ਵੱਡੇ ਧਮਾਕੇ ਦੀ ਤਿਆਰੀ ''ਚ ਜਿਓ, ਲਾਂਚ ਕਰ ਸਕਦੀ ਹੈ ਸਸਤਾ 4ਜੀ ਸਮਾਰਟਫੋਨ

03/04/2020 1:10:13 AM

ਗੈਜੇਟ ਡੈਸਕ—1500 ਰੁਪਏ 'ਚ 4ਜੀ ਫੀਚਰ ਫੋਨ ਲਾਂਚ ਕਰਨ ਤੋਂ ਬਾਅਦ ਰਿਲਾਇੰਸ ਜਿਓ ਹੁਣ ਇਕ ਹੋਰ ਵੱਡੇ ਧਮਾਕੇ ਦੀ ਤਿਆਰੀ 'ਚ ਹੈ। ਖਬਰ ਹੈ ਕਿ ਰਿਲਾਇੰਸ ਜਿਓ ਫੀਚਰ ਫੋਨ ਨਹੀਂ ਹੈ ਬਲਕਿ ਹੁਣ ਸਸਤੇ 4ਜੀ ਸਮਾਰਟਫੋਨ ਪੇਸ਼ ਕਰਨ ਦੀ ਤਿਆਰੀ 'ਚ ਹੈ ਜਿਸ ਦੀ ਕੀਮਤ 2-3 ਹਜ਼ਾਰ ਰੁਪਏ ਵਿਚਾਲੇ ਹੋਵੇਗੀ।

PunjabKesari

ਕੁਝ ਮੀਡੀਆ ਰਿਪੋਰਟਸ 'ਚ ਕੀਤੇ ਗਏ ਦਾਅਵਿਆਂ ਮੁਤਾਬਕ ਰਿਲਾਇੰਸ ਜਿਓ ਦੇ ਸਸਤੇ 4ਜੀ ਸਮਾਰਟਫੋਨ ਦੀ ਕੀਮਤ 2 ਤੋਂ 3 ਹਜ਼ਾਰ ਰੁਪਏ ਵਿਚਾਲੇ ਹੋਵੇਗੀ। ਇਸ ਸਸਤੇ 4ਜੀ ਸਮਾਰਟਫੋਨ ਲਈ ਜਿਓ ਕੁਝ ਵਿਦੇਸ਼ੀ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਹਾਲਾਂਕਿ ਇਸ ਰਿਪੋਰਟ ਨੂੰ ਲੈ ਕੇ ਜਿਓ ਨੇ ਪੁਸ਼ਟੀ ਨਹੀਂ ਕੀਤੀ ਹੈ।

PunjabKesari

ਦੱਸਣਯੋਗ ਹੈ ਕਿ ਜਿਓ ਦੇਸ਼ ਦੇ ਸਾਰੇ 2ਜੀ ਯੂਜ਼ਰਸ ਨੂੰ 4ਜੀ 'ਤੇ ਲੈ ਕੇ ਜਾਣ ਦੀ ਤਿਆਰੀ ਕਰ ਰਹੀ ਹੈ। ਅਜਿਹੇ 'ਚ ਕੰਪਨੀ ਭਾਰਤੀ ਅਤੇ ਕੋਰੀਅਨ ਕੰਪਨੀਆਂ ਨਾਲ ਘੱਟ ਕੀਮਤ 'ਚ 4ਜੀ ਸਮਾਰਟਫੋਨ ਲਾਂਚ ਕਰਨ ਦੀ ਗੱਲ ਕਰ ਰਹੀ ਹੈ। ਸਸਤੇ 4ਜੀ ਸਮਾਰਟਫੋਨ ਨੂੰ ਜਿਓ ਦੇ ਆਫਰਸ ਨਾਲ ਵੇਚਿਆ ਜਾਵੇਗਾ।

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਿਓ ਨੇ ਦੋ 4ਜੀ ਫੀਚਰ ਪੇਸ਼ ਕੀਤੇ ਹਨ ਜਿਨ੍ਹਾਂ 'ਚ ਜਿਓ ਫੋਨ ਅਤੇ ਜਿਓ ਫੋਨ 2 ਸ਼ਾਮਲ ਹਨ। ਇਸ ਤੋਂ ਇਲਾਵ ਜਿਓ ਨੇ LYF ਬ੍ਰਾਂਡ ਨਾਲ ਕਈ 4ਜੀ ਸਮਾਰਟਫੋਨਸ ਪੇਸ਼ ਕੀਤੇ ਸਨ, ਹਾਲਾਂਕਿ ਲਾਈਫ ਹੁਣ ਕੋਈ ਨਵਾਂ ਫੋਨ ਨਹੀਂ ਲਾਂਚ ਕਰ ਰਹੀ ਹੈ।

PunjabKesari

 

19 ਮਾਰਚ ਨੂੰ ਲਾਂਚ ਹੋ ਸਕਦੇ ਹਨ ਨੋਕੀਆ ਦੇ ਇਹ ਸਮਾਰਟਫੋਨਸ


Karan Kumar

Content Editor

Related News