਰਸ ਨੂੰ ਮਿਲੇਗੀ 24 ਦਿਨ ਦੀ ਮਿਆਦ
ਜਿਓ ਦੇ 149 ਰੁਪਏ ਵਾਲੇ ਪਲਾਨ 'ਚ ਪਹਿਲੇ ਯੂਜ਼ਰਸ ਨੂੰ 28 ਦਿਨ ਦੀ ਮਿਆਦ ਮਿਲਦੀ ਸੀ ਪਰ ਹੁਣ 24 ਦਿਨ ਦੀ ਹੀ ਮਿਆਦ ਮਿਲੇਗੀ। ਵਧੀਆ ਗੱਲ ਇਹ ਹੈ ਕਿ ਇਸ ਪ੍ਰੀਪੇਡ ਪਲਾਨ 'ਚ ਹੁਣ ਯੂਜ਼ਰਸ ਨੂੰ 300 ਨਾਨ-ਜਿਓ ਵੁਆਇਸ ਕਾਲਿੰਗ ਮਿੰਟ ਵੀ ਮਿਲਣਗੇ। ਜਿਓ ਦੇ ਆਲ-ਇਨ-ਵਨ ਰਿਚਾਰਜ, ਪ੍ਰੀਪੇਡ ਯੂਜ਼ਰਸ ਨੂੰ ਬੰਡਲਡ ਨਾਨ-ਜਿਓ ਵੁਆਇੰਸ ਕਾਲਿੰਗ ਦੇਣ ਲਈ ਪੇਸ਼ ਕੀਤੇ ਗਏ ਹਨ।
24 ਦਿਨ 'ਚ ਮਿਲੇਗਾ 36ਜੀ.ਬੀ. ਡਾਟਾ
ਜਿਓ ਨੇ 149 ਰੁਪਏ ਵਾਲੇ ਆਪਣੇ ਪ੍ਰੀਪੇਡ ਪਲਾਨ 'ਚ ਰੋਜ਼ਾਨਾ ਬੈਨੀਫਿਟ 'ਚ ਕੋਈ ਕਟੌਤੀ ਨਹੀਂ ਕੀਤੀ ਹੈ। ਪਰ ਪਲਾਨ ਦੀ ਮਿਆਦ ਘਟਨ ਨਾਲ ਹੁਣ ਯੂਜ਼ਰਸ ਨੂੰ ਪਹਿਲੇ ਦੇ ਮੁਕਾਬਲੇ ਘੱਟ ਓਵਰਆਲ ਡਾਟਾ ਬੈਨੀਫਿਟ ਮਿਲੇਗਾ। ਰੋਜ਼ਾਨਾ 1.5 ਜੀ.ਬੀ. ਦੇ ਹਿਸਾਬ ਨਾਲ ਇਸ ਪਲਾਨ 'ਚ ਪਹਿਲੇ ਕੁਲ 42ਜੀ.ਬੀ. ਡਾਟਾ ਯੂਜ਼ਰਸ ਨੂੰ ਮਿਲਦਾ ਸੀ ਪਰ ਹੁਣ ਇਹ ਘੱਟ ਕੇ 36ਜੀ.ਬੀ. ਰਹਿ ਗਿਆ ਹੈ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਬਦਲਾਅ ਤੋਂ ਬਾਅਦ ਜਿਓ ਦੇ ਇਸ ਪਲਾਨ 'ਚ ਅਨਲਿਮਟਿਡ ਜਿਓ-ਟੂ-ਜਿਓ ਵੁਆਇੰਸ ਕਾਲਿੰਗ, 300 ਨਾਨ-ਜਿਓ ਮਿੰਟ ਰੋਜ਼ਾਨਾ 100 ਐੱਸ.ਐੱਮ.ਐੱਸ. ਅੇਤੇ ਰੋਜ਼ਾਨਾ 1.5 ਜੀ.ਬੀ. ਡਾਟਾ ਇਸਤੇਮਾਲ ਲਈ ਮਿਲੇਗਾ। ਪਲਾਨ ਦੀ ਮਿਆਦ 24 ਦਿਨਾਂ ਦੀ ਹੋਵੇਗੀ।
ਰਿਲਾਇੰਸ ਜਿਓ ਦੇ 149 ਰੁਪਏ ਵਾਲੇ ਪਲਾਨ 'ਚ ਪਹਿਲੇ ਅਨਲਿਮਟਿਡ ਜਿਓ-ਟੂ-ਜਿਓ ਵੁਆਇੰਸ ਕਾਲਸ 28 ਦਿਨਾਂ ਦੀ ਮਿਆਦ, ਰੋਜ਼ਾਨਾ 1.5 ਜੀ.ਬੀ. ਡਾਟਾ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਭੇਜਣ ਦੀ ਸਹੂਲਤ ਮਿਲਦੀ ਸੀ। ਅਕਤੂਬਰ 2019 'ਚ ਰਿਲਾਇੰਸ ਜਿਓ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਕਿਹਾ ਸੀ ਕਿ ਦੂਜੇ ਨੈੱਟਵਰਕ 'ਤੇ ਕੀਤੀ ਜਾਣ ਵਾਲੀ ਵੁਆਇਸ ਕਾਲ 'ਤੇ ਹਰ ਮਿੰਟ 6 ਪੈਸੇ ਦੇ ਹਿਸਾਬ ਨਾਲ ਚਾਰਜ ਲੱਗੇਗਾ।